ਅਕਸਰ ਹੀ ਲੋਕ ਜਦੋਂ ਆਪਣੇ ਪੂਰੇ ਜੀਵਨ ਵਿੱਚ ਨੌਕਰੀ ਕਰਨ ਤੋਂ ਬਾਅਦ ਰਿਟਾਇਰ ਹੁੰਦੇ ਹਨ ਤਾਂ ਉਹ ਆਪਣੀ ਅੱਗੇ ਦੀ ਜ਼ਿੰਦਗੀ ਖੁਦ ਦੇ ਲਈ ਅਤੇ ਆਪਣੇ ਪਰਿਵਾਰ ਦੇ ਲਈ ਸਮਰਪਿਤ ਕਰ ਦਿੰਦੇ ਹਨ, ਪਰ ਜੇਕਰ ਤੁਹਾਡੇ ਮਨ ਵਿੱਚ ਕੁਝ ਸਿੱਖਣ ਦੀ ਇੱਛਾ ਹੋਵੇ ਤਾਂ ਕੋਈ ਵੀ ਉਮਰ ਮਾਇਨੇ ਨਹੀਂ ਰੱਖਦੀ। ਅਜਿਹਾ ਹੀ ਕੁਝ ਸਰੋਜਿਨੀ ਗੌਤਮ ਨੇ ਕਰ ਦਿਖਾਇਆ ਹੈ।
ਦਰਸਲ, ਸਰੋਜਿਨੀ ਗੌਤਮ PCS ਸੇਵਾਵਾਂ ਤੋਂ ਮੁਕਤ ਹੋਈ ਇੱਕ 63 ਸਾਲਾਂ ਮਹਿਲਾ ਹੈ। ਉਨ੍ਹਾਂ ਨੇ PCS ਸੇਵਾਵਾਂ ਤੋਂ ਸੇਵਾ ਮੁਕਤ ਹੋਣ ਦੇ ਪੰਜ ਸਾਲ ਬਾਅਦ ਇੱਕ ਵਿਦਿਆਰਥੀ ਦੇ ਰੂਪ ਵਿੱਚ ਪਹਿਲਾਂ ਤਾਂ ਇੱਕ ਕਾਲਜ ਵਿੱਚ ਦਾਖ਼ਲਾ ਲਿਆ ਅਤੇ ਫਿਰ ਪੂਰੀ ਯੂਨੀਵਰਸਿਟੀ ਵਿੱਚੋਂ ਟੌਪ ਵੀ ਕੀਤਾ ।
ਇਹ ਵੀ ਪੜ੍ਹੋ: ਸਿਮਰਜੀਤ ਸਿੰਘ ਬੈਂਸ ਖਿਲਾਫ਼ ਜਬਰ-ਜਨਾਹ ਦਾ ਮਾਮਲਾ ਦਰਜ
ਇਸ ਸਬੰਧੀਂ ਸਰੋਜਿਨੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਨੌਕਰੀ ਦੌਰਾਨ ਜੋ ਕੁਝ ਵੀ ਮਿਸ ਕੀਤਾ ਸੀ ਉਹ ਉਨ੍ਹਾਂ ਨੇ ਸੇਵਾ ਮੁਕਤ ਹੋਣ ਤੋਂ ਬਾਅਦ ਕਰ ਲਿਆ । ਇੱਕ ਵਿਦਿਆਰਥੀ ਦੇ ਰੂਪ ਵਿੱਚ ਆਪਣੇ ਤਜ਼ਰਬੇ ਨੂੰ ਸਾਂਝਾ ਕਰਦਿਆਂ ਸਰੋਜਿਨੀ ਗੌਤਮ ਨੇ ਕਿਹਾ ਕਿ ਆਨਲਾਈਨ ਸਿੱਖਿਆ ਉਨ੍ਹਾਂ ਲਈ ਇੱਕ ਵਰਦਾਨ ਰਹੀ ਹੈ ।
ਉਨ੍ਹਾਂ ਕਿਹਾ ਕਿ ਜੇਕਰ ਇਹ ਆਨਲਾਈਨ ਕਲਾਸਾਂ ਨਾ ਲੱਗਦੀਆਂ ਤਾਂ ਮੈਨੂੰ ਨੌਜਵਾਨ ਪੀੜ੍ਹੀ ਵਿੱਚ ਬੈਠਣਾ ਅਜੀਬ ਲੱਗਣਾ ਸੀ। ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਹੀ ਚਾਹੁੰਦੀ ਸੀ ਕਿ ਅਧਿਆਪਕ ਕਲਾਸ ਵਿੱਚ ਬਾਕੀ ਵਿਦਿਆਰਥੀਆਂ ਦੀ ਤਰਾਂ ਹੀ ਉਨ੍ਹਾਂ ਨਾਲ ਆਮ ਵਿਵਹਾਰ ਕਰਨ।
ਇਹ ਵੀ ਪੜ੍ਹੋ: ਇਟਲੀ ਨੇ ਜਿੱਤਿਆ ਯੂਰੋ ਕੱਪ ਦਾ ਖ਼ਿਤਾਬ, ਪੈਨਲਟੀ ਸ਼ੂਟਆਉਟ ‘ਚ ਇੰਗਲੈਂਡ ਨੂੰ 3-2 ਨਾਲ ਦਿੱਤੀ ਮਾਤ
ਇਸ ਸਬੰਧੀ ਕਾਲਜ ਦੀ ਐੱਚ. ਓ. ਡੀ. ਅਸ਼ਮੀਤ ਕੌਰ ਨੇ ਦੱਸਿਆ ਕਿ ਸਰੋਜਿਨੀ ਹਾਲ ਦੇ ਦਿਨਾਂ ਵਿੱਚ ਸਿਹਤਮੰਦ ਨਹੀਂ ਸੀ, ਇਸ ਲਈ ਉਸ ਨੇ ਕਲਾਸਾਂ ਛੱਡ ਕੇ ਪ੍ਰੀਖਿਆ ਨਾ ਦੇਣ ਦਾ ਫ਼ੈਸਲਾ ਕੀਤਾ ਸੀ, ਪਰ ਮੈਂ ਉਸ ਨੂੰ ਉਸ ਦੇ ਫ਼ੈਸਲੇ ਖ਼ਿਲਾਫ਼ ਪ੍ਰੇਰਿਤ ਕੀਤਾ ਅਤੇ ਉਹ ਆਖ਼ਿਰਕਾਰ ਮੰਨ ਗਈ । ਉਦੋਂ ਤੋਂ ਉਸ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ।