ਇੱਕ ਵਾਰ ਸੁਲਤਾਨਪੁਰ ਤੋਂ ਲਾਹੌਰ ਦੇ ਰਸਤੇ ਵਿੱਚ ਇੱਕ ਲੰਬੇ ਦਿਨ ਤੁਰਨ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਕੁਝ ਆਰਾਮ ਕਰਨ ਲਈ ਰੁਕੇ। ਉਥੇ ਉਨ੍ਹਾਂ ਰਾਤ ਨੂੰ ਸੌਣ ਤੋਂ ਬਾਅਦ ਰੋਜ਼ਾਨਾ ਵਾਂਗ ਤੜਕੇ ਉਠੇ, ਇਸ਼ਨਾਨ ਕੀਤਾ ਅਤੇ ਬਾਅਦ ਵਿਚ ਭਾਈ ਮਰਦਾਨਾ ਜੀ ਨੇ ਆਪਣਾ ਰਬਾਬ ਵਜਾਉਣਾ ਸ਼ੁਰੂ ਕੀਤਾ ਅਤੇ ਗੁਰੂ ਜੀ ਪ੍ਰਮਾਤਮਾ ਦੀ ਸਿਫਤ-ਸਲਾਹ ਗਾਉਣੀ ਸ਼ੁਰੂ ਹੋ ਗਏ।
ਭਾਈ ਮਰਦਾਨਾ ਨੇ ਇਸ ਤੋਂ ਬਾਅਦ ਗੁਰੂ ਜੀ ਕੋਲੋਂ ਕਿਸੇ ਨੇੜਲੇ ਪਿੰਡ ਜਾਣ ਲਈ ਕੁਝ ਖਾਣ-ਪੀਣ ਵਾਸਤੇ ਲਿਆਉਣ ਦੀ ਆਗਿਆ ਮੰਗੀ। ਗੁਰੂ ਜੀ ਨੇ ਆਗਿਆ ਦੇ ਦਿੱਤੀ ਤਾਂ ਭਾਈ ਮਰਦਾਨਾ ਪਿੰਡ ਵਿੱਚ ਪਹੁੰਚੇ। ਖਾਣੇ ਦੇ ਨਾਲ-ਨਾਲ ਪਿੰਡ ਦੇ ਲੋਕਾਂ ਨੇ ਉਨ੍ਹਾਂ ਨੂੰ ਕੁਝ ਕੱਪੜੇ ਵੀ ਦਿੱਤੇ, ਜਿਵੇਂ ਕਿ ਉਹ ਅਕਸਰ ਪਿੰਡ ਵਿੱਚ ਆਉਣ ਵਾਲੇ ਫਕੀਰਾਂ ਨੂੰ ਦਿੰਦੇ ਸਨ।
ਜਦੋਂ ਗੁਰੂ ਜੀ ਨੇ ਭਾਈ ਮਰਦਾਨਾ ਨੂੰ ਕੱਪੜੇ ਦੀ ਗੰਢ ਨਾਲ ਵਾਪਸ ਪਰਤਦੇ ਵੇਖਿਆ ਤਾਂ ਉਨ੍ਹਾਂ ਕਿਹਾ, “ਭਾਈ ਮਰਦਾਨਾ ਜੀ, ਇਨ੍ਹਾਂ ਕਪੜਿਆਂ ਨੂੰ ਗਰੀਬਾਂ ਵਿੱਚ ਵੰਡ ਦਿਓ। ਦਾਨ ਵਿੱਚ ਮਿਲੀਆਂ ਚੀਜ਼ਾਂ ਨੂੰ ਇਕੱਠਾ ਕਰਨ ਨਾਲ ਮਨੁੱਖ ਲਾਲਚੀ ਬਣ ਜਾਂਦਾ ਹੈ। ਇਕ ਲਾਲਚੀ ਆਦਮੀ ਆਪਣੀ ਜਾਇਦਾਦ ਇਕੱਠੀ ਕਰਨ ਦੀ ਲਾਲਸਾ ਵਿਚ ਫਸ ਕੇ ਮਨੁੱਖ ਜਾਤੀ ਦਾ ਕੋਈ ਭਲਾ ਨਹੀਂ ਕਰ ਸਕਦਾ। ”
