ਅਦਾਕਾਰਾ ਸੰਨੀ ਲਿਓਨ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰਦੀ ਨਜ਼ਰ ਆ ਰਹੀ ਹੈ । ਇੱਕ ਗੀਤ ‘ਤੇ ਡਾਂਸ ਕਰਨਾ ਸੰਨੀ ਲਿਓਨ ਨੂੰ ਭਾਰੀ ਪੈ ਗਿਆ ਹੈ । ਸੰਨੀ ਨੂੰ ਗੀਤ ਦੇ ਬੋਲ ਅਤੇ ਇਸ ‘ਤੇ ਇਤਰਾਜ਼ਯੋਗ ਡਾਂਸ ਲਈ ਮੁਆਫੀ ਮੰਗਣ ਲਈ ਕਿਹਾ ਗਿਆ ਹੈ। ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਸੰਨੀ ਲਿਓਨ ਅਤੇ ਸ਼ਾਰੀਬ ਅਤੇ ਤੋਸ਼ੀ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ ਕਿ ਜੇਕਰ ਗੀਤ ਨੂੰ ਯੂਟਿਊਬ ਤੋਂ ਨਹੀਂ ਹਟਾਇਆ ਗਿਆ ਤਾਂ ਉਹ ਕਾਨੂੰਨੀ ਕਾਰਵਾਈ ਕਰਨਗੇ ।
ਦੱਸ ਦੇਈਏ ਕਿ ਗੀਤ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਗੀਤਕਾਰ ਸ਼ਾਰੀਬ ਗੀਤ ਦੇ ਬੋਲ ਬਦਲਣ ਲਈ ਰਾਜ਼ੀ ਹੋ ਗਏ ਹਨ । ਮਿਊਜ਼ਿਕ ਕੰਪਨੀ ਸਾਰੇਗਾਮਾ ਨੇ ਐਲਾਨ ਕੀਤਾ ਹੈ ਕਿ ਗੀਤ ਦੇ ਲਿਰਿਕਸ ਬਦਲੇ ਜਾਣਗੇ । ਕੰਪਨੀ ਨੇ ਕਿਹਾ ਕਿ ਹਾਲ ਹੀ ਵਿੱਚ ਗਾਣੇ ‘ਤੇ ਆਈ ਪ੍ਰਤੀਕਿਰਿਆ ਤੋਂ ਬਾਅਦ ਗਾਣੇ ਦੇ ਲਿਰਿਕਸ ਅਤੇ ਗਾਣੇ ਦਾ ਨਾਂ ਮਧੂਬਨ ਵੀ ਬਦਲ ਦੇਣਗੇ । ਕੰਪਨੀ ਨੇ ਕਿਹਾ ਹੈ ਕਿ ਨਵਾਂ ਗਾਣਾ ਅਗਲੇ ਤਿੰਨ ਦਿਨਾਂ ਵਿੱਚ ਸਾਰੇ ਪਲੇਟਫਾਰਮਾਂ ‘ਤੇ ਪੁਰਾਣੇ ਗੀਤ ਦੀ ਥਾਂ ਲੈ ਲਵੇਗਾ ।
ਇਹ ਵੀ ਪੜ੍ਹੋ: ਦਿੱਲੀ ‘ਚ ਲੱਗਾ ਨਾਈਟ ਕਰਫਿਊ, ਲੋਕਾਂ ਨੂੰ ਮੁੜ ਪਾਬੰਦੀਆਂ ਦਾ ਕਰਨਾ ਪਵੇਗਾ ਸਾਹਮਣਾ
ਦੱਸ ਦੇਈਏ ਕਿ ਇਸ ਗਾਣੇ ਬਾਰੇ ਨਰੋਤਮ ਮਿਸ਼ਰਾ ਨੇ ਮੀਡੀਆ ਨੂੰ ਕਿਹਾ ਸੀ ਕਿ ਕੁਝ ਪਾਖੰਡੀ ਲਗਾਤਾਰ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਹਨ । ਰਾਧਾ ਮਾਂ ਸਾਡੀ ਭਗਵਾਨ ਹੈ। ਉਨ੍ਹਾਂ ਕਿਹਾ ਸੀ ਕਿ ਸੰਨੀ ਲਿਓਨ ਤੇ ਤੋਸ਼ੀ ਇਸ ਗਾਣੇ ਲਈ ਜਲਦ ਤੋਂ ਜਲਦ ਮੁਆਫੀ ਮੰਗ ਤੇ ਇਸ ਨੂੰ ਸਾਰੇ ਪਲੇਟਫਾਰਮਾਂ ਤੋਂ ਹਟਾਉਣ, ਨਹੀਂ ਤਾਂ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਗੌਰਤਲਬ ਹੈ ਕਿ ਗੀਤ ‘ਮਧੁਬਨ ਮੇਂ ਰਾਧਿਕਾ ਨਾਚੇ ਰੇ’ 22 ਦਸੰਬਰ ਨੂੰ ਰਿਲੀਜ਼ ਕੀਤਾ ਗਿਆ ਸੀ। ਇਹ ਗੀਤ ਰਿਲੀਜ਼ ਹੋਣ ਤੋਂ ਬਾਅਦ ਹੀ ਵਿਵਾਦਾਂ ਵਿੱਚ ਘਿਰ ਗਿਆ ਸੀ। ਇਸ ਗੀਤ ਨੂੰ ਮਸ਼ਹੂਰ ਬਾਲੀਵੁੱਡ ਗਾਇਕਾ ਕਨਿਕਾ ਕਪੂਰ ਤੇ ਗਾਇਕ ਅਰਿੰਦਮ ਚੱਕਰਵਰਤੀ ਨੇ ਮਿਲ ਕੇ ਗਾਇਆ, ਜਿਸ ਦੇ ਬੋਲ ਮਨੋਜ ਯਾਦਵ ਵੱਲੋਂ ਲਿਖੇ ਗਏ ਸਨ । ਇਹ ਗੀਤ ਐਲਬਮ ਮਧੁਬਨ ਦਾ ਟਾਈਟਲ ਸਾਂਗ ਹੈ, ਜਿਸ ਨੂੰ ਸਾਰੇਗਾਮਾ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ।
ਵੀਡੀਓ ਲਈ ਕਲਿੱਕ ਕਰੋ -: