ਲੁਧਿਆਣਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਸੰਵੇਦਨਾ ਟਰੱਸਟ ਦੇ ਪ੍ਰਧਾਨ ਰਵਿੰਦਰ ਅਰੋੜਾ ਦਾ ਲੰਬੀ ਬਿਮਾਰੀ ਕਾਰਨ ਇਲਾਜ ਦੌਰਾਨ ਦਿਹਾਂਤ ਹੋ ਗਿਆ । ਮਿਲੀ ਜਾਣਕਾਰੀ ਅਨੁਸਾਰ ਉਹ ਸੰਵੇਦਨਾ ਟਰੱਸਟ ਦੇ ਪ੍ਰਧਾਨ ਸੀ ਅਤੇ ਕੋਰੋਨਾ ਮਹਾਂਮਾਰੀ ਦੌਰਾਨ ਮਰੀਜ਼ਾਂ ਨੂੰ ਲਿਜਾਣ ਅਤੇ ਉਨ੍ਹਾਂ ਨੂੰ ਇੱਕ ਹਸਪਤਾਲ ਤੋਂ ਦੂਜੇ ਹਸਪਤਾਲ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਬੀਮਾਰ ਹੋਣ ਕਾਰਨ ਉਨ੍ਹਾਂ ਨੂੰ DMC ਦਾਖ਼ਲ ਕਰਵਾਇਆ ਗਿਆ, ਜਿੱਥੇ ਲੰਬੇ ਇਲਾਜ ਤੋਂ ਬਾਅਦ ਉਨ੍ਹਾਂ ਦਾ ਦਿਹਾਂਤ ਹੋ ਗਿਆ । ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਲੀਵਰ ਸਮੇਤ ਕੁਝ ਅੰਗਾਂ ਵਿਚ ਇਨਫੈਕਸ਼ਨ ਹੋ ਗਈ ਸੀ ਜਿਸ ਕਾਰਨ ਉਨ੍ਹਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ।
ਇਹ ਵੀ ਪੜ੍ਹੋ: ਨਵਜੋਤ ਸਿੱਧੂ ਨੇ ਮੁੜ ਕੀਤਾ ਬਿਜਲੀ ਸੰਕਟ ‘ਤੇ ਟਵੀਟ, ਕਿਹਾ- 300 ਯੂਨਿਟ ਤੱਕ ਦਿੱਤੀ ਜਾਵੇ ਮੁਫ਼ਤ ਬਿਜਲੀ
ਰਵਿੰਦਰ ਅਰੋੜਾ ਦਾ ਅੰਤਿਮ ਸਸਕਾਰ ਅੱਜ ਦੁਪਹਿਰ 2 ਵਜੇ ਸਿਵਲ ਲਾਈਨ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਰਵਿੰਦਰ ਅਰੋੜਾ ਦੀ ਮੌਤ ਦੀ ਖਬਰ ਨਾਲ ਭਾਜਪਾ ਨੂੰ ਬਹੁਤ ਵੱਡਾ ਝਟਕਾ ਲੱਗਿਆ ਹੈ। ਉਨ੍ਹਾਂ ਦੀ ਮੌਤ ‘ਤੇ ਭਾਜਪਾ ਨੇਤਾਵਾਂ ਨੇ ਇੰਟਰਨੈੱਟ ‘ਤੇ ਸੋਗ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਉਨ੍ਹਾਂ ਦੀ ਮੌਤ ਨੂੰ ਭਾਜਪਾ ਲਈ ਵੱਡਾ ਘਾਟਾ ਦੱਸਿਆ ਹੈ।
ਇਹ ਵੀ ਦੇਖੋ: ਪੁਲਿਸ ਅਤੇ ਸਿਆਸਤਦਾਨਾਂ ਨੇ ਉਜਾੜਕੇ ਰੱਖ’ਤਾ ਘਰ, ਡੈੱਥ ਬੈੱਡ ‘ਤੇ ਪਹੁੰਚੀ ਔਰਤ, ਕੁਰਲਾ ਪਿਆ ਪਰਿਵਾਰ