ਮਾਛੀਵਾੜਾ ਸਾਹਿਬ ਦੇ ਹਰੇ ਸਮੋਸੇ ਨੇ ਪੰਜਾਬ ਦੇ ਲੋਕਾਂ ਨੂੰ ਦੀਵਾਨਾ ਕੀਤਾ ਹੋਇਆ ਹੈ। ਇੱਥੋਂ ਦੀ ਪਿਆਰਾ ਸਵੀਟਸ ਉੱਪਰ ਲੋਕ ਦੂਰ ਦਰਾਡੇ ਤੋਂ ਸਮੋਸੇ ਖਾਣ ਆਉਂਦੇ ਹਨ।
ਸਵੀਟਸ ਦੇ ਮਾਲਕ ਸ਼ਮੀ ਨੇ ਦੱਸਿਆ ਕਿ ਇਸ ਸਮੋਸੇ ਦੇ ਆਟੇ ‘ਚ ਪਾਲਕ ਗੁਨ ਕੇ ਇਸਨੂੰ ਹਰਾ ਰੰਗ ਦਿੱਤਾ ਜਾਂਦਾ ਹੈ। ਇਸਦਾ ਮਸਾਲਾ ਬਿਲਕੁਲ ਹੀ ਹਲਕਾ ਹੁੰਦਾ ਹੈ। ਚਾਰ ਸਮੋਸੇ ਖਾ ਕੇ ਵੀ ਇਸ ਨਾਲ ਤੇਜ਼ਾਬ ਨਹੀਂ ਬਣਦਾ। ਇਸ ਹਰੇ ਸਮੋਸੇ ਨੂੰ ਲੈ ਕੇ ਲੋਕਾਂ ਦੀ ਐਨੀ ਡਿਮਾਂਡ ਹੈ ਕਿ ਪੂਰੀ ਵੀ ਨਹੀਂ ਹੋ ਰਹੀ।