Winter homemade tea: ਭਾਰਤੀ ਜ਼ਿਆਦਾਤਰ ਆਪਣੇ ਦਿਨ ਦੀ ਸ਼ੁਰੂਆਤ ਚਾਹ ਪੀ ਕੇ ਕਰਦੇ ਹਨ। ਇਸ ਨਾਲ ਸੁਸਤੀ ਦੂਰ ਹੋ ਕੇ ਐਨਰਜ਼ੀ ਮਿਲਦੀ ਹੈ। ਉੱਥੇ ਹੀ ਦੇਸ਼ ਭਰ ‘ਚ ਚਾਹ ਦੀਆਂ ਕਈ ਕਿਸਮਾਂ ਉਪਲਬਧ ਹਨ। ਅਜਿਹੇ ‘ਚ ਤੁਸੀਂ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਵੱਖ-ਵੱਖ ਸਵਾਦ ਦੀ ਚਾਹ ਟੇਸਟ ਕਰ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਹਰ ਚਾਹ ਦਾ ਆਪਣਾ ਅਲੱਗ ਸਵਾਦ ਅਤੇ ਫਾਇਦੇ ਹੁੰਦੇ ਹਨ। ਇਸ ਤੋਂ ਇਲਾਵਾ ਭਾਵੇਂ ਕਈ ਪੀਣ ਵਾਲੇ ਪਦਾਰਥ ਚਾਹ ਨਾ ਹੁੰਦੇ ਹੋਏ ਵੀ ਉਨ੍ਹਾਂ ਨੂੰ ਬਣਾਉਣ ਦਾ ਤਰੀਕਾ ਚਾਹ ਵਰਗਾ ਹੀ ਹੈ। ਅਜਿਹੇ ‘ਚ ਤੁਸੀਂ ਸਰਦੀਆਂ ‘ਚ ਆਪਣੇ ਆਪ ਨੂੰ ਫਿੱਟ ਅਤੇ ਵਧੀਆ ਰੱਖਣ ਲਈ ਇਨ੍ਹਾਂ ਕਿਸਮਾਂ ਦੀ ਚਾਹ ਪੀ ਸਕਦੇ ਹੋ। ਆਓ ਜਾਣਦੇ ਹਾਂ ਇਸ ਬਾਰੇ…
ਮਸਾਲਾ ਚਾਹ: ਲੋਕ ਜ਼ਿਆਦਾਤਰ ਮਸਾਲਾ ਚਾਹ ਪੀਣਾ ਪਸੰਦ ਕਰਦੇ ਹਨ। ਇਸ ਨੂੰ ਤੁਲਸੀ, ਲੌਂਗ, ਸੌਂਫ, ਦਾਲਚੀਨੀ, ਛੋਟੀ ਅਤੇ ਵੱਡੀ ਇਲਾਇਚੀ ਆਦਿ ਜੜੀ ਬੂਟੀਆਂ ਮਿਲਾ ਕੇ ਬਣਾਇਆ ਜਾਂਦਾ ਹੈ। ਅਜਿਹੇ ‘ਚ ਤੁਸੀਂ ਸਰਦੀਆਂ ‘ਚ ਸਰੀਰ ਨੂੰ ਗਰਮ ਰੱਖਣ ਅਤੇ ਇਮਿਊਨਿਟੀ ਵਧਾਉਣ ਲਈ ਇਸ ਦਾ ਸੇਵਨ ਕਰ ਸਕਦੇ ਹੋ। ਇਸ ਨੂੰ ਬਣਾਉਣ ਲਈ ਅਸਾਮ ਦੇ ਮਮਰੀ ਚਾਹ ਦੇ ਪੌਦੇ ਵੀ ਵਰਤੇ ਜਾਂਦੇ ਹਨ।
