ਕਿਸਾਨ ਜਥੇਬੰਦੀਆਂ ਵਿੱਚ ਭਾਜਪਾ ਅਤੇ ਭਾਜਪਾ ਦੇ ਲੀਡਰਾਂ ਨੂੰ ਲੈਕੇ ਇਕ ਵਾਰ ਫਿਰ ਤੋਂ ਰੋਸ ਜਾਗਣਾ ਸ਼ੁਰੂ ਹੋ ਗਿਆ ਹੈ। ਜਿਸਦੇ ਚੱਲਦੇ ਜ਼ਿਲ੍ਹਾ ਗੁਰਦਾਸਪੁਰ ਦੇ ਕਸਬੇ ਧਾਰੀਵਾਲ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਬੈਨਰ ਤਲੇ ਕਿਸਾਨਾਂ ਵਲੋਂ ਕਸਬੇ ਅੰਦਰ ਲੱਗੇ ਭਾਜਪਾ ਅਤੇ ਭਾਜਪਾ ਲੀਡਰ ਫਤਿਹ ਜੰਗ ਬਾਜਵਾ ਦੇ ਬੋਰਡ ਪਾੜ ਦਿੱਤੇ ਗਏ ਅਤੇ ਵਿਰੋਧ ਵਜੋਂ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ।
ਇਸ ਮੌਕੇ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਮੋਦੀ ਸਰਕਾਰ ਨੇ ਖੇਤੀ ਕਾਨੂੰਨ ਤਾਂ ਵਾਪਿਸ ਲੈ ਲਏ ਪਰ ਅੰਦੋਲਨ ਚੁਕਵਾਉਣ ਲਈ ਜਥੇਬੰਦੀਆਂ ਦੀਆਂ ਦੂਸਰੀਆਂ ਮੰਗਾਂ ਵੀ ਮੰਨ ਲਏ ਜਾਣ ਦਾ ਵਾਅਦਾ ਕੀਤਾ ਸੀ ਪਰ ਓਹ ਮੰਗਾਂ ਅਜੇ ਤੱਕ ਨਹੀਂ ਮੰਨੀਆ ਗਈਆਂ। ਜਿਸ ਨੂੰ ਲੈਕੇ ਪੰਜਾਬ ਵਿੱਚ ਆਏ ਮੋਦੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਜਿਸਦੇ ਚੱਲਦੇ ਭਾਜਪਾ ਅਤੇ ਭਾਜਪਾ ਲੀਡਰ ਫਤਹਿ ਜੰਗ ਬਾਜਵਾ ਦੇ ਵਲੋਂ ਭਾਜਪਾ ਦੇ ਹੱਕ ਵਿੱਚ ਲੱਗੇ ਬੋਰਡ ਪਾੜ ਕੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ ਹੈ ਅਤੇ ਜਦ ਤੱਕ ਮੋਦੀ ਬਾਕੀ ਮੰਗਾਂ ਨਹੀਂ ਮੰਨਦਾ ਤਦ ਤੱਕ ਇਸੇ ਤਰ੍ਹਾਂ ਪੂਰੇ ਪੰਜਾਬ ਵਿੱਚ ਭਾਜਪਾ ਦੇ ਬੋਰਡ ਪਾੜ ਕੇ ਅਤੇ ਪੁਤਲੇ ਸਾੜ ਕੇ ਵਿਰੋਧ ਕੀਤਾ ਜਾਵੇਗਾ।