Healthy Weight loss Tips: ਭਾਰ ਤੇਜ਼ੀ ਨਾਲ ਘੱਟ ਕਰਨ ਲਈ ਲੋਕ ਅਕਸਰ ਡਾਈਟਿੰਗ ਦਾ ਸਹਾਰਾ ਲੈਂਦੇ ਹਨ। ਡਾਈਟਿੰਗ ਦੇ ਚੱਕਰ ‘ਚ ਲੋਕ ਖਾਣਾ-ਪੀਣਾ ਬੰਦ ਹੀ ਕਰ ਦਿੰਦੇ ਹਨ ਪਰ ਭਾਰ ਘਟਣ ਦੀ ਬਜਾਏ ਇਹ ਹੋਰ ਵੀ ਵਧ ਜਾਂਦਾ ਹੈ। ਸਿਰਫ ਇਹ ਹੀ ਨਹੀਂ ਇਹ ਸਰੀਰ ਵਿਚ ਕਮਜ਼ੋਰੀ ਦਾ ਕਾਰਨ ਵੀ ਬਣਦਾ ਹੈ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਭਾਰ ਘਟਾਉਣ ਲਈ ਡਾਈਟਿੰਗ ਦੇ ਨਾਲ-ਨਾਲ ਕਿਹੜੇ ਕੰਮ ਕਰਨੇ ਚਾਹੀਦੇ ਹਨ।
ਨਾਸ਼ਤਾ: ਨਾਸ਼ਤਾ ਦਿਨ ਦਾ ਸਭ ਤੋਂ ਮਹੱਤਵਪੂਰਣ ਭੋਜਨ ਹੁੰਦਾ ਹੈ ਕਿਉਂਕਿ ਇਹ ਪਾਚਕ ਕਿਰਿਆ ਸ਼ੁਰੂ ਕਰਦਾ ਹੈ ਅਤੇ ਕੈਲੋਰੀ ਨੂੰ ਬਰਨ ਕਰਦਾ ਹੈ। ਨਾਸ਼ਤਾ ਨਾ ਕਰਨਾ ਭਾਰ ਵਧਾਉਂਦਾ ਹੈ ਇਸ ਲਈ ਨਾਸ਼ਤਾ ਕਰੋ। ਨਾਸ਼ਤੇ ਵਿੱਚ ਹੈਲਥੀ ਚੀਜ਼ਾਂ ਵੀ ਸ਼ਾਮਲ ਕਰੋ।
ਭੁੱਖ ਅਤੇ ਕਰੇਵਿੰਗ: ਭੁੱਖ ਅਤੇ ਕਰੇਵਿੰਗ ਵਿਚ ਅੰਤਰ ਹੁੰਦਾ ਹੈ। ਕੇਵਲ ਉਦੋਂ ਹੀ ਖਾਓ ਜਦੋਂ ਤੁਸੀਂ ਭੁੱਖੇ ਹੋਵੋ, ਨਾ ਕਿ ਜਦੋਂ ਤੁਹਾਨੂੰ ਕਰੇਵਿੰਗ ਹੋਵੇ। ਭੋਜਨ ਦੀ ਕਰੇਵਿੰਗ ਅਡੀਕਸ਼ਨ ਦੇ ਕਾਰਨ ਹੁੰਦੀ ਹੈ ਨਾ ਕਿ ਲੋੜ ਨੂੰ ਪੂਰਾ ਕਰਨ ਲਈ। ਜੇ ਜ਼ਿਆਦਾ ਭਾਰ ਹੈ ਤਾਂ ਇਸ ਨੂੰ ਕਰੇਵਿੰਗ ਸਮਝ ਉਸ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰੋ।