ਬਲੈਕ ਟੀ: ਕਾਲੀ ਚਾਹ ਬਣਾਉਣ ਲਈ ਦੁੱਧ ਦੀ ਵਰਤੋਂ ਨਹੀਂ ਕੀਤੀ ਜਾਂਦੀ। ਇਹ ਚਾਹ ਬਹੁਤ ਮਜ਼ਬੂਤ ਹੁੰਦੀ ਹੈ। ਇਸ ਨੂੰ ਪੀਣ ਨਾਲ ਥਕਾਵਟ, ਕਮਜ਼ੋਰੀ, ਸੁਸਤੀ ਮਿੰਟਾਂ ‘ਚ ਦੂਰ ਹੋ ਜਾਂਦੀ ਹੈ। ਇਹ ਇਮਿਊਨਿਟੀ ਵਧਾਉਣ ‘ਚ ਵੀ ਮਦਦ ਕਰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਆਸਾਮ ਦੇ ਚਾਹ ਦੇ ਬੂਟਿਆਂ ਦੀ ਵਰਤੋਂ ਕਾਲੀ ਚਾਹ ਬਣਾਉਣ ਲਈ ਕੀਤੀ ਜਾਂਦੀ ਹੈ। ਇਸ ਨੂੰ ਬਣਾਉਣ ਲਈ 1 ਜਾਂ 1/2 ਚੱਮਚ ਚਾਹ ਪੱਤੀ ਨੂੰ ਪਾਣੀ ‘ਚ ਉਬਾਲੋ। ਫਿਰ ਇਸ ਨੂੰ ਛਾਣ ਕੇ ਗਰਮ ਚਾਹ ਪੀਣ ਦਾ ਆਨੰਦ ਲਓ।
ਗ੍ਰੀਨ ਟੀ: ਸਿਹਤ ਪ੍ਰਤੀ ਜਾਗਰੂਕ ਲੋਕ ਗ੍ਰੀਨ ਟੀ ਪੀਣਾ ਪਸੰਦ ਕਰਦੇ ਹਨ। ਇਸ ਦੇ ਸੇਵਨ ਨਾਲ ਇਮਿਊਨਿਟੀ ਤੇਜ਼ੀ ਨਾਲ ਵਧਦੀ ਹੈ। ਸਰੀਰ ‘ਤੇ ਜਮ੍ਹਾ ਐਕਸਟ੍ਰਾ ਫੈਟ ਤੇਜ਼ੀ ਨਾਲ ਘੱਟ ਹੋ ਕੇਬਾਡੀ ਸਹੀ ਸ਼ੇਪ ‘ਚ ਆਉਂਦੀ ਹੈ। ਇਸ ਤੋਂ ਇਲਾਵਾ ਪਾਚਨ ਤੰਤਰ ਦੇ ਸਿਹਤਮੰਦ ਰਹਿਣ ਨਾਲ ਵਿਅਕਤੀ ਦਿਨ ਭਰ ਐਂਰਜੈਟਿਕ ਰਹਿੰਦਾ ਹੈ। ਇਸ ਨੂੰ ਬਣਾਉਣ ਲਈ 1 ਕੱਪ ਪਾਣੀ ‘ਚ 1 ਜਾਂ 1/2 ਚਮਚ ਗ੍ਰੀਨ ਟੀ ਪਾਊਡਰ ਨੂੰ ਉਬਾਲੋ। ਫਿਰ ਇਸ ਨੂੰ ਛਾਣ ਕੇ 1 ਚੱਮਚ ਸ਼ਹਿਦ ਮਿਲਾ ਕੇ ਪੀਓ। ਤੁਸੀਂ ਬਾਜ਼ਾਰ ਤੋਂ ਗ੍ਰੀਨ ਟੀ ਬੈਗ ਵੀ ਲੈ ਸਕਦੇ ਹੋ।
