25 ਜੂਨ 1983 ਦਾ ਦਿਨ ਭਾਰਤੀ ਖੇਡਾਂ ਦੇ ਇਤਿਹਾਸ ਵਿੱਚ ਕਦੇ ਨਾ ਭੁੱਲਣ ਵਾਲਾ ਦਿਨ ਹੈ। 38 ਸਾਲ ਪਹਿਲਾਂ, ਇਸ ਦਿਨ, ਭਾਰਤੀ ਟੀਮ ਲਾਰਡਸ ਵਿਖੇ ਵਰਲਡ ਕੱਪ ਚੈਂਪੀਅਨ ਬਣੀ ਸੀ। ਭਾਰਤ ਨੇ ਫਾਈਨਲ ਵਿੱਚ ਵੈਸਟਇੰਡੀਜ਼ ਖ਼ਿਲਾਫ਼ 43 ਦੌੜਾਂ ਨਾਲ ਹੈਰਾਨੀਜਨਕ ਜਿੱਤ ਦਰਜ ਕਰਦਿਆਂ ਵਿਸ਼ਵ ਕੱਪ ਜਿੱਤਿਆ ਸੀ।
ਪੂਰੇ ਟੂਰਨਾਮੈਂਟ ਵਿੱਚ ਭਾਰਤੀ ਟੀਮ ਨੇ ਆਸਟ੍ਰੇਲੀਆ, ਇੰਗਲੈਂਡ ਅਤੇ ਵੈਸਟਇੰਡੀਜ਼ ਵਰਗੀਆਂ ਮਹਾਨ ਟੀਮਾਂ ਦੀ ਵਿਸ਼ਵ ਚੈਂਪੀਅਨ ਵਜੋਂ ਉਮੀਦ ਦੇ ਵਿਰੁੱਧ ਹੈਰਾਨ ਕਰਨ ਵਾਲਾ ਪ੍ਰਦਰਸ਼ਨ ਦਿਖਾਇਆ ਸੀ। ਇੱਕ ਪਾਸੇ ਵੈਸਟਇੰਡੀਜ਼ ਦੀ ਟੀਮ ਸੀ ਜਿਸਨੇ ਦੋ ਵਾਰ ਖ਼ਿਤਾਬ ਜਿੱਤਿਆ ਸੀ, ਦੂਜੇ ਪਾਸੇ ਭਾਰਤੀ ਟੀਮ ਸੀ ਜਿਸਨੇ ਪਿੱਛਲੇ ਦੋ ਵਿਸ਼ਵ ਕੱਪ (1975, 1979) ਵਿੱਚ ਮਾੜਾ ਪ੍ਰਦਰਸ਼ਨ ਕੀਤਾ ਸੀ। ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਅਤੇ 54.4 ਓਵਰਾਂ ਵਿੱਚ (ਉਸ ਸਮੇਂ 60 ਓਵਰ ਦਾ ਵਨਡੇ ਅੰਤਰਰਾਸ਼ਟਰੀ ਮੈਚ ਹੁੰਦਾ ਸੀ) ਭਾਰਤੀ ਟੀਮ ਸਿਰਫ 183 ਦੌੜਾਂ ‘ਤੇ ਢੇਰ ਹੋ ਗਈ।
ਇਹ ਵੀ ਪੜ੍ਹੋ : ‘ਤੁਸੀਂ ਰੈਲੀ ਕਰ ਰਹੇ ਸੀ, ਮੈਂ ਆਕਸੀਜਨ ਦਾ ਪ੍ਰਬੰਧ’: ਕੇਜਰੀਵਾਲ ਦਾ ਆਡਿਟ ਰਿਪੋਰਟ ਬਾਰੇ ਕੇਂਦਰ ਸਰਕਾਰ ‘ਤੇ ਪਲਟਵਾਰ
ਕ੍ਰਿਸ਼ਨਮਾਚਾਰੀ ਸ਼੍ਰੀਕਾਂਤ ਨੇ ਭਾਰਤ ਲਈ ਸਭ ਤੋਂ ਵੱਧ 38 ਦੌੜਾਂ ਬਣਾਈਆਂ ਜੋ ਬਾਅਦ ਵਿੱਚ ਫਾਈਨਲ ਦਾ ਸਰਵਉੱਚ ਵਿਅਕਤੀਗਤ ਸਕੋਰ ਸਾਬਿਤ ਹੋਇਆ। ਇਸ ਇਤਿਹਾਸਕ ਸਫਲਤਾ ਤੋਂ ਬਾਅਦ ਟੀਮ ਇੰਡੀਆ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਹੇਠ 28 ਸਾਲਾਂ ਬਾਅਦ 2011 ਵਿੱਚ ਫਿਰ ਵਨਡੇ ਵਰਲਡ ਕੱਪ ਜਿੱਤਣ ‘ਚ ਕਾਮਯਾਬ ਰਹੀ।
ਇਹ ਵੀ ਦੇਖੋ : ਛਾ ਗਿਆ ਬੱਬੂ ਮਾਨ ! ਵੇਖੋ ਕਿੰਝ ਪੂਰੇ ਕਰ ਰਿਹਾ ਗਰੀਬਾਂ ਦੇ ਸੁਪਨੇ ਉਸਾਰੇ ਮਹਿਲ Live…