ਦਿਨ ‘ਚ ਸੋਂਣਾ: ਜੇ ਤੁਹਾਨੂੰ ਵੀ ਦਿਨ ਵਿਚ ਸੌਣ ਦੀ ਆਦਤ ਹੈ ਤਾਂ ਇਸ ਨੂੰ ਬਦਲੋ। 20-25 ਮਿੰਟਾਂ ਲਈ ਝਪਕੀ ਲੈਣ ਵਿੱਚ ਕੋਈ ਨੁਕਸਾਨ ਨਹੀਂ ਹੈ ਪਰ ਸੌਣ ਅਤੇ ਖਾਣ ਦੀ ਆਦਤ ਮੋਟਾਪੇ ਦਾ ਕਾਰਨ ਬਣਦੀ ਹੈ। ਦਿਨ ਵਿਚ 2-3 ਘੰਟੇ ਸੌਣ ਨਾਲ ਤੋਂਦ ਨਿਕਲ ਆਉਂਦੀ ਹੈ।
ਰਾਤ ਨੂੰ ਸੌਣਾ: ਰਾਤ ਦੇ ਖਾਣੇ ਤੋਂ ਤੁਰੰਤ ਬਾਅਦ ਨਾ ਸੋਵੋ ਬਲਕਿ ਭੋਜਨ ਖਾਣ ਦੇ ਬਾਅਦ 15-20 ਮਿੰਟ ਸੈਰ ਕਰੋ। ਜੇ ਹੋ ਸਕੇ ਤਾਂ ਖਾਣੇ ਤੋਂ 5-10 ਮਿੰਟ ਬਾਅਦ ਵਜਰਾਸਣ ਸਥਿਤੀ ਵਿਚ ਬੈਠੋ। ਸੌਣ ਤੋਂ 1-2 ਘੰਟੇ ਪਹਿਲਾਂ ਰਾਤ ਦਾ ਖਾਣਾ ਖਾਣ ਦੀ ਕੋਸ਼ਿਸ਼ ਵੀ ਕਰੋ। ਜੇ ਤੁਹਾਨੂੰ ਕਿਸੇ ਕੰਮ ਲਈ ਦੇਰ ਰਾਤ ਤੱਕ ਜਾਗਣਾ ਪੈਂਦਾ ਹੈ ਤਾਂ ਫਿਰ ਸੁੱਕੇ ਫਲ, ਸੇਬ, ਟੌਨਡ ਦੁੱਧ ਆਦਿ ਦਾ ਸੇਵਨ ਕਰੋ। ਨਾਲ ਹੀ ਚਿਪਸ, ਸਨੈਕਸ ਆਦਿ ਤੋਂ ਵੀ ਦੂਰ ਰਹੋ।
ਕਸਰਤ: ਭਾਵੇਂ ਤੁਸੀਂ ਡਾਈਟਿੰਗ ਕਰ ਰਹੇ ਹੋ ਪਰ ਇਸ ਦੇ ਭਰੋਸੇ ਕਸਰਤ ਕਰਨਾ ਨਾ ਛੱਡੋ। ਡਾਈਟਿੰਗ ਦੇ ਨਾਲ ਹਲਕੀ-ਫੁਲਕੀ ਕਸਰਤ ਕਰਨਾ ਵੀ ਜ਼ਰੂਰੀ ਹੈ। ਇਸਦੇ ਲਈ ਤੁਸੀਂ ਸੈਰ, ਜਾਗਿੰਗ, ਤੈਰਾਕੀ, ਡਾਂਸ, ਦੌੜ, ਖੇਡਾਂ ਆਦਿ ਨੂੰ ਆਪਣੀ ਰੁਟੀਨ ਦਾ ਹਿੱਸਾ ਬਣਾ ਸਕਦੇ ਹੋ। ਇਹ ਪਾਚਕ ਕਿਰਿਆ ਨੂੰ ਸਹੀ ਰੱਖਦਾ ਹੈ ਅਤੇ ਕੈਲੋਰੀ ਬਰਨ ਦੀ ਗਤੀ ਨੂੰ ਵਧਾਉਂਦਾ ਹੈ।