amazing health benefits of apple juice: ਸੇਬ ਦਾ ਸਿਹਤ ਦਾ ਖਜ਼ਾਨਾ ਹੈ।ਕਹਿੰਦੇ ਹਨ ਕਿ ਰੋਜ਼ 1 ਸੇਬ ਖਾ ਕੇ ਤੁਸੀਂ ਡਾਕਟਰ ਨੂੰ ਦੂਰ ਭਜਾ ਸਕਦੇ ਹੋ।ਪਰ ਜੇਕਰ ਤੁਸੀਂ ਸੇਬ ਨਹੀਂ ਖਾਣਾ ਚਾਹੁੰਦੇ ਤਾਂ ਡਾਈਟ ‘ਚ ਇਸਦਾ ਜੂਸ ਵੀ ਸ਼ਾਮਲ ਕਰ ਸਕਦੇ ਹੋ।ਛਿਲਕੇ ਸਮੇਤ ਇਸਦਾ ਜੂਸ ਬਣਾ ਕੇ ਪੀਣ ਨਾਲ ਸਰੀਰ ‘ਚ ਕਿਸੇ ਵੀ ਪੋਸ਼ਕ ਤੱਤ ਦੀ ਕਮੀ ਨਹੀਂ ਹੁੰਦੀ।ਨਾਲ ਹੀ ਇਹ ਕਈ ਬੀਮਾਰੀਆਂ ਤੋਂ ਬਚਾਉਣ ‘ਚ ਵੀ ਲਾਭਦਾਇਕ ਹੈ।ਚਲੋ ਅੱਜ ਤੁਹਾਨੂੰ ਦੱਸਦੇ ਹਾਂ ਕਿ ਰੋਜ਼ ਸੇਬ ਦਾ ਜੂਸ ਪੀਣ ਨਾਲ ਸਿਹਤ ਨੂੰ ਕੀ-ਕੀ ਲਾਭ ਮਿਲਦੇ ਹਨ-
ਜਾਣਦੇ ਹਾਂ ਇਸਦੇ ਲਾਭ: ਅਸਥਮਾ ਤੋਂ ਬਚਾਅ- ਸੇਬ ‘ਚ ਫਲੇਵੋਨਾਇਡਸ ਅਤੇ ਕਈ ਪੋਸ਼ਕ ਤੱਤ ਹੁੰਦੇ ਹਨ, ਜੋ ਅਸਥਮਾ ਤੋਂ ਬਚਾਅ ਕਰਦੇ ਹਨ।ਨਾਲ ਹੀ ਇਸ ਨਾਲ ਸਾਹ ਸੰਬੰਧੀ ਸਮੱਸਿਆਵਾਂ ਵੀ ਦੂਰ ਰਹਿੰਦੀਆਂ ਹਨ।
ਕੈਂਸਰ ਤੋਂ ਬਚਾਅ- ਰੋਜ਼ਾਨਾ ਬ੍ਰੇਕਫਾਸਟ ‘ਚ 1 ਗਿਲਾਸ ਸੇਬ ਦਾ ਜੂਸ ਪੀਣਾ ਲਾਭਦਾਇਕ ਮੰਨਿਆ ਜਾਂਦਾ ਹੈ।ਤੁਸੀਂ ਚਾਹੋ ਤਾਂ ਸ਼ਾਮ ਦੇ ਸਮੇਂ ਵੀ ਇਸਦਾ ਸੇਵਨ ਕਰ ਸਕਦੇ ਹੋ
ਕੈਂਸਰ ਤੋਂ ਬਚਾਅ ਕੈਂਸਰ ਅਤੇ ਟਿਊਮਰ ਤੋਂ ਬਚਣ ‘ਚ ਵੀ ਸੇਬ ਦਾ ਜੂਸ ਬਹੁਤ ਲਾਭਦਾਇਕ ਹੈ।ਇੱਕ ਸੋਧ ਮੁਤਾਬਕ, ਰੋਜ਼ਾਨਾ ਇੱਕ ਗਿਲਾਸ ਜੂਸ ਪੀਣ ਨਾਲ ਫੇਫੜਿਆਂ ਦੇ ਕੈਂਸਰ ਦੀ ਸੰਭਾਵਨਾ ਘੱਟ ਹੁੰਦੀ ਹੈ।
ਦਿਲ ਨੂੰ ਰੱਖੇ ਸਿਹਤਮੰਦ:ਐਂਟੀ-ਆਕਸੀਡੈਂਟ,ਪਾਲੀਫਿਨਾਲ ਅਤੇ ਫਲੋਵੋਨਾਇਡ, ਮਿਨਰਲਸ, ਪੋਟਾਸ਼ੀਅਮ ਨਾਲ ਭਰਪੂਰ ਸੇਬ ਦਾ ਜੂਸ ਦਿਲ ਨੂੰ ਵੀ ਸਿਹਤਮੰਦ ਰੱਖਦਾ ਹੈ।
