ਕੰਨੜ ਸਿਨੇਮਾ ਦੇ ਮਸ਼ਹੂਰ ਅਦਾਕਾਰ ਪੁਨੀਤ ਰਾਜਕੁਮਾਰ 29 ਅਕਤੂਬਰ ਨੂੰ ਅਚਾਨਕ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ । ਉਨ੍ਹਾਂ ਦੀ ਮੌਤ ਦੀ ਖ਼ਬਰ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ । ਮਹਿਜ਼ 46 ਸਾਲ ਦੀ ਉਮਰ ਵਿੱਚ ਪੁਨੀਤ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।

ਫਿਟਨੈੱਸ ਫ੍ਰੀਕ ਕਹੇ ਜਾਣ ਵਾਲੇ ਪੁਨੀਤ ਨੂੰ ਜਿਮ ਵਿੱਚ ਦੋ ਘੰਟੇ ਕਸਰਤ ਕਰਨ ਤੋਂ ਬਾਅਦ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਹੋਈ ਸੀ । ਪੁਨੀਤ ਦੀ ਸਿਹਤ ਵਿਗੜਨ ‘ਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਸੀ , ਜਿੱਥੇ ਡਾਕਟਰ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਰਹੇ ਪਰ ਅਜਿਹਾ ਨਾ ਹੋ ਸਕਿਆ।
ਦੱਸ ਦੇਈਏ ਕਿ ਅਦਾਕਾਰ ਨੇ ਆਪਣੇ ਪਿਤਾ ਵਾਂਗ ਦਿਹਾਂਤ ਪਿੱਛੋਂ ਆਪਣੀਆਂ ਅੱਖਾਂ ਦਾਨ ਕੀਤੀਆਂ ਹਨ। ਮਸ਼ਹੂਰ ਅਦਾਕਾਰ ਡਾਕਟਰ ਰਾਜਕੁਮਾਰ ਨੇ ਖੁਦ 1994 ਵਿੱਚ ਆਪਣੇ ਪੂਰੇ ਪਰਿਵਾਰ ਦੀਆਂ ਅੱਖਾਂ ਦਾਨ ਕਰਨ ਦਾ ਫੈਸਲਾ ਕੀਤਾ ਸੀ।

ਜ਼ਿਕਰਯੋਗ ਹੈ ਕਿ ਡਾਕਟਰ ਰਾਜਕੁਮਾਰ ਦੀ ਵੀ ਸਾਲ 2006 ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਅਭਿਨੇਤਾ ਚੇਤਨ ਕੁਮਾਰ ਨੇ ਟਵੀਟ ਕੀਤਾ ਕਿ ਡਾਕਟਰਾਂ ਦੀ ਟੀਮ ਨੇ ਪੁਨੀਤ ਦੀ ਮੌਤ ਦੇ ਛੇ ਘੰਟਿਆਂ ਦੇ ਅੰਦਰ ਆਪਰੇਸ਼ਨ ਕੀਤਾ ਗਿਆ ਸੀ ।
ਇਸ ਸਬੰਧੀ ਅਭਿਨੇਤਾ ਨੇ ਲਿਖਿਆ, ‘ਜਦੋਂ ਮੈਂ ਅਪੂ ਸਰ ਨੂੰ ਦੇਖਣ ਹਸਪਤਾਲ ਵਿੱਚ ਸੀ ਤਾਂ ਦਿਹਾਂਤ ਦੇ ਛੇ ਘੰਟਿਆਂ ਦੇ ਅੰਦਰ ਹੀ ਡਾਕਟਰਾਂ ਦੇ ਇੱਕ ਗਰੁੱਪ ਵੱਲੋਂ ਆਪ੍ਰੇਸ਼ਨ ਕਰ ਕੇ ਉਨ੍ਹਾਂ ਦੀਆਂ ਅੱਖਾਂ ਕੱਢੀਆਂ ਗਈਆਂ । ਇਸ ਦੇ ਨਾਲ ਹੀ ਅਦਾਕਾਰ ਨੇ ਇਸ ਨੂੰ ਇੱਕ ਮਿਸਾਲ ਦੱਸਦਿਆਂ ਲੋਕਾਂ ਨੂੰ ਉਨ੍ਹਾਂ ਦੇ ਨਕਸ਼ੇ-ਕਦਮਾਂ ‘ਤੇ ਚੱਲਣ ਅਤੇ ਅੱਖਾਂ ਦਾਨ ਕਰਨ ਦੀ ਅਪੀਲ ਕੀਤੀ।
ਵੀਡੀਓ ਲਈ ਕਲਿੱਕ ਕਰੋ -:

Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts























