15 ਅਗਸਤ ਨੂੰ ਲੈ ਕੇ ਸੂਬੇ ਭਰ ਦੇ ‘ਚ ਰੇਡ ਅਲਰਟ ਕੀਤਾ ਗਿਆ ਹੈ ਤਾਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਰੇਲਵੇ ਸਟੇਸ਼ਨ ,ਬੱਸ ਅੱਡਿਆਂ ਅਤੇ ਏਅਰ ਫੋਰਸ ਉਤੇ ਸਪੈਸ਼ਲ ਤਲਾਸ਼ੀ ਅਤੇ ਨਿਗਾਹ ਰੱਖੀ ਜਾ ਰਹੀ ਹੈ। ਇਸੇ ਨੂੰ ਲੈ ਕੇ ਅੱਜ ਜਲੰਧਰ ਪੁਲਿਸ ਵਲੋਂ ਰੇਲਵੇ ਸਟੇਸ਼ਨ ਉਤੇ ਕੀਤੀ ਜਾ ਰਹੀ ਮੋਕਡਰਿਲ ਕੀਤੀ ਗਈ। ਜਿਸ ਵਿਚ ਮ ਸ਼ਕੀ ਬੈਗ ,ਮਿਲਣ ਨਾਲ ਫੈਲੀ ਹਫੜਾ ਦਫੜੀ ਫੈਲ ਗਈ ਜਿਸ ਉਪਰੰਤ ਮੌਕੇ ਉੱਤੇ ਬੰਬ ਨੂੰ ਬੇਕਾਰ ਕਰਨ ਵਾਲਾ ਨਿਰੋਧਕ ਦਸਤਾਂ ਬੁਲਾਇਆ ਗਿਆ ਜਿਸ ਦੌਰਾਨ ਦਸਤੇ ਨੂੰ ਬੈਗ ਵਿੱਚੋ ਨਿਕਲਿਆ ਪੁਰਾਨਾ ਟਰੰਜਿਸਟਰ ਬਰਾਮਦ ਹੋਇਆ ਜਿਸ ਨੂੰ ਊਨਾ ਨੇ ਕਬਜੇ ਵਿਚ ਲੈ ਲਿਆ।
ਇਸ ਮੋਕਡਰਿੱਲ ਨੂੰ ਲੈ ਕੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਮੋਕਡਰਿੱਲ ਸਪੈਸ਼ਲ ਡੀਜੀਪੀ ਦੇ ਹੁਕਮਾਂ ਨੂੰ ਸਾਰ ਕੀਤੀ ਗਈ। ਜਿਸ ਦੌਰਾਨ ਇਹ ਸ਼ੱਕੀ ਬੈਗ ਮਿਲਿਆ ਜਿਸ ਵਿਚ ਪੁਰਾਣਾ ਟਰੰਜਿਸਟਰ ਬਰਾਮਦ ਹੋਇਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਤਰਾਂ ਦੀਆ ਮੋਕਡਰਿੱਲ ਚਲਦਿਆਂ ਰਹਿੰਦੀਆਂ ਹਨ ਜਿਸ ਵਿਚ ਅਲਗ ਅਲਗ ਡਿਪਰਟਮੈਂਟਸ ਦੀ ਮੁਸਤੈਦੀ ਅਤੇ ਕੀਨੇ ਸਮੇ ਵਿੱਚ ਉਹ ਪਹੁੰਚਦੇ ਹਨ ਇਹ ਦੇਖਿਆ ਜਾਂਦਾ ਹੈ।