ਭਾਈ ਮਰਦਾਨਾ ਜੀ ਨੇ ਕਿਹਾ ਤੁਸੀਂ ਠੀਕ ਕਹਿੰਦੇ ਹੋ। ਮੈਂ ਘੱਟ ਬੁੱਧੀ ਹਾਂ, ਮੈਨੂੰ ਮਾਫ ਕਰੋ ਪਰ ਹੁਣ ਮੈਂ ਇਨ੍ਹਾਂ ਵਸਤੂਆਂ ਦਾ ਕੀ ਕਰਾਂ? ਬਾਬਾ ਨਾਨਕ ਨੇ ਕਿਹਾ ਇਹ ਵਸਤੁਵਾਂ ਇੱਥੇ ਹੀ ਤਿਆਗ ਦਿੳ। ਮਰਦਾਨਾ ਜੀ ਨੇ ਕਿਹਾ ਕਿ ਪਰ ਇਹ ਹਿੰਮਤ ਮੇਰੇ ਵਿੱਚ ਨਹੀਂ ਹੈ ਕਿ ਮੈਂ ਇਸ ਅਮੁੱਲ ਪਿਆਰ ਭਰੇ ਤੋਹਫ਼ਿਆਂ ਨੂੰ ਇੱਥੇ ਸੁੱਟ ਦੇਵਾ। ਨਾਨਕ ਜੀ ਨੇ ਕਿਹਾ ਤਾਂ ਠੀਕ ਹੈ ਜੋ ਤੁਹਾਡੀ ਇੱਛਾ ਹੈ ਕਰੋ ਪਰ ਅਸੀਂ ਤਾਂ ਅੱਗੇ ਆਪਣੀ ਮੰਜਿਲ ਦੇ ਵੱਲ ਵਧਨਾ ਹੈ।
ਇਸ ਤੋਂ ਬਾਅਦ ਭਾਈ ਮਰਦਾਨਾ ਉਹ ਗੰਢ ਲੈ ਕੇ ਗੁਰੂ ਜੀ ਦੇ ਪਿੱਛੇ-ਪਿੱਛੇ ਤੁਰ ਪਏ। ਪਰ ਜਲਦੀ ਹੀ ਥੱਕ ਗਏ, ਜਿਸ ਕਾਰਣ ਗੁਰੂ ਜੀ ਨੂੰ ਰੁਕਣ ਲਈ ਆਵਾਜਾਂ ਦੇਣ ਲੱਗੇ। ਗੁਰੂ ਜੀ ਨੇ ਫਿਰ ਇਹ ਵਸਤੂਆਂ ਗਰੀਬਾਂ ਨੂੰ ਦੇਣ ਦਾ ਉਪੇਦਸ਼ ਦਿੱਤਾ ਤਾਂ ਉਨ੍ਹਾਂ ਕੁੱਝ ਇੱਕ ਨਿਮਨ ਪੱਧਰ ਦੀਆਂ ਵਸਤੁਵਾਂ ਜ਼ਰੂਰਤਮੰਦਾਂ ਨੂੰ ਵੰਡ ਦਿੱਤੀਆਂ, ਪਰ ਕੁੱਝ ਇੱਕ ਵਸਤੂਆਂ ਬਚਾ ਕੇ ਫਿਰ ਕੋਲ ਰੱਖ ਲਈਆਂ। ਹੁਣ ਬੋਝ ਬਹੁਤ ਘੱਟ ਅਤੇ ਕਾਫ਼ੀ ਹਲਕਾ ਹੋ ਗਿਆ ਸੀ। ਇਸ ਲਈ ਮਰਦਾਨਾ ਜੀ ਆਸਾਨੀ ਨਾਲ ਤੁਰਨ ਲੱਗੇ।
