ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਮਹਿਤਪੁਰ ਉਲੱਦਣੀ ਵਿਖੇ ਅੱਜ ਪਿੰਡ ਵਾਸੀਆਂ ਵੱਲੋਂ ਛੋਟੇ ਛੋਟੇ ਬੱਚੇ ਜਿਨ੍ਹਾਂ ਦੀ ਉਮਰ ਮਹਿਜ਼ ਅੱਠ ਨੌਂ ਸਾਲ ਦੇ ਕਰੀਬ ਹੈ ਨੂੰ ਨਸ਼ਾ ਕਰਦਿਆਂ ਕਾਬੂ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਫੜੇ ਗਏ ਬੱਚਿਆਂ ਦੀ ਵੀਡੀਓ ਬਣਾ ਕੇ ਵਾਇਰਲ ਵੀ ਕੀਤੀ ਗਈ ਇਸ ਵੀਡੀਓ ਦੀ ਸੱਚਾਈ ਜਾਣਨ ਲਈ ਜਲ ਡੇਲੀ ਪੋਸਟ ਪੰਜਾਬੀ ਦੀ ਟੀਮ ਪਿੰਡ ਮਹਿਤਪੁਰ ਉਲੱਦਣੀ ਪਹੁੰਚੀ ਤਾਂ ਉੱਥੇ ਦੇਖਿਆ ਕਿ ਛੋਟੇ ਛੋਟੇ ਬੱਚੇ ਕੈਮਰੇ ਦੇ ਅੱਗੇ ਬੋਲ ਰਹੇ ਸਨ ਅਤੇ ਦੱਸ ਰਹੇ ਸਨ ਕਿ ਉਹ ਕਿਸ ਤਰ੍ਹਾਂ ਨਸ਼ਾ ਕਰ ਰਹੇ ਹਨ ਅਤੇ ਕਿੰਨੀ ਦੇਰ ਤੋਂ ਉਹ ਇਸ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਹਨ।
ਬੱਚੇ ਦਿੱਲੀ ਪੁਰਸ਼ ਪੰਜਾਬੀ ਦੀ ਟੀਮ ਨੂੰ ਉਸ ਦੁਕਾਨ ਤੇ ਵੀ ਲੈ ਕੇ ਗਏ ਜਿਥੋਂ ਉਹ ਪੈਂਚਰ ਲਾਉਣ ਵਾਲੀ ਟਿਊਬ ਲੈਂਦੇ ਹਨ ਪਰ ਦੁਕਾਨਦਾਰ ਨੇ ਸਾਫ ਇਨਕਾਰ ਕਰਦਿਆਂ ਕਿਹਾ ਕਿ ਉਹ ਕੋਈ ਵੀ ਟਿਊਬ ਇਨ੍ਹਾਂ ਬੱਚਿਆਂ ਨੂੰ ਨਹੀਂ ਦਿੰਦੇ। ਉਨ੍ਹਾਂ ਨਾਲ ਪਿੰਡ ਦੇ ਕੁਝ ਲੋਕ ਲੱਗਦੇ ਹਨ ਜਿਸ ਕਰਕੇ ਉਨ੍ਹਾਂ ਨੂੰ ਬਦਨਾਮ ਕਰਨ ਲਈ ਹੀ ਉਨ੍ਹਾਂ ਦਾ ਨਾਂ ਵਰਤਿਆ ਜਾ ਰਿਹਾ ਹੈ। ਪਿੰਡ ਦੇ ਇਕ ਵਿਅਕਤੀ ਜਿਸ ਦੀ ਪਤਨੀ ਮੈਂਬਰ ਪੰਚਾਇਤ ਹੈ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਦਾ ਬੁਰਾ ਹਾਲ ਹੈ ਅਤੇ ਪਿੰਡ ਦੇ ਵਿੱਚ ਨਸ਼ੇ ਆਮ ਮਿਲਦੇ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਗਰਾਊਂਡ ਦੇ ਵਿੱਚ ਬੱਚੇ ਖੇਡਣ ਘਟ ਜਾਂਦੇ ਹਨ ਨਸ਼ਾ ਕਰਨ ਵਧੇਰੇ ਜਾਂਦੇ ਹਨ।