ਕੋਲੈਸਟ੍ਰਾਲ ਨੂੰ ਕੰਟਰੋਲ: ਰੋਜ਼ਾਨਾ 1 ਗਿਲਾਸ ਸੇਬ ਦਾ ਜੂਸ ਪੀਣ ਨਾਲ ਕੈਲੈਸਟ੍ਰਾਲ ਲੈਵਲ ਕੰਟਰੋਲ ‘ਚ ਰਹਿੰਦਾ ਹੈ।ਨਾਲ ਹੀ ਇਸ ਨਾਲ ਬਲੱਡ ਸਰਕੁਲੇਸ਼ਨ ਬਿਹਤਰ ਹੁੰਦਾ ਹੈ ਅਤੇ ਖੂਨ ਦਾ ਥੱਕਾ ਬਣਨ ਦੀ ਸੰਭਾਵਨਾ ਘੱਟ ਹੁੰਦੀ ਹੈ।
ਇਮਊਨਿਟੀ ਵਧਾਵੇ: ਰੋਜ਼ 1 ਗਿਲਾਸ ਸੇਬ ਦਾ ਜੂਸ ਪੀਣ ਨਾਲ ਇਮਊਨਿਟੀ ਵਧਦੀ ਹੈ, ਜੋ ਕਿ ਕੋਰੋਨਾ ਕਾਲ ‘ਚ ਸਭ ਤੋਂ ਜ਼ਰੂਰੀ ਹੈ।ਇਸ ਨਾਲ ਸਰੀਰ ਨੂੰ ਕਈ ਬੈਕਟੀਰੀਆ ਅਤੇ ਕੀਟਾਣੂਆਂ ਨਾਲ ਲੜਨ ‘ਚ ਮਦਦ ਮਿਲਦੀ ਹੈ।
ਅੱਖਾਂ ਦੀ ਰੌਸ਼ਨੀ ਵਧਾਵੇ:ਸੇਬ ਦੇ ਜੂਸ ‘ਚ ਵਿਟਾਮਿਨ ਏ ਹੁੰਦਾ ਹੈ, ਜੋ ਅੱਖਾਂ ਦੀ ਰੌਸ਼ਨੀ ਵਧਾਉਣ ‘ਚ ਮੱਦਦਗਾਰ ਹੈ।ਨਾਲ ਹੀ ਇਸ ਨਾਲ ਤੁਸੀਂ ਡ੍ਰਾਈ ਸਿੰਡ੍ਰੋਮ ਅਤੇ ਮੋਤੀਆਬਿੰਦ ਵਰਗੀਆਂ ਬੀਮਾਰੀਆਂ ਤੋਂ ਵੀ ਬਚਾਅ ਹੁੰਦਾ ਹੈ।
ਕਬਜ਼ ਤੋਂ ਰਾਹਤ: ਸੇਬ ‘ਚਸੀ, ਆਇਰਨ, ਕੈਲਸ਼ੀਅਮ, ਬੋਰਾਨ ਵਰਗੇ ਪੋਸ਼ਲ ਤੱਤਾਂ ਨਾਲ ਭਰਪੂਰ ਸੇਬ ਦਾ ਜੂਸ ਹੱਡੀਆਂ ਨੂੰ ਮਜ਼ਬੂਤ ਬਣਾਉਣ ‘ਚ ਮੱਦਦਗਾਰ ਹੈ।ਇਸ ਨਾਲ ਜੋੜਾਂ ‘ਚ ਦਰਦ ਦੀ ਸਮੱਸਿਆ ਵੀ ਨਹੀਂ ਹੁੰਦੀ। ਸੋਰਬਿਟਾਲ ਹੁੰਦਾ ਹੈ ਜਿਸ ਨਾਲ ਪਾਚਨ ਸਹੀ ਰਹਿੰਦਾ ਹੈ ਅਤੇ ਕਬਜ਼ ਨਹੀਂ ਹੁੰਦੀ।ਨਾਲ ਹੀ ਇਹ ਲਿਵਰ ਨੂੰ ਡਿਟਾਕਸ ਕਰਨ ‘ਚ ਵੀ ਲਾਭਦਾਇਕ ਹੈ।
ਮਜ਼ਬੂਤ ਹੱਡੀਆਂ:ਵਿਟਾਮਿਨ ਸੀ, ਆਇਰਨ, ਕੈਲਸ਼ੀਅਮ, ਬੋਰਾਨ ਵਰਗੇ ਪੋਸ਼ਲ ਤੱਤਾਂ ਨਾਲ ਭਰਪੂਰ ਸੇਬ ਦਾ ਜੂਸ ਹੱਡੀਆਂ ਨੂੰ ਮਜ਼ਬੂਤ ਬਣਾਉਣ ‘ਚ ਮੱਦਦਗਾਰ ਹੈ।ਇਸ ਨਾਲ ਜੋੜਾਂ ‘ਚ ਦਰਦ ਦੀ ਸਮੱਸਿਆ ਵੀ ਨਹੀਂ ਹੁੰਦੀ।