ਮਜੀਠਾ ‘ਚ ਹੀ ਨਹੀਂ ਪੰਜਾਬ ‘ਚ ਲੱਗਦਾ ਹੈ ਕਿ ਜਿੱਥੇ ਪੰਜਾਬ ਦੇ ਲੋਕਾਂ ਦਾ ਕਾਂਗਰਸ ਤੋਂ ਮੋਹ ਭੰਗ ਹੋ ਰਿਹਾ ਹੈ। ਉੱਥੇ ਹੀ ਕਾਂਗਰਸੀ ਵਰਕਰਾਂ ‘ਤੇ ਕਾਂਗਰਸ ਦੇ ਵੱਡੇ ਆਗੂਆਂ ਦਾ ਵੀ ਮੋਹ ਆਪਣੀ ਹੀ ਪਾਰਟੀ ਭੰਗ ਹੁੰਦਾ ਜਾ ਰਿਹਾ। ਜਿਸ ਕਾਰਨ ਕਾਂਗਰਸੀ ਵਰਕਰਾਂ ਦੇ ਪਰਿਵਾਰ ਅਤੇ ਕਾਂਗਰਸੀ ਵੱਡੇ ਆਗੂ ਕਾਂਗਰਸ ਨੂੰ ਅਲਵਿਦਾ ਕਹਿ ਰਹੇ ਹਨ। ਸ੍ਰੋਮਣੀ ਅਕਾਲੀ ਦਲ ਬਾਦਲ ‘ਚ ਸ਼ਾਮਿਲ ਹੋ ਰਹੇ ਹਨ।
ਅੱਜ ਵੀ ਹਲਕਾ ਮਜੀਠਾ ਦੇ ਪਿੰਡ ਆਬਾਦੀ ਵਰਪਾਲ ਵਿਖੇ ਕਰੀਬ 15 ਕਾਂਗਰਸੀ ਪਰਿਵਾਰ ਕਾਂਗਰਸ ਦੀਆ ਲੋਕ ਮਾਰੂ ਨੀਤੀਆਂ ਅਤੇ ਵਰਕਰ ਮਾਰੂ ਨੀਤੀਆਂ ਤੋਂ ਦੁਖੀ ਹੋ ਕੇ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਿਲ ਹੋ ਗਏ। ਜਿਹਨਾਂ ਨੂੰ ਹਲਕਾ ਵਿਧਇਕ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਜੀ ਆਇਆਂ ਆਖਿਆ ਤੇ ਭਰੋਸਾ ਦਿੱਤਾ ਕਿ ਇਹਨਾਂ ਪਰੀਵਰਾਂ ਨੂੰ ਅਕਲੀ ਦਲ ਚ ਪੂਰਾ ਮਾਣ ਤੇ ਸਨਮਾਨ ਮਿਲੇਗਾ ਤੇ ਮਿਲਦਾ ਰਹੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਜਿਹੜੀ ਪਾਰਟੀ ਜਿਹਨਾਂ ਵਰਕਰਾਂ ਕਰਨ ਤੇ ਲੋਕਾਂ ਕਾਰਨ ਸੱਤਾ ਚ ਆਈ ਹੈ ਉਹ ਉਹਨਾਂ ਨੂੰ ਬਣਦਾ ਮਾਣ ਸਨਮਾਨ ਅਤੇ ਓਹਨਾ ਖੁਸ਼ ਨਹੀਂ ਰੱਖ ਸਕੀ ਜਿਸ ਕਾਰਨ ਲੋਕਾਂ ਦਾ ਮੋਹ ਤਾਂ ਕਾਂਗਰਸ ਤੋ ਭੰਗ ਹੋਇਆ ਹੀ ਹੈ। ਓਥੇ ਹੀ ਕਾਂਗਰਸੀ ਵਰਕਰਾਂ ਦਾ ਆਪਣੀ ਹੀ ਪਾਰਟੀ ਤੋ ਮੋਹ ਭੰਗ ਹੋ ਗਿਆ ਹੈ ਜਿਸ ਕਾਰਨ ਉਹ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ ਹੋ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲਾ ਸਮਾਂ ਪੰਜਾਬ ਚ ਕਾਂਗਰਸ ਦੀ ਉਲਟੀ ਗਿਣਤੀ ਦਾ ਸਮਾਂ ਚਲ ਪਿਆ ਹੈ ਜਲਦੀ ਹੀ ਆਉਣ ਵਾਲੇ ਸਮੇਂ ਚ ਵੱਡੇ ਕਾਂਗਰਸੀ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਿਲ ਹੋ ਸਕਦੇ ਹਨ। ਮਜੀਠੀਆ ਨੇ ਬਿਜਲੀ ਸਮਝੌਤੇ ਨੂੰ ਰੱਦ ਕਰਨਾ ਸਰਕਾਰ ਵਲੋ ਆਪਣੀਆਂ ਨਾਕਾਮੀਆਂ ਨੂੰ ਛੁਪਾਉਣਾ ਹੈ।