ਜਲਾਲਾਬਾਦ ਇੱਕ ਪਾਸੇ ਕਿਸਾਨਾਂ ਦੇ ਵੱਲੋਂ ਕੇਂਦਰ ਦੇ ਖਿਲਾਫ ਅਤੇ ਪੰਜਾਬ ਸਰਕਾਰ ਦੇ ਖਿਲਾਫ ਮਹਿੰਗਾਈ ਮੁੱਦੇ ਤੇ ਟਰੈਕਟਰ ਮਾਰਚ ਰੋਸ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਉੱਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਹਲਕਾ ਜਲਾਲਾਬਾਦ ਮੰਡੀ ਅਰਨੀਵਾਲਾ ਵਿਖੇ ਪਾਰਟੀ ਦੇ ਵੱਲੋਂ ਨਵੇਂ ਲਾਏ ਗਏ। ਹਲਕਾ ਇੰਚਾਰਜ ਜਗਦੀਪ ਸਿੰਘ ਗੋਲਡੀ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ।
ਇਹ ਧਰਨਾ ਦਿੱਲੀ ਫਾਜ਼ਿਲਕਾ ਨੈਸ਼ਨਲ ਹਾਈਵੇ ਤੇ ਦਿੱੱਤਾ ਗਿਆ। ਜ਼ਿਕਰਯੋਗ ਹੈ ਕਿ ਇਸ ਧਰਨੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਆਗੂ ਸਹਿਬਾਨ ਜਿੱਥੇ ਸੂਬੇ ਦੀ ਸਰਕਾਰ ਤੇ ਜੰਮ ਕੇ ਵਰ੍ਹੇ ਉੱਥੇ ਹੀ ਉਨ੍ਹਾਂ ਨੇ ਸੂਬਾ ਸਰਕਾਰ ਨੂੰ ਯਾਦ ਕਰਵਾਇਆ ਕਿ ਕਿਸ ਤਰ੍ਹਾਂ ਸੂਬਾ ਸਰਕਾਰ ਦੇ ਤਿੰਨ ਵਜ਼ੀਰ ਪਿਛਲੇ ਸਾਲ ਇਸ ਹਲਕੇ ਦੇ ਵਿੱਚ ਖ਼ਰਾਬ ਹੋਈਆਂ ਜ਼ਮੀਨਾਂ ਦਾ ਮੁਆਇਨਾ ਕਰਕੇ ਗਏ ਸਨ। ਉਨ੍ਹਾਂ ਦੇ ਵੱਲੋਂ ਗਰਦੌਰੀ ਅਤੇ ਮੁਆਵਜ਼ੇ ਦੀ ਗੱਲ ਆਖੀ ਗਈ ਸੀ। ਪਰ ਇੱਕ ਸਾਲ ਬੀਤ ਜਾਣ ਦੇ ਬਾਅਦ ਵੀ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ। ਇਸ ਮੌਕੇ ਉਨ੍ਹਾਂ ਨੇ ਸੂਬਾ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਆਉਣ ਵਾਲੇ ਪੰਦਰਾਂ ਦਿਨਾਂ ਵਿੱਚ ਜੇਕਰ ਮੁਆਵਜ਼ਾ ਰਾਸ਼ੀ ਨਹੀਂ ਦਿੱਤੀ ਗਈ ਤਾਂ ਇਹ ਸੰਘਰਸ਼ ਹੋਰ ਤੇਜ਼ ਕੀਤਾ ਜਾਏਗਾ।