saurabh bhardwaj warned haryana government: ਆਮ ਆਦਮੀ ਪਾਰਟੀ ਦੇ ਵਿਧਾਇਕ ਸੌਰਭ ਭਾਰਦਵਾਜ ਨੇ ਕਿਹਾ ਕਿ ਜੇਕਰ ਹਰਿਆਣਾ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਅਗਲੇ 24 ਘੰਟਿਆਂ ਦੇ ਅੰਦਰ ਦਿੱਲੀ ਨੂੰ ਉਸਦੇ ਹਿੱਸੇ ਦਾ ਪਾਣੀ ਨਹੀਂ ਦਿੰਦੀ ਤਾਂ ਭਗਵਾ ਪਾਰਟੀ ਦੇ ਦਿੱਲੀ ਪ੍ਰਧਾਨ ਦੇ ਘਰ ਪਾਣੀ ਦਾ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ।ਵਿਧਾਇਕ ਨੇ ਦੋਸ਼ ਲਗਾਇਆ ਕਿ ਹਰਿਆਣਾ ਸਰਕਾਰ ਨੇ ਦਿੱਲੀ ਦੀ ਜਲ ਸਪਲਾਈ ‘ਚ ਪ੍ਰਤੀਦਿਨ ਕਰੀਬ 10 ਕਰੋੜ ਗੈਲਨ ਦੀ ਕਟੌਤੀ ਕੀਤੀ ਹੈ।
ਇੱਕ ਪ੍ਰੈੱਸ ਕਾਨਫ੍ਰੰਸ ‘ਚ ਭਾਰਦਵਾਜ ਨੇ ਕਿਹਾ, ਦਿੱਲੀ ‘ਚ ਰੋਜ਼ਾਨਾ 90 ਕਰੋੜ ਗੈਲਨ ਪਾਣੀ ਦਾ ਉਪਯੋਗ ਹੁੰਦਾ ਹੈ ਜਿਸ ਤੋਂ ਹਰਿਆਣਾ ਸਰਕਾਰ ਨੇ ਪ੍ਰਤੀਦਿਨ ਕਰੀਬ 10 ਕਰੋੜ ਗੈਲਨ ਪਾਣੀ ਦੀ ਸਪਲਾਈ ‘ਚ ਕਮੀ ਕਰ ਦਿੱਤੀ ਹੈ।ਬੀਜੇਪੀ ਦੀ ਇਸ ਗੰਦੀ ਰਾਜਨੀਤੀ ਤੋਂ ਦਿੱਲੀ ਦੇ 20 ਲੱਖ ਲੋਕਾਂ ਨੂੰ ਪਾਣੀ ਦੀ ਮੁਸ਼ਕਿਲ ਆ ਰਹੀ ਹੈ।ਉਨਾਂ੍ਹ ਨੇ ਅੱਗੇ ਕਿਹਾ ਕਿ ਜੇਕਰ ਦਿੱਲੀ ਨੂੰ ਉਸਦੇ ਹਿੱਸੇ ਦਾ ਪਾਣੀ ਅਗਲੇ 24 ਘੰਟਿਆਂ ‘ਚ ਨਹੀਂ ਮਿਲਿਆ ਤਾਂ ਦਿੱਲੀ ਬੀਜੇਪੀ ਪ੍ਰਧਾਨ ਦੇ ਮਕਾਨ ‘ਚ ਪਾਣੀ ਦੀ ਪੂਰਤੀ ਬੰਦ ਕਰ ਦਿੱਤੀ ਜਾਵੇਗੀ।ਪ੍ਰੈੱਸ ਕਾਨਫਰੰਸ ‘ਚ ‘ਆਪ’ ਬੁਲਾਰੇ ਨੇ ਕਿਹਾ, ਦਿੱਲੀ ‘ਚ ਪਿਛਲੇ ਕੁਝ ਦਿਨਾਂ ਤੋਂ ਪਾਣੀ ਦੀ ਕਮੀ ਹੈ।
ਬੀਜੇਪੀ ਦੇ ਲੋਕ ਇਸਦਾ ਰਾਜਨੀਤਿਕ ਲਾਭ ਚੁੱਕਣ ਦੀ ਕੋਸ਼ਿਸ਼ ਕਰ ਰਹੇ ਹਨ।ਜਦੋਂ ਕਿ ਇਸ ਕਮੀ ਦੇ ਪਿੱਛੇ ਖੁਦ ਬੀਜੇਪੀ ਸ਼ਾਸ਼ਤ ਹਰਿਆਣਾ ਦੀ ਸਰਕਾਰ ਹੈ।ਹਰਿਆਣਾ ਸਰਕਾਰ ਨੇ ਜਾਨਬੁੱਝ ਕੇ ਸਿਆਸੀ ਕਾਰਨਾਂ ਨਾਲ ਇਹ ਪਾਣੀ ਰੋਕਿਆ ਹੋਇਆ ਹੈ, ਜਿਸ ਨਾਲ ਦਿੱਲੀ ‘ਚ ਪਾਣੀ ਦੀ ਕਿੱਲਤ ਪੈਦਾ ਕੀਤੀ ਜਾ ਸਕੇ।ਇਸ ਤੋਂ ਪਹਿਲਾਂ ਦਿੱਲੀ ਜਲ ਬੋਰਡ ਦੇ ਪ੍ਰਧਾਨ ਰਾਘਵ ਚੱਡਾ ਨੇ ਕਿਹਾ ਸੀ, ” ਅੱਜ ਇੱਕ ਬਹੁਤ ਵੱਡਾ ਜਲਸੰਕਟ ਦਿੱਲੀ ਦੇ ਸਿਰ ‘ਤੇ ਮੰਡਰਾ ਰਿਹਾ ਹੈ ਅਤੇ ਉਸਦਾ ਦੋਸ਼ ਸੂਬਾ ਸਰਕਾਰ ਨੂੰ ਜਾਂਦਾ ਹੈ ਤਾਂ ਉਹ ਹੈ ਹਰਿਆਣਾ।ਉਨਾਂ੍ਹ ਨੇ ਦਿੱਲੀ ‘ਚ ਇਸ ਜਲਸੰਕਟ ਦੇ ਲਈ ਹਰਿਆਣਾ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ ਹੈ।