ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਯਾਨੀ ਕਿ ਅੱਜ ਸਵੇਰੇ 11 ਵਜੇ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ 79 ਵੇਂ ਐਪੀਸੋਡ ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਿਤ ਕਰਨਗੇ ।
ਇਹ ਪ੍ਰੋਗਰਾਮ ਆਲ ਇੰਡੀਆ ਰੇਡੀਓ ਅਤੇ ਦੂਰਦਰਸ਼ਨ ਦੇ ਪੂਰੇ ਨੈਟਵਰਕ ਸਮੇਤ ਮੋਬਾਈਲ ਐਪ ‘ਤੇ ਵੀ ਪ੍ਰਸਾਰਿਤ ਕੀਤਾ ਜਾਵੇਗਾ । ਪ੍ਰਧਾਨ ਮੰਤਰੀ ਮੋਦੀ ਦਾ ਰੇਡੀਓ ਪ੍ਰੋਗਰਾਮ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਇੱਕ ਪਾਸੇ ਦੇਸ਼ ਕੋਰੋਨਾ ਮਹਾਂਮਾਰੀ ਨਾਲ ਲੜ ਰਿਹਾ ਹੈ ਅਤੇ ਦੂਜੇ ਪਾਸੇ ਦੇਸ਼ ਦੇ ਕਈ ਰਾਜ ਹੜ੍ਹਾਂ ਦੇ ਤਬਾਹੀ ਨਾਲ ਜੂਝ ਰਹੇ ਹਨ।
ਇਹ ਵੀ ਪੜ੍ਹੋ: ਸੋਮਵਾਰ ਤੋਂ ਪੰਜਾਬ ‘ਚ ਫਿਰ ਲੱਗੇਗੀ ‘ਸਾਉਣ ਦੀ ਝੜੀ’, ਮੌਸਮ ਵਿਭਾਗ ਨੇ ਜਾਰੀ ਕੀਤਾ Orange Alert
ਦਰਅਸਲ, PMO ਦੇ ਅਧਿਕਾਰਤ ਬਿਆਨ ਅਨੁਸਾਰ ਮਨ ਕੀ ਬਾਤ ਪ੍ਰੋਗਰਾਮ ਆਲ ਇੰਡੀਆ ਰੇਡੀਓ, ਡੀਡੀ ਨਿਊਜ਼, ਪੀਐਮਓ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਯੂ-ਟਿਊਬ ਚੈਨਲਾਂ ‘ਤੇ ਵੀ ਪ੍ਰਸਾਰਿਤ ਕੀਤਾ ਜਾਵੇਗਾ।
ਦੱਸ ਦੇਈਏ ਕਿ ਪਿਛਲੀ ‘ਮਨ ਕੀ ਬਾਤ’ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਨੂੰ ਟੋਕਿਓ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ ਸਾਰੇ ਐਥਲੀਟਾਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਸੀ।
ਇਹ ਵੀ ਪੜ੍ਹੋ: ਮਹਾਰਾਸ਼ਟਰ ‘ਚ ਕੁਦਰਤ ਦਾ ਕਹਿਰ, ਹੁਣ ਤੱਕ 129 ਲੋਕਾਂ ਦੀ ਮੌਤ, NDRF ਵੱਲੋ ਬਚਾਅ ਕਾਰਜ ਜਾਰੀ
ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਟੋਕਿਓ ਓਲੰਪਿਕ ਖੇਡਾਂ ਲਈ ਜਾਣ ਵਾਲੇ ਹਰ ਐਥਲੀਟ ਨੂੰ ਸੰਘਰਸ਼ ਕਰਨਾ ਪਿਆ ਹੈ, ਉਨ੍ਹਾਂ ਨੇ ਲੰਬੇ ਸਮੇਂ ਤੋਂ ਸਖਤ ਮਿਹਨਤ ਕੀਤੀ ਹੈ । ਉਹ ਸਿਰਫ ਆਪਣੇ ਲਈ ਖੇਡਾਂ ਵਿੱਚ ਨਹੀਂ ਜਾ ਰਹੇ ਹਨ, ਬਲਕਿ ਦੇਸ਼ ਨੂੰ ਮਾਣ ਮਹਿਸੂਸ ਹੋ ਸਕੇ ਇਸ ਲਈ ਟੋਕਿਓ ਜਾ ਰਹੇ ਹਨ। ਮੈਂ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਸਾਡੇ ਐਥਲੀਟਾਂ ਨੂੰ ਪ੍ਰੇਰਿਤ ਕਰਨ।