ਕੀਰਤਪੁਰ ਸਾਹਿਬ ਵਿੱਚ ਅੱਜ ਸਵੇਰੇ ਵਿਦਿਆਰਥੀਆਂ ਨਾਲ ਭਰੀ ਟੂਰਿਸਟ ਬੱਸ ਪਲਟਣ ਨਾਲ 15-20 ਵਿਦਿਆਰਥੀਆਂ ਜ਼ਖ਼ਮੀ ਹੋ ਗਏ। ਵਿਦਿਆਰਥੀਆਂ ਨੂੰ ਇਲਾਜ ਲਈ ਸਿਹਤ ਕੇਂਦਰਾਂ ਵਿੱਚ ਪਹੁੰਚਾਇਆ ਗਿਆ।
ਮਿਲੀ ਜਾਣਕਾਰੀ ਮੁਤਾਬਕ 80 ਦੇ ਕਰੀਬ ਵਿਦਿਆਰਥੀ ਹਿਮਾਚਲ ਪ੍ਰਦੇਸ਼ ਦੇ ਮਨਾਲੀ ਤੋਂ ਘੁੰਮ ਕੇ ਆ ਰਹੇ ਸੀ। ਵਿਦਿਆਰਥੀ ਦੋ ਬੱਸਾਂ ਵਿੱਚ ਸਵਾਰ ਸਨ। ਉਥੋਂ ਉਹ ਅੰਮ੍ਰਿਤਸਰ ਵੱਲ ਨੂੰ ਜਾ ਰਹੇ ਸਨ ਕਿ ਰਾਹ ਵਿੱਚ ਹਿਮਾਚਲ ਪ੍ਰਦੇਸ਼ ਦੇ ਚੰਡੀਗੜ੍ਹ-ਮਨਾਲੀ ਮੁੱਖ ਮਾਰਗ ਗਰਾ ਮੌੜਾ ਵਿਖੇ ਪਹੁੰਚੇ ਤਾਂ ਇੱਕ ਬੱਸ ਪਲਟ ਗਈ, ਜਿਸ ਨਾਲ ਕਈ ਵਿਦਿਆਰਥੀ ਜ਼ਖ਼ਮੀ ਹੋ ਗਏ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਉਨ੍ਹਾਂ ਨੂੰ ਸਥਾਨਕ ਲੋਕਾਂ ਵੱਲੋਂ ਮੁਢਲੇ ਸਿਹਤ ਕੇਂਦਰ ਕੀਰਤਪੁਰ ਸਾਹਿਬ ਦੀਆਂ ਐਂਬੂਲੈਂਸਾਂ ਰਾਹੀਂ ਕੀਰਤਪੁਰ ਸਾਹਿਬ ਅਤੇ ਆਨੰਦਪੁਰ ਸਾਹਿਬ ਇਲਾਜ ਲਈ ਪਹੁੰਚਾਇਆ ਗਿਆ। ਪਤਾ ਲੱਗਾ ਹੈ ਕਿ 4 ਵਿਦਿਆਰਥੀਆਂ ਨੂੰ ਜ਼ਿਆਦਾ ਗੰਭੀਰ ਸੱਟਾਂ ਲੱਗੀਆਂ ਹਨ, ਜਦਕਿ ਦਰਜਨਾਂ ਹੋਰ ਵਿਦਿਆਰਥੀ ਜ਼ਖਮੀ ਹੋਏ ਹਨ।
ਇੱਕ ਵਿਦਿਆਰਥੀ ਨੇ ਦੱਸਿਆ ਕਿ ਜਦੋਂ ਉਹ ਗਰਾ ਮੌੜ ਪਹੁੰਚੇ ਤਾਂ ਉਥੇ ਪਹਾੜ ਦੇ ਨਾਲ ਮੋੜ ਅੱਗੇ ਇੱਕ ਵੱਡਾ ਪੱਥਰ ਪਿਆ ਸੀ। ਡਰਾਈਵਰ ਨੇ ਜਦੋਂ ਬੱਸ ਪਿਛਾਂਹ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬੱਸ ਨਾਲ ਲੱਗਦੀ ਖਾਈ ਵਿੱਚ ਪਲਟ ਗਈ। ਸਾਰੇ ਵਿਦਿਆਰਥੀ ਮੁੰਬਈ ਤੋਂ ਘੁੰਮਣ ਆਏ ਸਨ।