ਦੁਨੀਆ ਭਰ ਵਿੱਚ ਕੋਰੋਨਾ ਦੇ ਨਵੇਂ ਰੂਪ ਨੇ ਦਹਿਸ਼ਤ ਫੈਲਾਈ ਹੋਈ ਹੈ। ਉੱਥੇ ਹੀ ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮੀਕ੍ਰੋਨ ਨੇ ਭਾਰਤ ਸਰਕਾਰ ਦੀ ਵੀ ਚਿੰਤਾ ਵਧਾ ਦਿੱਤੀ ਹੈ । ਇੰਸਟੀਚਿਊਟ ਆਫ ਜੀਨੋਮਿਕ ਐਂਡ ਇੰਟੀਗਰੇਟਿਵ ਬਾਇਓਲੋਜੀ (IGIB) ਦਾ ਕਹਿਣਾ ਹੈ ਕਿ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਟੈਸਟ ਕਰਨ ਵਾਲੇ ਹਰ ਪੰਜ ਯਾਤਰੀਆਂ ਵਿੱਚੋਂ ਇੱਕ ਓਮੀਕ੍ਰੋਨ ਦਾ ਕੇਸ ਮਿਲ ਰਿਹਾ ਹੈ ।
ਮੀਡੀਆ ਰਿਪੋਰਟਾਂ ਅਨੁਸਾਰ ਇੱਕ ਸੀਨੀਅਰ ਵਿਗਿਆਨੀ ਨੇ ਕਿਹਾ ਕਿ ਆਈਜੀਆਈਬੀ ਵਿੱਚ ਹਰ ਰੋਜ਼ 15 ਤੋਂ 20 ਸੈਂਪਲ ਲਏ ਜਾ ਰਹੇ ਸਨ । ਦਿੱਲੀ ਵਿੱਚ ਓਮੀਕ੍ਰੋਨ ਦਾ ਪਹਿਲਾ ਮਾਮਲਾ 2 ਦਸੰਬਰ ਨੂੰ ਤਨਜ਼ਾਨੀਆ ਤੋਂ ਪਰਤੇ 37 ਸਾਲਾ ਵਿਅਕਤੀ ਦੇ ਰੂਪ ਵਿੱਚ ਸਾਹਮਣੇ ਆਇਆ ਸੀ। ਪਿਛਲੇ 20 ਦਿਨਾਂ ਵਿੱਚ ਇਹ ਗਿਣਤੀ ਵੱਧ ਕੇ 57 ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਇਸ ਵੇਰੀਐਂਟ ਦੇ ਤਿੰਨ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ।
ਇਹ ਵੀ ਪੜ੍ਹੋ: ਲੁਧਿਆਣਾ ਬਲਾਸਟ ‘ਤੇ ਕੈਪਟਨ ਵੱਲੋਂ ਦੁੱਖ ਦਾ ਪ੍ਰਗਟਾਵਾ , ਕਿਹਾ-‘ਡੂੰਘਾਈ ਨਾਲ ਹੋਵੇ ਜਾਂਚ’
ਸ਼ੁਰੂ ਵਿੱਚ ਓਮੀਕ੍ਰੋਨ ਅੰਤਰਰਾਸ਼ਟਰੀ ਯਾਤਰੀਆਂ ਤੱਕ ਸੀਮਿਤ ਸੀ, ਪਰ ਮਹਾਂਮਾਰੀ ਵਿਗਿਆਨੀਆਂ ਨੇ ਕਿਹਾ ਕਿ ਪਿਛਲੇ ਇੱਕ ਹਫ਼ਤੇ ਵੋੱਚ ਕੋਰੋਨਾ ਦੇ ਮਾਮਲਿਆਂ ਵਿੱਚ ਅਚਾਨਕ ਹੋਇਆ ਵਾਧਾ ਦਰਸਾ ਰਿਹਾ ਹੈ ਕਿ ਇਹ ਭਾਈਚਾਰੇ ਵਿੱਚ ਵੀ ਫੈਲ ਸਕਦਾ ਹੈ । ਸਾਡੇ ਕੋਲ ਹਸਪਤਾਲ ਵਿੱਚ 17 ਓਮੀਕ੍ਰੋਨ ਮਰੀਜ਼ ਹਸਪਤਾਲ ਵਿੱਚ ਦਾਖਲ ਹਨ। ਇਨ੍ਹਾਂ ਵਿੱਚੋਂ ਤਿੰਨ ਦੀ ਕੋਈ ਟ੍ਰੈਵਲ ਹਿਸਟਰੀ ਵੀ ਨਹੀਂ ਹੈ।
ਦੱਸ ਦੇਈਏ ਕਿ ਦੇਸ਼ ਵਿੱਚ ਹੁਣ ਤੱਕ ਸਾਹਮਣੇ ਆਏ ਕੁੱਲ 213 ਮਾਮਲਿਆਂ ਵਿੱਚੋਂ 27 ਫੀਸਦੀ ਮਾਮਲੇ ਦਿੱਲੀ ਵਿੱਚ ਹਨ। ਦਿੱਲੀ ਤੋਂ ਬਾਅਦ ਸਾਰੇ ਮਹਾਨਗਰਾਂ ਵਿੱਚੋਂ ਮੁੰਬਈ ਵਿੱਚ ਸਭ ਤੋਂ ਵੱਧ 30 ਕੇਸ ਹਨ। ਲੋਕ ਨਾਇਕ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਡਾਕਟਰ ਸੁਰੇਸ਼ ਕੁਮਾਰ ਨੇ ਕਿਹਾ ਕਿ ਦਿੱਲੀ ਅਤੇ ਮੁੰਬਈ ਦੋਵੇਂ ਹਵਾਈ ਅੱਡੇ ਸਭ ਤੋਂ ਜ਼ਿਆਦਾ ਵਿਅਸਤ ਹਨ। ਜਿੱਥੇ ਰੋਜ਼ਾਨਾ ਸੈਂਕੜੇ ਅੰਤਰਰਾਸ਼ਟਰੀ ਯਾਤਰੀ ਆਉਂਦੇ ਹਨ । ਇਹੀ ਕਾਰਨ ਹੈ ਕਿ ਦੋਵਾਂ ਸ਼ਹਿਰਾਂ ਵਿੱਚ ਕੋਰੋਨਾ ਕੇਸਾਂ ਦੀ ਗਿਣਤੀ ਵੱਧ ਹੈ।
ਵੀਡੀਓ ਲਈ ਕਲਿੱਕ ਕਰੋ -: