ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਿਟੇਲ ਅਤੇ ਥੋਕ ਵਪਾਰ ਨੂੰ MSME ਦੇ ਅਧੀਨ ਲਿਆਉਣ ਦੇ ਫੈਸਲੇ ਨੂੰ ਇਤਿਹਾਸਿਕ ਕਰਾਰ ਦਿੱਤਾ ਹੈ । ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ ਭਾਈਚਾਰੇ ਨੂੰ ਸ਼ਕਤੀਸ਼ਾਲੀ ਲਈ ਵਚਨਬੱਧ ਹੈ । ਪ੍ਰਚੂਨ ਅਤੇ ਥੋਕ ਵਪਾਰ ਨੂੰ MSME ਦੇ ਅਧੀਨ ਲਿਆਉਣ ਦੇ ਫੈਸਲੇ ਕਾਰਨ ਪ੍ਰਚੂਨ ਅਤੇ ਥੋਕ ਵਪਾਰੀਆਂ ਨੂੰ ਵੀ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਤੋਂ ਤਰਜੀਹ ਸ਼੍ਰੇਣੀ ਵਿੱਚ ਕਰਜ਼ਾ ਉਪਲਬਧ ਹੋ ਸਕੇਗਾ।
ਦਰਅਸਲ, ਕੇਂਦਰੀ MSME ਮੰਤਰੀ ਨਿਤਿਨ ਗਡਕਰੀ ਨੇ ਸ਼ੁੱਕਰਵਾਰ ਨੂੰ ਪ੍ਰਚੂਨ ਅਤੇ ਥੋਕ ਵਪਾਰ ਨੂੰ MSME ਦੇ ਅਧੀਨ ਲਿਆਉਣ ਦਾ ਐਲਾਨ ਕੀਤਾ ਸੀ । ਇਸ ਦੇ ਨਾਲ ਇਹ ਖੇਤਰ ਰਿਜ਼ਰਵ ਬੈਂਕ ਆਫ਼ ਇੰਡੀਆ (RBI) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੈਂਕਾਂ ਦੀ ਤਰਜੀਹ ਸ਼੍ਰੇਣੀ ਅਧੀਨ ਕਰਜ਼ੇ ਦਾ ਲਾਭ ਚੁੱਕ ਸਕਣ ਦੇ ਯੋਗ ਹੋਣਗੇ।
ਇਸ ਸਬੰਧੀ ਪੀਐਮ ਮੋਦੀ ਨੇ ਸ਼ਨੀਵਾਰ ਨੂੰ ਇੱਕ ਟਵੀਟ ਵੀ ਕੀਤਾ। ਪੀਐੱਮ ਮੋਦੀ ਨੇ ਟਵੀਟ ਕਰਦਿਆਂ ਲਿਖਿਆ, “ਸਾਡੀ ਸਰਕਾਰ ਨੇ ਪ੍ਰਚੂਨ ਅਤੇ ਥੋਕ ਵਪਾਰ ਨੂੰ MSME ਵਿੱਚ ਸ਼ਾਮਿਲ ਕਰਨ ਲਈ ਇੱਕ ਇਤਿਹਾਸਿਕ ਕਦਮ ਚੁੱਕਿਆ ਹੈ ।
ਇਸ ਨਾਲ ਸਾਡੇ ਕਰੋੜਾਂ ਵਪਾਰੀਆਂ ਨੂੰ ਆਸਾਨੀ ਨਾਲ ਕਰਜ਼ਾ ਮਿਲਣ ਵਿੱਚ ਮਦਦ ਮਿਲੇਗੀ । ਉਨ੍ਹਾਂ ਨੂੰ ਹੋਰ ਵੀ ਬਹੁਤ ਸਾਰੇ ਲਾਭ ਮਿਲਣਗੇ ਅਤੇ ਉਨ੍ਹਾਂ ਦੇ ਕਾਰੋਬਾਰ ਨੂੰ ਵੀ ਵਧਾਵਾ ਮਿਲੇਗਾ । ਅਸੀਂ ਆਪਣੇ ਵਪਾਰੀਆਂ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਵਚਨਬੱਧ ਹਾਂ।”
ਦੱਸ ਦੇਈਏ ਕਿ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸਰਕਾਰ ਦੇ ਇਸ ਫੈਸਲੇ ਨੇ 250 ਕਰੋੜ ਰੁਪਏ ਤੱਕ ਦਾ ਕਾਰੋਬਾਰ ਕਰਨ ਵਾਲੇ ਛੋਟੇ ਪ੍ਰਚੂਨ ਅਤੇ ਥੋਕ ਵਿਕਰੇਤਾਵਾਂ ‘ਤੇ ਤਤਕਾਲ ਪ੍ਰਭਾਵ ਪਵੇਗਾ । ਉਨ੍ਹਾਂ ਨੂੰ ਸਵੈ-ਨਿਰਭਰ ਭਾਰਤ ਪ੍ਰੋਗਰਾਮ ਤਹਿਤ ਐਲਾਨੀਆਂ ਵੱਖ-ਵੱਖ ਯੋਜਨਾਵਾਂ ਦੇ ਤਹਿਤ ਤੁਰੰਤ ਕਰਜ਼ਾ ਮਿਲ ਸਕੇਗਾ । ਰਿਟੇਲ ਅਤੇ ਟਰੇਡ ਐਸੋਸੀਏਸ਼ਨਾਂ ਨੇ ਵੀ ਇਸ ਕਦਮ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਕੋਵਿਡ-19 ਦੇ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਵਪਾਰੀਆਂ ਨੂੰ ਪੂੰਜੀ ਹਾਸਿਲ ਕਰਨ ਵਿੱਚ ਸਹਾਇਤਾ ਕਰੇਗਾ ਜਿਸਦੀ ਉਨ੍ਹਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ।
ਇਹ ਵੀ ਦੇਖੋ: ਲੁਧਿਆਣਾ ਦੇ ਸ਼ਾਹੂਕਾਰ ਦੇ ਸਾਹਮਣੇ ਕਈ ਸਾਲਾਂ ਤੋਂ ਰੋਜ਼ ਹੁੰਦਾ ਸੀ ਗਰਭਵਤੀ ਔਰਤ ਦਾ ਸੜਕ ‘ਤੇ ਬਲਾਤਕਾਰ