ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੱਡਾ ਐਲਾਨ ਕੀਤਾ ਹੈ। ਸੁਖਬੀਰ ਬਾਦਲ ਨੇ ਕਿਹਾ ਹੈ ਕਿ ਜੇਕਰ ਬਸਪਾ-ਅਕਾਲੀ ਦਲ ਗਠਜੋੜ ਦੀ ਸਰਕਾਰ ਬਣੀ ਤਾਂ ਪੰਜਾਬ ਵਿੱਚ ਘਰਾਂ ਦੀ 400 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਕਰ ਦਿੱਤੀ ਜਾਵੇਗੀ, ਯਾਨੀ ਕਿ ਦੋ ਮਹੀਨਿਆਂ ਵਿੱਚ 800 ਯੂਨਿਟ ਫ੍ਰੀ ਹੋ ਜਾਵੇਗੀ।
ਗੌਰਤਲਬ ਹੈ ਕਿ ਪੰਜਾਬ ਵਿੱਚ ਬਿਜਲੀ ਇਕ ਅਹਿਮ ਮੁੱਦਾ ਹੈ ਅਤੇ ਹਰ ਸਿਆਸੀ ਪਾਰਟੀ ਇਸ ਨੂੰ ਭੁੰਨ੍ਹਾਂ ਰਹੀ ਹੈ। ਇੰਨਾ ਹੀ ਨਹੀਂ ਸੁਖਬੀਰ ਬਾਦਲ ਮੁਫ਼ਤ ਬਿਜਲੀ ਦੇਣ ਦਾ ਰੋਡਮੈਪ ਵੀ ਤਿਆਰ ਕਰ ਚੁੱਕੇ ਹਨ, ਜਿਸ ਨਾਲ ਸਰਕਾਰੀ ਖ਼ਜ਼ਾਨੇ ‘ਤੇ ਸਬਸਿਡੀ ਦਾ ਭਾਰ ਨਹੀਂ ਪੈਣ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਸੁਪਰੀਮ ਕੋਰਟ ਦੀ ਪ੍ਰਦੂਸ਼ਣ ‘ਤੇ ਵੱਡੀ ਟਿੱਪਣੀ, ਕਿਹਾ- ‘ਲਾਕਡਾਊਨ ‘ਤੇ ਵਿਚਾਰ ਕਰੇ ਸਰਕਾਰ’
ਸੀ. ਆਈ. ਆਈ. ਦੇ ਪ੍ਰੋਗਰਾਮ ਵਿੱਚ ਉਦਯੋਗਪਤੀਆਂ ਨਾਲ ਰੋਡਮੈਪ ਸਾਂਝਾ ਕਰਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਸਰਕਾਰੀ ਖਜ਼ਾਨੇ ਵਿੱਚੋਂ 15,000 ਕਰੋੜ ਸਬਸਿਡੀ ਬਿੱਲ ਵਜੋਂ ਬਿਜਲੀ ਬੋਰਡ ਨੂੰ ਜਾਂਦਾ ਹੈ ਅਤੇ ਇਹ ਰਕਮ ਹਰ ਸਾਲ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਇੰਨਾ ਪੈਸਾ ਕਿਉਂ ਖਰਚ ਕਰਨਾ, ਸੋਲਰ ਪਲਾਂਟ ਲਾਏ ਜਾ ਸਕਦੇ ਹਨ ਅਤੇ ਇਸ ਦੀ ਬਜਾਏ ਬਿਜਲੀ ਦਿੱਤੀ ਜਾ ਸਕਦੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਹਰੇਕ ਖੇਤੀ ਫੀਡਰ ਵਿੱਚ ਇੱਕ ਸੋਲਰ ਪਲਾਂਟ ਲੱਗ ਸਕਦਾ ਹੈ, ਜੋ ਸਾਨੂੰ ਆਤਮਨਿਰਭਰ ਬਣਾ ਸਕਦਾ ਹੈ।
ਪੰਜਾਬ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਜਿਵੇਂ-ਜਿਵੇਂ ਨੇੜੇ ਆ ਰਹੀਆਂ ਹਨ, ਉਸੇ ਤਰ੍ਹਾਂ ਸੂਬੇ ਵਿੱਚ ਰਾਜਨੀਤੀ ਗਰਮਾ ਰਹੀ ਹੈ। ਇਨ੍ਹਾਂ ਚੋਣਾਂ ਦੇ ਮੱਦੇਨਜ਼ਰ ਸੂਬੇ ਦੀਆਂ ਵੱਖ-ਵੱਖ ਪਾਰਟੀਆਂ ਵੱਲੋਂ ਨਵੇਂ-ਨਵੇਂ ਐਲਾਨ ਕੀਤੇ ਜਾ ਰਹੇ ਹਨ। ਵੱਖ-ਵੱਖ ਪਾਰਟੀਆਂ ਵੱਲੋਂ ਪੰਜਾਬ ਦੇ ਲੋਕਾਂ ਨੂੰ ਸਸਤੀ ਬਿਜਲੀ ਆਦਿ ਦੇ ਵਾਅਦੇ ਕੀਤੇ ਜਾ ਰਹੇ ਹਨ। ਸੀ. ਐੱਮ. ਚੰਨੀ ਸਰਕਾਰ ਨੇ ਬਿਜਲੀ ਤਾਂ ਸਸਤੀ ਕੀਤੀ ਹੈ ਪਰ ਖਜ਼ਾਨੇ ਤੇ ਸਬਸਿਡੀ ਦੇ ਵਧਣ ਵਾਲੇ ਬੋਝ ਨੂੰ ਲੈ ਕੇ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਵੀ ਚਿੰਤਾ ਜਤਾ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -: