ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਸਥਿਤ ਹਵਾਈ ਅੱਡੇ ‘ਤੇ ਸ਼ੁੱਕਰਵਾਰ ਸ਼ਾਮ ਨੂੰ ਅੰਨ੍ਹੇਵਾਹ ਹਵਾਈ ਗੋਲੀਬਾਰੀ ਦੀ ਖਬਰ ਮਿਲੀ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਤਾਲਿਬਾਨ ਲੜਾਕਿਆਂ ਨੇ ਹਵਾਈ ਅੱਡੇ ‘ਤੇ ਇਕੱਠੀ ਹੋਈ ਭੀੜ ਨੂੰ ਖਿੰਡਾਉਣ ਲਈ ਇਹ ਗੋਲੀਬਾਰੀ ਕੀਤੀ ਹੈ।
ਇਸ ਘਟਨਾ ਦੇ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ। ਕਾਬੁਲ ਦੇ ਵਸਨੀਕ, ਜੋ ਪਹਿਲਾਂ ਹੀ ਦੇਸ਼ ਵਿੱਚ ਤਾਲਿਬਾਨ ਸ਼ਾਸਨ ਦੀ ਸਥਾਪਨਾ ਤੋਂ ਬਾਅਦ ਤਣਾਅ ਅਤੇ ਡਰ ਦੇ ਮਾਹੌਲ ਵਿੱਚ ਰਹਿ ਰਹੇ ਹਨ, ਇਸ ਘਟਨਾ ਤੋਂ ਬਾਅਦ ਹੋਰ ਡਰ ਗਏ ਹਨ। ਤਾਲਿਬਾਨ ਦੇ ਡਰ ਤੋਂ ਅਫਗਾਨਿਸਤਾਨ ਦੇ ਵਸਨੀਕ ਕਿਸੇ ਵੀ ਤਰ੍ਹਾਂ ਦੇਸ਼ ਛੱਡਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਇਸ ਕਾਰਨ ਏਅਰਪੋਰਟ ‘ਤੇ ਭਾਰੀ ਭੀੜ ਇਕੱਠੀ ਹੋ ਰਹੀ ਹੈ।
ਇਹ ਵੀ ਪੜ੍ਹੋ : ਵਿਰੋਧੀ ਪਾਰਟੀਆਂ ਨਾਲ ਸੋਨੀਆ ਗਾਂਧੀ ਦੀ ਅਹਿਮ ਮੀਟਿੰਗ ਜਾਰੀ, ਮਮਤਾ ਬੈਨਰਜੀ, ਸ਼ਰਦ ਪਵਾਰ ਸਮੇਤ 19 ਨੇਤਾ ਮੌਜੂਦ
ਜ਼ਿਕਰਯੋਗ ਹੈ ਕਿ 20 ਸਾਲਾਂ ਬਾਅਦ ਅਫਗਾਨਿਸਤਾਨ ਵਿੱਚ ਤਾਲਿਬਾਨ ਨੇ ਇੱਕ ਵਾਰ ਫਿਰ ਸੱਤਾ ਹਾਸਿਲ ਕਰ ਲਈ ਹੈ। ਇਸ ਤੋਂ ਪਹਿਲਾਂ 19 ਅਗਸਤ ਨੂੰ ਅਫਗਾਨਿਸਤਾਨ ਦੇ ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਵੀ ਤਾਲਿਬਾਨ ਨੇ ਅਫਗਾਨੀਆਂ ਗੋਲੀਬਾਰੀ ਕੀਤੀ ਸੀ ਜੋ ਕਿ ਇੱਕ ਸ਼ਹਿਰ ਵਿੱਚ ਰਾਸ਼ਟਰੀ ਝੰਡਾ ਲਹਿਰਾ ਰਹੇ ਸਨ। ਇਸ ਦੌਰਾਨ ਦੋ ਲੋਕਾਂ ਦੀ ਜਾਨ ਚਲੀ ਗਈ ਸੀ।
ਇਹ ਵੀ ਦੇਖੋ : ਨਾਬਾਲਗ ਕੁੜੀਆਂ ਦੀ ਪਹਿਲਾਂ ਮੁੱਕੀ ਮਾਂ ਤੇ ਫਿਰ ਚਲਾ ਗਿਆ ਪਿਓ, ਹਾਲਾਤਾਂ ਨੂੰ ਦੇਖ ਆਵੇਗਾ ਰੋਣਾ