ਕੋਰੋਨਾ ਦੀ ਦੂਜੀ ਲਹਿਰ ਦੇ ਦੌਰਾਨ, ਦੇਸ਼ ਵਿੱਚ ਆਕਸੀਜਨ ਦੀ ਭਾਰੀ ਘਾਟ ਹੋਈ ਸੀ। ਵੱਖ-ਵੱਖ ਰਾਜਾਂ ਤੋਂ ਆਕਸੀਜਨ ਦੀ ਘਾਟ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਸੀ।
ਅਜਿਹੀ ਸਥਿਤੀ ਵਿੱਚ ਸੁਪਰੀਮ ਕੋਰਟ ਨੇ ਆਕਸੀਜਨ ਦੇ ਸੰਬੰਧ ਵਿੱਚ ਇੱਕ ਸਬ-ਕਮੇਟੀ ਦਾ ਗਠਨ ਕੀਤਾ ਸੀ। ਇਸ ਪੈਨਲ ਦੀ ਰਿਪੋਰਟ ਨੇ ਦਿੱਲੀ ਸਰਕਾਰ ਦੇ ਆਕਸੀਜਨ ਦਾਅਵੇ ‘ਤੇ ਸਵਾਲ ਖੜੇ ਕੀਤੇ ਹਨ। ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਕੇਂਦਰ ਅਤੇ ਦਿੱਲੀ ਸਰਕਾਰ ਇੱਕ ਵਾਰ ਫਿਰ ਆਹਮੋ ਸਾਹਮਣੇ ਹੋਈ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਦਿੱਲੀ ਵਿੱਚ ਆਕਸੀਜਨ ਰਿਪੋਰਟ ਮਾਮਲੇ ਉੱਤੇ ਪਹਿਲੀ ਪ੍ਰਤੀਕ੍ਰਿਆ ਵੀ ਸਾਹਮਣੇ ਆਈ ਹੈ। ਕੇਜਰੀਵਾਲ ਨੇ ਕਿਹਾ ਕਿ ਇਹ ਮੇਰਾ ਗੁਨਾਹ ਹੈ ਕਿ ਮੈਂ ਆਪਣੇ 2 ਕਰੋੜ ਲੋਕਾਂ ਦੇ ਸਾਹਾਂ ਲਈ ਲੜਿਆ।
ਦਿੱਲੀ ਦੇ ਮੁੱਖ ਮੰਤਰੀ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ, “ਮੇਰਾ ਗੁਨਾਹ – ਮੈਂ ਆਪਣੇ 2 ਕਰੋੜ ਲੋਕਾਂ ਦੇ ਸਾਹਾਂ ਲਈ ਲੜਿਆ। ਜਦੋਂ ਤੁਸੀਂ ਚੋਣ ਰੈਲੀ ਕਰ ਰਹੇ ਸੀ ਤਾਂ ਮੈਂ ਸਾਰੀ ਰਾਤ ਆਕਸੀਜਨ ਦਾ ਪ੍ਰਬੰਧ ਕਰ ਰਿਹਾ ਸੀ। ਲੋਕਾਂ ਨੂੰ ਆਕਸੀਜਨ ਪ੍ਰਦਾਨ ਕਰਨ ਲਈ ਮੈਂ ਲੜਿਆ, ਭੀਖ ਮੰਗੀ, ਆਕਸੀਜਨ ਦੀ ਘਾਟ ਕਾਰਨ ਲੋਕਾਂ ਨੇ ਆਪਣੇ ਅਜ਼ੀਜ਼ਾਂ ਨੂੰ ਖੋਇਆ ਹੈ। ਉਨ੍ਹਾਂ ਨੂੰ ਝੂਠਾ ਨਾ ਕਹੋ, ਉਨ੍ਹਾਂ ਨੂੰ ਬਹੁਤ ਬੁਰਾ ਲੱਗ ਰਿਹਾ ਹੈ।”
ਇਹ ਵੀ ਪੜ੍ਹੋ : ਡੋਨਾਲਡ ਟਰੰਪ ਦੀਆਂ ਵੱਧ ਸਕਦੀਆਂ ਨੇ ਮੁਸੀਬਤਾਂ, US ਹਾਊਸ ਡੈਮੋਕਰੇਟਸ ਨੇ ਕੈਪੀਟਲ ਹਿੰਸਾ ਦੀ ਜਾਂਚ ਲਈ ਬਣਾਈ ਕਮੇਟੀ
ਆਕਸੀਜਨ ਬਾਰੇ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਸਬ-ਕਮੇਟੀ ਦੀ ਰਿਪੋਰਟ ਵਿੱਚ ਦਿੱਲੀ ਸਰਕਾਰ ’ਤੇ ਸਵਾਲ ਖੜੇ ਕੀਤੇ ਗਏ ਹਨ। ਸੁਪਰੀਮ ਕੋਰਟ ਨੂੰ ਸੌਂਪੀ ਗਈ ਰਿਪੋਰਟ ਵਿੱਚ ਕਮੇਟੀ ਨੇ ਕਿਹਾ ਹੈ ਕਿ 25 ਅਪ੍ਰੈਲ ਤੋਂ 10 ਮਈ ਤੱਕ ਦੀ ਦੂਜੀ ਕੋਵਿਡ ਲਹਿਰ ਦੇ ਸਿਖਰ ਦੇ ਦੌਰਾਨ, ਦਿੱਲੀ ਸਰਕਾਰ ਨੇ ਆਕਸੀਜਨ ਦੀ ਮਾਤਰਾ ਨੂੰ ਲੋੜ ਨਾਲੋਂ ਚਾਰ ਗੁਣਾ ਵਧਾ ਦਿੱਤਾ। ਸੁਪਰੀਮ ਕੋਰਟ ਨੂੰ ਦੱਸਿਆ ਗਿਆ ਹੈ ਕਿ ਜੇ ਦਿੱਲੀ ਨੂੰ ਵਾਧੂ ਆਕਸੀਜਨ ਦਿੱਤੀ ਜਾਂਦੀ, ਤਾਂ 12 ਰਾਜਾਂ ਵਿੱਚ ਆਕਸੀਜਨ ਦਾ ਸੰਕਟ ਪੈਦਾ ਹੋ ਸਕਦਾ ਸੀ ਜਿਨ੍ਹਾਂ ਵਿੱਚ ਕੋਰੋਨਾ ਦੇ ਕਾਫੀ ਕੇਸ ਸਨ।
ਇਹ ਵੀ ਦੇਖੋ : ਕਿਸਾਨਾਂ ਖਿਲਾਫ ਬੋਲਣ ਵਾਲੀ Payal Rohtagi ਹੋਈ ਗ੍ਰਿਫ਼ਤਾਰ, ਹੁਣ ਦੇਖੋ ਕਿਹੜਾ ਚੰਨ ਚਾੜ੍ਹਿਆ?