ਕੁਝ ਦੂਰ ਜਾ ਕੇ ਉਹ ਫਿਰ ਥੱਕ ਗਏ। ਗੁਰੂ ਜੀ ਨੇ ਫਿਰ ਕਿਹਾ ਕਿ ਇਹ ਬੋਝ ਤਿਆਗੋ ਇਹ ਮਾਇਆ ਜਾਲ ਹੈ। ਤਿਆਗ ਵਿੱਚ ਹੀ ਸੁਖ ਹੈ। ਹੁਣ ਮਰਦਾਨਾ ਜੀ ਨੂੰ ਗੁਰੂ ਜੀ ਦੀ ਗੱਲ ਸਮਝ ਆਈ ਅਤੇ ਉਨ੍ਹਾਂ ਨੇ ਸਾਰੀ ਵਸਤੂਆਂ ਜ਼ਰੂਰਤਮੰਦਾਂ ਵਿੱਚ ਵੰਡ ਦਿੱਤੀਆਂ ਅਤੇ ਖਾਲੀ ਹੱਥਾਂ ਵਿੱਚ ਸਿਰਫ ਰਬਾਬ ਰਬਾਵ ਚੁੱਕੇ ਗੁਰੂ ਜੀ ਦੇ ਪਿੱਛੇ ਤੁਰ ਪਏ। ਹੁਣ ਉਨ੍ਹਾਂ ‘ਤੇ ਕੋਈ ਬੋਝ ਨਹੀਂ ਸੀ ਅਤੇ ਉਹ ਤੇਜ਼-ਤੇਜ਼ ਤੁਰ ਰਹੇ ਸਨ।
ਇਹ ਵੀ ਪੜ੍ਹੋ : ਭਾਈ ਜੇਠਾ ਜੀ ਦੀ ਗੁਰੂ ਅਮਰਦਾਸ ਲਈ ਅਤੁੱਟ ਸ਼ਰਧਾ ਤੇ ਪ੍ਰੇਮ
ਗੁਰੂ ਜੀ ਨੇ ਹੁਣ ਭਾਈ ਮਰਦਾਨਾ ਜੀ ਨੂੰ ਫਿਰ ਸਮਝਾਇਆ ਕਿ ਮਾਇਆ ਨੂੰ ਸੰਗ੍ਰਿਹ ਕਰਣਾ, ਉਸ ਦਾ ਗੁਲਾਮ ਬਨਣਾ ਹੈ। ਜਿਵੇਂ ਕਿ ਤੁਸੀ ਬਿਨਾਂ ਲੋੜ ਦੇ ਵਸਤੂਆਂ ਸਿਰ ਉੱਤੇ ਚੁਕ ਲਈਆਂ ਸਨ। ਨਵੇਂ ਵਸਤਰ ਧਾਰਣ ਕਰਣਾ ਇਹ ਤੁਹਾਡੀ ਲੋੜ ਸੀ ਪਰ ਇਹ ਬੋਝਾ ਤਾਂ ਕੇਵਲ ਲਾਲਚ ਸੀ। ਇਹ ਤ੍ਰਿਸ਼ਣਾ ਠੀਕ ਉਸੇ ਤਰ੍ਹਾਂ ਕੰਮ ਕਰਦੀ ਹੈ ਜਿਵੇਂ ਅੱਗ ਬਾਲਣ ਨੂੰ ਬਾਲਦੀ ਚਲੀ ਜਾਂਦੀ ਹੈ ਪਰ ਬਾਲਣ ਪਾਉਣ ਨਾਲ ਸ਼ਾਂਤ ਨਹੀਂ ਹੁੰਦੀ, ਉਹ ਤਾਂ ਵੱਧਦੀ ਹੀ ਜਾਂਦੀ ਹੈ ਠੀਕ ਇਸ ਪ੍ਰਕਾਰ ਲਾਲਚ ਤੇ ਤ੍ਰਿਸ਼ਣਾ ਜਿੰਨਾ ਪੂਰਾ ਕਰੋਗੇ ਉਹ ਹੋਰ ਵਧਦਾ ਜਾਂਦਾ ਹੈ। ਭਾਈ ਮਰਦਾਨਾ ਜੀ ਨੂੰ ਹੁਣ ਗੁਰੂ ਜੀ ਦੀ ਗੱਲ ਸਮਝ ਆ ਚੁੱਕੀ ਸੀ।