24 ਅਗਸਤ ਨੂੰ, ਦੁਨੀਆ ਦੇ 7 ਸ਼ਕਤੀਸ਼ਾਲੀ ਦੇਸ਼ ਅਫਗਾਨਿਸਤਾਨ ਦੀ ਸਥਿਤੀ ਬਾਰੇ ਵਿਚਾਰ ਵਟਾਂਦਰੇ ਲਈ ਇੱਕ ਵਰਚੁਅਲ ਮੀਟਿੰਗ ਕਰ ਸਕਦੇ ਹਨ । G7 ਦੀ ਇਹ ਮੀਟਿੰਗ ਬੁਲਾਉਣ ਦੀ ਮੰਗ ਬ੍ਰਿਟੇਨ ਵੱਲੋਂ ਕੀਤੀ ਗਈ ਹੈ।
ਯੂਐਸ ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਜੇਨ ਸਾਕੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਸਾਕੀ ਨੇ ਆਪਣੇ ਬਿਆਨ ਵਿੱਚ ਕਿਹਾ, ‘ਰਾਸ਼ਟਰਪਤੀ ਜੋ ਬਿਡੇਨ 24 ਅਗਸਤ ਨੂੰ ਜੀ 7 ਦੇਸ਼ਾਂ ਦੇ ਨੇਤਾਵਾਂ ਨਾਲ ਇੱਕ ਵਰਚੁਅਲ ਮੀਟਿੰਗ ਕਰ ਸਕਦੇ ਹਨ। ਇਹ ਆਗੂ ਅਫਗਾਨਿਸਤਾਨ ਦੇ ਮਾਮਲੇ ਵਿੱਚ ਤਾਲਮੇਲ ਵਧਾਉਣ ਅਤੇ ਪੱਛਮੀ ਦੇਸ਼ਾਂ ਦਾ ਸਮਰਥਨ ਕਰਨ ਵਾਲੇ ਅਫਗਾਨਾਂ ਨੂੰ ਕੱਢਣ ‘ਤੇ ਚਰਚਾ ਕਰਨਗੇ। ਸਾਕੀ ਨੇ ਕਿਹਾ ਕਿ G7 ਦੇ ਨੇਤਾ ਅਫਗਾਨ ਸ਼ਰਨਾਰਥੀਆਂ ਨੂੰ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਨ ਦੀਆਂ ਯੋਜਨਾਵਾਂ ‘ਤੇ ਵੀ ਚਰਚਾ ਕਰਨਗੇ। ਇਸ ਤੋਂ ਪਹਿਲਾਂ, ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਟਵਿੱਟਰ ‘ਤੇ ਕਿਹਾ,’ ਅੰਤਰਰਾਸ਼ਟਰੀ ਭਾਈਚਾਰਾ ਲੋਕਾਂ ਨੂੰ ਬਾਹਰ ਕੱਢਣ ਮਾਨਵਤਾਵਾਦੀ ਸੰਕਟ ਨੂੰ ਰੋਕਣ ਅਤੇ ਪਿਛਲੇ 20 ਸਾਲਾਂ ਦੀ ਸਖਤ ਮਿਹਨਤ ਨੂੰ ਸੁਰੱਖਿਅਤ ਕਰਨ ਲਈ ਅਫਗਾਨ ਲੋਕਾਂ ਦਾ ਸਮਰਥਨ ਕਰਨ ਲਈ ਮਿਲ ਕੇ ਕੰਮ ਕਰਨ ਦੀ ਉਮੀਦ ਕਰਦਾ ਹੈ।