ਕੋਰੋਨਾ ਦੇ ਕਾਰਨ ਕਈ ਰੂਟਾਂ ‘ਤੇ ਬੰਦ ਕੀਤੀਆਂ ਗਈਆਂ ਫਲਾਈਟਾਂ ਇੱਕ ਵਾਰ ਫਿਰ ਉਡਾਣ ਭਰਨ ਲਈ ਤਿਆਰ ਹਨ। ਚੰਡੀਗੜ੍ਹ ਵਾਸੀਆਂ ਲਈ ਇੱਕ ਬਹੁਤ ਵੱਡਾ ਤੋਹਫ਼ਾ ਹੈ। ਚੰਡੀਗੜ੍ਹ ਤੋਂ ਅੱਜ ਤੋਂ 5 ਹੋਰ ਉਡਾਣਾਂ ਸ਼ੁਰੂ ਹੋਣਜਾ ਰਹੀਆਂ ਹਨ।
ਖਾਸ ਗੱਲ ਇਹ ਹੈ ਕਿ ਚੰਡੀਗੜ੍ਹ ਦੇ ਲੋਕ ਹੁਣ ਰਾਤ ਨੂੰ ਵੀ ਮੁੰਬਈ ਜਾ ਸਕਣਗੇ। ਇਸ ਸਮੇਂ ਚੰਡੀਗੜ੍ਹ ਤੋਂ ਲਗਭਗ 35 ਉਡਾਣਾਂ ਚੱਲ ਰਹੀਆਂ ਹਨ। ਅੱਜ ਤੋਂ ਸਰਦੀਆਂ ਦੇ ਸ਼ਡਿਊਲ ਵਿੱਚ 5 ਨਵੀਆਂ ਉਡਾਣਾਂ ਸ਼ਾਮਿਲ ਹੋਣ ਜਾ ਰਹੀਆਂ ਹਨ। ਇਨ੍ਹਾਂ ਵਿੱਚ ਪਟਨਾ, ਜੰਮੂ, ਪੁਣੇ ਲਈ ਨਵੀਆਂ ਉਡਾਣਾਂ ਸ਼ਾਮਿਲ ਹਨ, ਪਰ ਜੰਮੂ ਦੀ ਉਡਾਣ ਦਾ ਸ਼ਡਿਊਲ ਅਜੇ ਜਾਰੀ ਨਹੀਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਬਾਈਡੇਨ ਦੀ ਵੱਡੀ ਸੌਗਾਤ, 8 ਨਵੰਬਰ ਤੋਂ 30 ਲੱਖ ਵੀਜ਼ਾਧਾਰਕ ਭਾਰਤੀ ਜਾ ਸਕਣਗੇ ਅਮਰੀਕਾ
ਸਰਦੀਆਂ ਵਿੱਚ ਦਿੱਲੀ, ਗੋਆ ਅਤੇ ਮੁੰਬਈ ਲਈ ਉਡਾਣਾਂ ਦੀ ਗਿਣਤੀ ਵਧੇਗੀ। ਇਹ ਜਾਣਕਾਰੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਸੀਈਓ ਅਜੇ ਕੁਮਾਰ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਏਅਰ ਇੰਡੀਆ ਨੇ ਅਜੇ ਤੱਕ ਉਡਾਣਾਂ ਦਾ ਸ਼ਡਿਊਲ ਜਾਰੀ ਨਹੀਂ ਕੀਤਾ ਹੈ। ਨਵੰਬਰ ਤੋਂ ਟ੍ਰਾਈਸਿਟੀ ਦੇ ਲੋਕ ਚੰਡੀਗੜ੍ਹ ਤੋਂ ਮੁੰਬਈ ਅਤੇ ਰਾਤ ਨੂੰ ਮੁੰਬਈ ਤੋਂ ਚੰਡੀਗੜ੍ਹ ਦਾ ਸਫਰ ਕਰ ਸਕਣਗੇ। ਇੰਡੀਗੋ ਦੀ ਫਲਾਈਟ ਅੱਜ ਤੋਂ ਚੰਡੀਗੜ੍ਹ ਤੋਂ ਮੁੰਬਈ ਪਹੁੰਚੇਗੀ।
ਵੀਡੀਓ ਲਈ ਕਲਿੱਕ ਕਰੋ -: