ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ ਨੇ ਮੰਗਲਵਾਰ ਨੂੰ ਕਿਹਾ ਕਿ ਇੰਗਲੈਂਡ ਦੀ ਵਨਡੇ ਟੀਮ ਦੇ ਸੱਤ ਮੈਂਬਰ ਕੋਵਿਡ -19 ਸਕਾਰਾਤਮਕ ਪਾਏ ਗਏ ਹਨ। ਜਿਨ੍ਹਾਂ ਵਿੱਚ ਤਿੰਨ ਖਿਡਾਰੀ ਅਤੇ ਮੈਨੇਜਮੈਂਟ ਟੀਮ ਦੇ ਚਾਰ ਮੈਂਬਰ ਸ਼ਾਮਿਲ ਹਨ। ਇਨ੍ਹਾਂ ਲੋਕਾਂ ਦਾ ਦੂਜੇ ਮੈਂਬਰਾਂ ਨਾਲ ਨੇੜਲਾ ਸੰਪਰਕ ਵੀ ਦੱਸਿਆ ਗਿਆ ਹੈ।
ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਨੇ ਬ੍ਰਿਸਟਲ ‘ਚ ਸੋਮਵਾਰ ਦੇ ਪੀਸੀਆਰ ਟੈਸਟ ਤੋਂ ਬਾਅਦ ਇਸ ਦੀ ਪੁਸ਼ਟੀ ਕੀਤੀ ਹੈ। ਪਬਲਿਕ ਹੈਲਥ ਇੰਗਲੈਂਡ, ਪਬਲਿਕ ਹੈਲਥ ਵੇਲਜ਼ ਅਤੇ ਬ੍ਰਿਸਟਲ ਲੋਕਲ ਹੈਲਥ ਅਥਾਰਟੀ ਦੇ ਸਹਿਯੋਗ ਨਾਲ ਪ੍ਰਭਾਵਿਤ ਲੋਕਾਂ ਨੂੰ ਹੁਣ ਯੂਕੇ ਸਰਕਾਰ ਦੇ ਕੁਆਰੰਟੀਨ ਪ੍ਰੋਟੋਕੋਲ ਤੋਂ ਬਾਅਦ 4 ਜੁਲਾਈ ਤੋਂ ਸਵੈ-ਆਈਸੋਲੇਸ਼ਨ ਵਿੱਚ ਰੱਖਿਆ ਜਾਵੇਗਾ ਅਤੇ ਸਕੁਐਡ ਦੇ ਬਾਕੀ ਮੈਂਬਰ ਜੋ ਨਜ਼ਦੀਕੀ ਸੰਪਰਕ ਮੰਨੇ ਗਏ ਹਨ ਉਹ ਵੀ ਆਈਸੋਲੇਸ਼ਨ ‘ਚ ਰਹਿਣਗੇ।
ਇਹ ਵੀ ਪੜ੍ਹੋ : ਮੋਦੀ ਮੰਤਰੀ ਮੰਡਲ ਦੇ ਵਿਸਥਾਰ ‘ਤੇ ਕਾਂਗਰਸ ਦਾ ਵਾਰ, ਕਿਹਾ – ‘ਜੋ ਟਵਿੱਟਰ ‘ਤੇ ਰਾਹੁਲ ਗਾਂਧੀ ਨੂੰ ਗਾਲਾਂ ਕੱਢੇਗਾ ਉਸਨੂੰ ਤਰੱਕੀ ਮਿਲੇਗੀ’
ਹੁਣ ਪਾਕਿਸਤਾਨ ਖ਼ਿਲਾਫ਼ ਵਨਡੇ ਸੀਰੀਜ਼ ਤੋਂ ਦੋ ਦਿਨ ਪਹਿਲਾਂ ਹੀ ਇੰਗਲਿਸ਼ ਕੈਂਪ ਵਿੱਚ ਹਲਚਲ ਮੱਚ ਗਈ ਹੈ। ਟੀਮ ਦੇ ਮੈਂਬਰਾਂ ਦੇ ਕੋਰੋਨਾ ਸਕਾਰਾਤਮਕ ਪਾਏ ਜਾਣ ਤੋਂ ਬਾਅਦ ਪੂਰੀ ਟੀਮ ਜਲਦਬਾਜ਼ੀ ‘ਚ ਬਦਲ ਦਿੱਤੀ ਗਈ। ਹੁਣ ਬੇਨ ਸਟੋਕਸ ਨੂੰ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਇਸ ਦੇ ਨਾਲ ਨੌਂ ਅਨਕੈਪਡ਼ ਖਿਡਾਰੀਆਂ ਨੂੰ 18 ਮੈਂਬਰੀ ਟੀਮ ਵਿੱਚ ਜਗ੍ਹਾ ਮਿਲੀ ਹੈ।
ਇਹ ਵੀ ਦੇਖੋ : ‘Sukhbir Badal’ ਦੀ ਰੇਡ ਵਾਲੀ ਥਾਂ ‘ਤੇ ਬੰਦੇ ਲੈ ਪਹੁੰਚਿਆ ‘Mandeep Manna’, ਖੋਲ੍ਹੀ ਸਰਕਾਰ ਦੀ ਕੱਲੀ-ਕੱਲੀ ਪੋਲ !