ਘਰੇਲੂ ਕਲੇਸ਼ ਤੇ ਪਤਨੀ ਦੇ ਆਚਰਣ ‘ਤੇ ਸ਼ੱਕ ਨੇ ਕਪੂਰਥਲਾ ਵਿੱਚ ਇਕ ਔਰਤ ਦੀ ਜਾਨ ਲੈ ਲਈ ਹੈ। ਮਾਮਲਾ ਕਪੁਰਥਲਾ ਸ਼ਹਿਰ ਦੇ ਕਸਾਬਾ ਮੋਹਲੇ ਦਾ ਹੈ ਜਿਥੇ ਰਹਿਣ ਵਾਲੇ ਇਕ ਮੁਸਲਿਮ ਪਰਿਵਾਰ ਵਿੱਚ ਪਤੀ ਪਤਨੀ ਸ਼ਬੀਆਂ ਤੇ ਮੋਹੰਮਦ ਜਾਸ਼ੀਨ ਹਨ। ਜਿਨ੍ਹਾਂ ਨੇ ਕਰੀਬ 7 ਸਾਲ ਪਹਿਲਾਂ ਲਵ ਮੈਰਿਜ ਕਰਵਾਈ ਸੀ। ਪਰ ਉਸ ਤੋ ਕੁਝ ਸਮੇਂ ਬਾਅਦ ਇਕ ਬਚੇ ਦੇ ਪਰਿਵਾਰ ਵਿੱਚ ਆਣ ਤੋ ਬਾਦ ਅਕਸਰ ਪਤੀ ਪਤਨੀ ਵਿੱਚ ਵਿਵਾਦ ਰਹਿਣ ਲੱਗ ਪਿਆ ।
ਜਿਸ ਦਾ ਕਾਰਣ ਜਿਥੇ ਲੜਕੀ ਪੱਖ ਦੇ ਲੋਗ ਦਾਜ ਦਹੇਜ ਦੀ ਮੰਗ ਕਰਣ ਤੇ ਲੜਕੇ ਦੇ ਕਿਸੇ ਹੋਰ ਲੜਕੀ ਨਾਲ ਮ੍ਰਿਤਕ ਦੀ ਪਤਨੀ ਦੇ ਨਜਾਈਜ ਸੰਬੰਧ ਹੋਣ ਦੇ ਆਰੋਪ ਲਗਾ ਰਹੇ ਅਤੇ ਓਹਨਾ ਨੇ ਕਿਹਾ ਕੀ ਇਸਦੇ ਚਲਦਿਆਂ ਹੀ ਸ਼ਬੀਆਂ ਨੂੰ 13 ਅਗਸਤ ਸ਼ਾਮ ਨੂੰ ਉਸ ਦਾ ਪਤੀ ਉਸ ਨੂੰ ਉਸ ਦੇ ਮਾਪਿਆਂ ਦੇ ਘਰੋਂ ਲੈ ਕੇ ਗਿਆ ਟੇ ਉਸ ਤੋ ਬਾਅਦ ਦੇਰ ਰਾਤ ਹੋਏ ਝਗੜੇ ਵਿਚ ਮੋਹੰਮਦ ਜਾਸ਼ੀਨ ਨੇ ਗਲਾ ਦਬਾ ਕੇ ਆਪਣੀ ਪਤਨੀ ਸ਼ਬੀਆਂ ਦਾ ਕਤਲ ਕਰ ਦਿੱਤਾ ਜਦਕਿ ਲੜਕਾ ਪੱਖ ਦੇ ਲੋਕ ਇਸ ਦੀ ਵਜਹ ਬੇਵਜਹਾ ਸ਼ੱਕ ਤੇ ਦਬਾਅ ਦੱਸਿਆ। ਉਨ੍ਹਾਂ ਨੇ ਕਿਹਾ ਕੀ ਉਹਨਾਂ ਦਾ ਬੇਟਾ ਟੇਲਰ ਦਾ ਕੰਮ ਕਰਦਾ ਹੈ ਜਿਸ ਕਰਕੇ ਉਸ ਦੇ ਸੰਪਰਕ ਵਿੱਚ ਅਕਸਰ ਮਹਿਲਾ ਗ੍ਰਾਹਕ ਹੁੰਦੇ ਹਨ ਪਰ ਉਸ ਦੀ ਪਤਨੀ ਤੇ ਉਸ ਦੇ ਮਾਪੇ ਇਸ ਦਾ ਉਲਟ ਮਤਲਬ ਕਢ ਉਸ ਨੂੰ ਪ੍ਰੇਸ਼ਾਨ ਕਰਦੇ ਸਨ। ਜਿਸ ਕਾਰਣ ਇਹ ਹਾਦਸਾ ਹੋਇਆ। ਦੂਜੇ ਪਾਸੇ ਥਾਣਾ ਸਿਟੀ ਦੀ ਪੁਲਿਸ ਨੇ ਮ੍ਰਿਤਕ ਦੀ ਮਾਂ ਦੇ ਬਿਆਨਾਂ ਦੇ ਅਧਾਰ ‘ਤੇ ਮਾਮਲਾ ਦਰਜ ਕਰ ਲਿਆ ਅਤੇ ਜਾਂਚ ਜਾਰੀ ਹੈ।