ਤੰਦੂਰੀ ਚਾਹ: ਕੀ ਤੁਸੀਂ ਕਦੇ ਤੰਦੂਰੀ ਚਾਹ ਦਾ ਸੁਆਦ ਚੱਖਿਆ ਹੈ? ਮਹਾਰਾਸ਼ਟਰ ਦੇ ਪੁਣੇ ‘ਚ ਮਿਲਣ ਵਾਲੀ ਇਹ ਅਨੋਖੀ ਚਾਹ ਤੁਹਾਨੂੰ ਜ਼ਰੂਰ ਪਸੰਦ ਆਵੇਗੀ। ਇਸ ਵਿਸ਼ੇਸ਼ ਕਿਸਮ ਦੀ ਚਾਹ ਤੰਦੂਰ ‘ਚ ਬਣਾਈ ਜਾਂਦੀ ਹੈ ਅਤੇ ਕੁਲਹੜ ‘ਚ ਪੀਤੀ ਜਾਂਦੀ ਹੈ। ਇਸ ਨੂੰ ਪੀਣ ਨਾਲ ਸਰੀਰ ‘ਚ ਗਰਮਾਹਟ ਦਾ ਅਹਿਸਾਸ ਹੁੰਦਾ ਹੈ। ਇਸ ਤਰ੍ਹਾਂ ਠੰਡ ਤੋਂ ਬਚਾਅ ਰਹੇਗਾ।
ਹਰਬਲ ਟੀ: ਕੋਰੋਨਾ ਤੋਂ ਬਚਣ ਲਈ ਲੋਕਾਂ ਨੇ ਹਰਬਲ ਟੀ ਦਾ ਜ਼ਿਆਦਾ ਸੇਵਨ ਕੀਤਾ। ਇਸ ਨੂੰ ਬਣਾਉਣ ਲਈ ਕਾਲੀ ਮਿਰਚ, ਦਾਲਚੀਨੀ, ਲੌਂਗ, ਅਦਰਕ, ਨਿੰਬੂ, ਧਨੀਆ ਆਦਿ ਨੂੰ ਗਰਮ ਪਾਣੀ ‘ਚ ਉਬਾਲੋ। ਜਦੋਂ ਪਾਣੀ ਦਾ ਰੰਗ ਬਦਲਦਾ ਹੈ ਤਾਂ ਇਸ ਨੂੰ ਇੱਕ ਕੱਪ ‘ਚ ਛਾਣਕੇ ਪੀਓ। ਇਸ ਹਰਬਲ ਟੀ ਦਾ ਸੇਵਨ ਕਰਨ ਨਾਲ ਇਮਿਊਨਿਟੀ ਅਤੇ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ। ਥਕਾਵਟ, ਕਮਜ਼ੋਰੀ ਦੂਰ ਹੋ ਜਾਂਦੀ ਹੈ ਅਤੇ ਤਾਜ਼ਗੀ ਮਹਿਸੂਸ ਹੁੰਦੀ ਹੈ। ਇਸ ਦੇ ਨਾਲ ਹੀ ਸਰੀਰ ‘ਚ ਗਰਮਾਹਟ ਪੈਦਾ ਹੁੰਦੀ ਹੈ।
ਅਜਿਹੇ ‘ਚ ਤੁਸੀਂ ਇਸ ਸਰਦੀਆਂ ‘ਚ ਸਰੀਰ ਨੂੰ ਗਰਮ ਰੱਖਣ ਅਤੇ ਬੀਮਾਰੀਆਂ ਤੋਂ ਬਚਣ ਲਈ ਇਨ੍ਹਾਂ ਖਾਸ ਕਿਸਮਾਂ ਦੀ ਚਾਹ ਪੀ ਸਕਦੇ ਹੋ। ਪਰ ਕਿਸੇ ਵੀ ਚੀਜ਼ ਦਾ ਜ਼ਿਆਦਾ ਸੇਵਨ ਕਰਨ ਨਾਲ ਲਾਭ ਦੀ ਬਜਾਏ ਨੁਕਸਾਨ ਹੀ ਝੱਲਣਾ ਪੈਂਦਾ ਹੈ। ਇਸ ਦੇ ਲਈ ਰੋਜ਼ਾਨਾ ਇਨ੍ਹਾਂ ‘ਚੋਂ ਸਿਰਫ 1-2 ਕੱਪ ਚਾਹ ਦਾ ਹੀ ਸੇਵਨ ਕਰੋ।