ਜਦੋਂ ਤਾਲਿਬਾਨ ਨੇ ਅਫਗਾਨਿਸਤਾਨ ‘ਤੇ ਕਬਜ਼ਾ ਕਰਨ ਤੋਂ ਬਾਅਦ ਆਪਣੀ ਪਹਿਲੀ ਪ੍ਰੈਸ ਕਾਨਫਰੰਸ ਕੀਤੀ, ਤਾ ਤਾਲਿਬਾਨ ਨੇ ਹਰ ਕਿਸੇ ਨੂੰ ਸੁਤੰਤਰ ਰੂਪ ਵਿੱਚ ਕੰਮ ਕਰਨ ਦੀ ਇਜਾਜ਼ਤ ਦੇਣ ਅਤੇ ਔਰਤਾਂ ਨੂੰ ਕੰਮ ਕਰਨ ਦੀ ਆਗਿਆ ਦੇਣ ਦਾ ਵਾਅਦਾ ਕੀਤਾ ਸੀ।
ਪਰ ਹੁਣ ਜਦੋਂ ਤਾਲਿਬਾਨ ਦੇ ਕਬਜ਼ੇ ਨੂੰ ਕੁੱਝ ਦਿਨ ਬੀਤ ਗਏ ਹਨ, ਤਦ ਤਾਲਿਬਾਨ ਦੀ ਕਹਿਣੀ ਅਤੇ ਕਰਨੀ ਵਿੱਚ ਅੰਤਰ ਦਿਖਣਾ ਸ਼ੁਰੂ ਹੋ ਗਿਆ ਹੈ। ਅਫਗਾਨਿਸਤਾਨ ਦੇ ਵੱਖ -ਵੱਖ ਖੇਤਰਾਂ ਵਿੱਚ ਪੱਤਰਕਾਰਾਂ ਦੀ ਕੁੱਟਮਾਰ ਕੀਤੀ ਜਾ ਰਹੀ ਹੈ, ਕਿਸੇ ਦੇ ਘਰ ਉੱਤੇ ਹਮਲਾ ਕੀਤਾ ਜਾ ਰਿਹਾ ਹੈ ਅਤੇ ਕਿਸੇ ਨੂੰ ਸਿਰਫ ਇਸ ਲਈ ਕੰਮ ਤੋਂ ਵਾਪਿਸ ਮੋੜਿਆ ਜਾ ਰਿਹਾ ਹੈ ਕਿ ਉਹ ਇੱਕ ਔਰਤ ਹੈ। ਅਫਗਾਨਿਸਤਾਨ ਵਿੱਚ ਪੱਤਰਕਾਰਾਂ ਨੇ ਤਾਲਿਬਾਨੀ ਸ਼ਾਸਨ ਦਾ ਪਰਦਾਫਾਸ਼ ਕੀਤਾ ਹੈ। ਅਫਗਾਨਿਸਤਾਨ ਦੇ ਰੇਡੀਓ ਟੈਲੀਵਿਜ਼ਨ ਅਫਗਾਨਿਸਤਾਨ (ਆਰਟੀਏ) ਦੇ ਸਹਿਰ ਨਸਾਰੀ ਦੇ ਅਨੁਸਾਰ, ਕੁੱਝ ਦਿਨਾਂ ਵਿੱਚ ਹੀ ਤਾਲਿਬਾਨ ਦੇ ਸ਼ਬਦਾਂ ਅਤੇ ਕੰਮਾਂ ਵਿੱਚ ਅੰਤਰ ਦਿਖਾਈ ਦੇਣ ਲੱਗ ਪਿਆ ਹੈ। ਤਾਲਿਬਾਨ ਲੜਾਕਿਆਂ ਨੇ ਸਹਿਰ ਦਾ ਕੈਮਰਾ ਤੋੜਿਆ ਅਤੇ ਉਸਦੇ ਸਾਥੀ ਨੂੰ ਮਾਰਿਆ। ਇਹ ਸਭ ਕਾਬੁਲ ਵਿੱਚ ਵਾਪਰਿਆ ਜਦੋਂ ਦੋਵੇਂ ਇੱਕ ਰਿਪੋਰਟ ਤਿਆਰ ਕਰ ਰਹੇ ਸਨ।
ਇਹ ਵੀ ਪੜ੍ਹੋ : ਸੁਮੇਧ ਸੈਣੀ ਨੂੰ ਮਿਲੀ ਵੱਡੀ ਰਾਹਤ- ਹਾਈਕੋਰਟ ਨੇ ਤੁਰੰਤ ਛੱਡਣ ਦੇ ਜਾਰੀ ਕੀਤੇ ਹੁਕਮ
ਜਾਣਕਾਰੀ ਅਨੁਸਾਰ ਪਿਛਲੇ ਕੁੱਝ ਦਿਨਾਂ ਵਿੱਚ ਤਾਲਿਬਾਨ ਵੱਲੋਂ ਵੱਖ -ਵੱਖ ਹਿੱਸਿਆਂ ਵਿੱਚ ਅਫਗਾਨ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਉਨ੍ਹਾਂ ਦੇ ਘਰ ਉੱਤੇ ਛਾਪੇ ਮਾਰੇ ਗਏ ਹਨ। ਇੱਕ ਅਫਗਾਨ ਨਿਊਜ਼ ਏਜੰਸੀ ਦੇ ਅਨੁਸਾਰ, ਤਾਲਿਬਾਨ ਨੇ ਉਨ੍ਹਾਂ ਦੀਆ ਲੱਗਭਗ 18 ਮਹਿਲਾ ਪੱਤਰਕਾਰਾਂ ਨੂੰ ਨਵੀਂ ਸਰਕਾਰ ਦੇ ਨਿਯਮਾਂ ਦੇ ਨਿਰਧਾਰਤ ਹੋਣ ਤੱਕ ਘਰ ਤੋਂ ਕੰਮ ਕਰਨ ਲਈ ਕਿਹਾ ਹੈ। ਪਿਛਲੇ ਦਿਨੀਂ ਤਾਲਿਬਾਨ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਔਰਤਾਂ ਉਨ੍ਹਾਂ ਦੀ ਸਰਕਾਰ ਵਿੱਚ ਸ਼ਾਮਿਲ ਹੋ ਸਕਦੀਆਂ ਹਨ। ਪਰ ਇਸ ਵਾਅਦੇ ਤੋਂ ਇਲਾਵਾ ਅਫਗਾਨਿਸਤਾਨ ਦੇ ਵੱਖ -ਵੱਖ ਹਿੱਸਿਆਂ ਵਿੱਚ ਤਾਲਿਬਾਨ ਦੁਆਰਾ ਔਰਤਾਂ ਨੂੰ ਤਸੀਹੇ ਦਿੱਤੇ ਜਾ ਰਹੇ ਹਨ। ਤਾਲਿਬਾਨ ਦੇ ਇਸ ਅੱਤਿਆਚਾਰ ਦੇ ਵਿਰੁੱਧ ਔਰਤਾਂ ਨੇ ਵੀ ਸੜਕਾਂ ‘ਤੇ ਉਤਰਨਾ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਦੇਖੋ : ਇੰਟਰਨੈੱਟ ‘ਤੇ ਭਰਾਵਾਂ ਨੇ ਵੇਚਣ ਨੂੰ ਪਾਈ ਗੱਡੀ,ਬਾਲੀਵੁੱਡ ਤੋਂ ਆ ਗਿਆ ਫੋਨ | Vintage Car | Bhele Cars For Shoot