ਕੋਰੋਨਾ ਵਾਇਰਸ ਦੇ ਸੰਕਰਮਣ ਦੀ ਦੂਜੀ ਲਹਿਰ ਦੇ ਕਾਰਨ ਦੇਸ਼ ਅਤੇ ਦੁਨੀਆ ਵਿੱਚ ਵੱਡੀ ਗਿਣਤੀ ਵਿੱਚ ਲੋਕ ਪ੍ਰਭਾਵਿਤ ਹੋਏ ਸਨ। ਭਾਰਤ ਵਿੱਚ ਵੀ ਦੂਜੀ ਲਹਿਰ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਦੀ ਮੌਤ ਹੋਈ ਸੀ ।
ਹੁਣ ਕੋਰੋਨਾ ਸੰਕਰਮਣ ਦੀ ਤੀਜੀ ਲਹਿਰ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇਸ ਦੌਰਾਨ ਨੀਤੀ ਆਯੋਗ ਦੇ ਮੈਂਬਰ ਵੀਕੇ ਪਾਲ ਨੇ ਪਿਛਲੇ ਮਹੀਨੇ ਸਰਕਾਰ ਨੂੰ ਕੋਰੋਨਾ ਸੰਕਰਮਣ ਨਾਲ ਨਜਿੱਠਣ ਲਈ ਕੁਝ ਸੁਝਾਅ ਦਿੱਤੇ ਸਨ । ਇਸ ਵਿੱਚ ਕਿਹਾ ਗਿਆ ਸੀ ਕਿ ਭਵਿੱਖ ਵਿੱਚ ਪ੍ਰਤੀ 100 ਕੋਰੋਨਾ ਵਾਇਰਸ ਸੰਕਰਮਣ ਮਾਮਲਿਆਂ ਵਿੱਚੋਂ 23 ਮਾਮਲਿਆਂ ਦੇ ਹਸਪਤਾਲ ਵਿੱਚ ਭਰਤੀ ਕਰਵਾਉਣ ਦੀ ਵਿਵਸਥਾ ਕਰਨੀ ਪਵੇਗੀ।
ਇਹ ਵੀ ਪੜ੍ਹੋ: ਅਫ਼ਗਾਨਿਸਤਾਨ ‘ਚ ਫਸੇ 168 ਯਾਤਰੀਆਂ ਨੂੰ ਲੈ ਕੇ ਕਾਬੁਲ ਤੋਂ ਭਾਰਤ ਪਹੁੰਚਿਆ IAF ਦਾ C-17 ਜਹਾਜ਼
ਦਰਅਸਲ,ਇੱਕ ਰਿਪੋਰਟ ਦੇ ਅਨੁਸਾਰ ਨੀਤੀ ਆਯੋਗ ਨੇ ਸਤੰਬਰ 2020 ਵਿੱਚ ਦੂਜੀ ਲਹਿਰ ਤੋਂ ਪਹਿਲਾਂ ਹੀ ਭਵਿੱਖਬਾਣੀ ਕੀਤੀ ਸੀ, ਪਰ ਇਹ ਅਨੁਮਾਨ ਇਸ ਤੋਂ ਕਿਤੇ ਜ਼ਿਆਦਾ ਹੈ। ਉਸ ਸਮੇਂ ਨੀਤੀ ਆਯੋਗ ਵੱਲੋਂ ਗੰਭੀਰ/ਦਰਮਿਆਨੇ ਗੰਭੀਰ ਲੱਛਣਾਂ ਵਾਲੇ ਲਗਭਗ 20% ਮਰੀਜ਼ਾਂ ਨੂੰ ਹਸਪਤਾਲ ਵਿੱਚ ਦਾਖਲ ਹੋਣ ਦੀ ਜ਼ਰੂਰਤ ਬਾਰੇ ਦੱਸਿਆ ਗਿਆ ਸੀ।
ਕੋਵਿਡ-19 ਦੀ ਦੂਜੀ ਲਹਿਰ ਤੋਂ ਬਾਅਦ ਵੱਡੀ ਗਿਣਤੀ ਵਿੱਚ ਹਸਪਤਾਲਾਂ ਦੇ ਬੈੱਡਾਂ ਨੂੰ ਅਲੱਗ ਪੱਧਰ ‘ਤੇ ਨਿਰਧਾਰਿਤ ਕਰਨ ਦੀ ਸਿਫਾਰਸ਼ ਇਸ ਸਾਲ ਅਪ੍ਰੈਲ-ਜੂਨ ਵਿੱਚ ਦੇਖੇ ਗਏ ਪੈਟਰਨ ‘ਤੇ ਅਧਾਰਿਤ ਹੈ। ਕਥਿਤ ਤੌਰ ‘ਤੇ ਆਪਣੇ ਸਿਖਰ ਦੌਰਾਨ 1 ਜੂਨ ਨੂੰ ਜਦੋਂ ਦੇਸ਼ ਭਰ ਵਿੱਚ ਸਰਗਰਮ ਕੇਸਾਂ ਦਾ ਭਾਰ 1.8 ਮਿਲੀਅਨ ਸੀ, ਤਾਂ ਉਸ ਸਮੇਂ 21.74% ਕੇਸਾਂ ਵਿੱਚ ਵੱਧ ਤੋਂ ਵੱਧ ਕੇਸਾਂ ਵਾਲੇ 10 ਸੂਬਿਆਂ ਵਿੱਚ ਹਸਪਤਾਲ ਵਿੱਚ ਦਾਖਲ ਹੋਣ ਦੀ ਜ਼ਰੂਰ ਤ ਪਈ ਸੀ।
ਇਸ ਤੋਂ ਇਲਾਵਾ ਨੀਤੀ ਆਯੋਗ ਦਾ ਕਹਿਣਾ ਹੈ ਕਿ ਸਾਨੂੰ ਇਸ ਤੋਂ ਵੀ ਭੈੜੀ ਸਥਿਤੀ ਲਈ ਤਿਆਰ ਰਹਿਣਾ ਚਾਹੀਦਾ ਹੈ। ਆਯੋਗ ਨੇ ਇੱਕ ਦਿਨ ਵਿੱਚ 4 ਤੋਂ 5 ਲੱਖ ਕੋਰੋਨਾ ਕੇਸਾਂ ਦਾ ਅਨੁਮਾਨ ਲਗਾਇਆ ਹੈ। ਇਸਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਅਗਲੇ ਮਹੀਨੇ ਤੱਕ ਦੋ ਲੱਖ ਆਈਸੀਯੂ ਬੈੱਡ ਤਿਆਰ ਕੀਤੇ ਜਾਣੇ ਚਾਹੀਦੇ ਹਨ। ਇਨ੍ਹਾਂ ਵਿੱਚੋਂ 1.2 ਲੱਖ ਆਈਸੀਯੂ ਬੈੱਡ, 7 ਲੱਖ ਬਿਨਾਂ ਆਈਸੀਯੂ ਹਸਪਤਾਲ ਦੇ ਬੈੱਡ ਅਤੇ 10 ਲੱਖ ਕੋਵਿਡ ਆਈਸੋਲੇਸ਼ਨ ਕੇਅਰ ਬੈੱਡ ਹੋਣੇ ਚਾਹੀਦੇ ਹਨ।