Home made Protein powder: ਸਰੀਰ ‘ਚ ਪ੍ਰੋਟੀਨ ਦੀ ਕਮੀ ਨੂੰ ਪੂਰਾ ਕਰਨ ਲਈ ਅੱਜ-ਕੱਲ੍ਹ ਲੋਕ ਮਾਹਿਰਾਂ ਦੀ ਸਲਾਹ ਲਏ ਬਿਨਾਂ ਇਸ ਦੇ ਸਪਲੀਮੈਂਟ, ਗੋਲੀਆਂ ਲੈਣ ਲੱਗ ਜਾਂਦੇ ਹਨ। ਖਾਸ ਤੌਰ ‘ਤੇ ਜੋ ਲੋਕ ਜਿੰਮ ਜਾਂਦੇ ਹਨ ਜਾਂ ਬਾਡੀ ਬਣਾਉਣ ਦੀ ਚਾਹ ਰੱਖਣ ਵਾਲੇ ਬੇਫ਼ਿਕਰ ਹੋ ਕੇ ਇਸ ਦਾ ਸੇਵਨ ਕਰਦੇ ਹਨ। ਪਰ ਪ੍ਰੋਟੀਨ ਪਾਊਡਰ ਦਾ ਸੇਵਨ ਸਰੀਰ ਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ। ਇਸ ਦੀ ਬਜਾਏ ਤੁਸੀਂ ਘਰ ਦਾ ਬਣਿਆ ਪ੍ਰੋਟੀਨ ਪਾਊਡਰ ਲੈ ਸਕਦੇ ਹੋ।
ਕੀ ਘਰ ਦਾ ਬਣਿਆ ਪ੍ਰੋਟੀਨ ਪਾਊਡਰ ਸੁਰੱਖਿਅਤ ਹੈ: ਮਾਹਿਰਾਂ ਦੇ ਅਨੁਸਾਰ ਘਰ ਦਾ ਬਣਿਆ ਪ੍ਰੋਟੀਨ ਪਾਊਡਰ ਸਿਹਤਮੰਦ ਅਤੇ ਸੁਰੱਖਿਅਤ ਹੁੰਦਾ ਹੈ ਕਿਉਂਕਿ ਇਸ ‘ਚ ਕੁਦਰਤੀ ਤੱਤਾਂ ਦੀ ਵਰਤੋਂ ਕੀਤੀ ਜਾਂਦੀ ਹੈ। ਉੱਥੇ ਹੀ ਪ੍ਰੋਟੀਨ ਪਾਊਡਰ ਖਰੀਦਣਾ ਥੋੜਾ ਰਿਸਕੀ ਹੋ ਸਕਦਾ ਹੈ ਕਿਉਂਕਿ ਤੁਸੀਂ ਸ਼ਾਇਦ ਨਹੀਂ ਜਾਣਦੇ ਹੋਵੋਗੇ ਕਿ ਇਸ ਦੇ ਅੰਦਰ ਕੀ ਹੈ।
ਪ੍ਰੋਟੀਨ ਪਾਊਡਰ ਬਣਾਉਣ ਲਈ ਤੁਹਾਨੂੰ ਚਾਹੀਦਾ ?
- ਅਖਰੋਟ – 100 ਗ੍ਰਾਮ
- ਬਦਾਮ – 100 ਗ੍ਰਾਮ
- ਕੱਦੂ ਦੇ ਬੀਜ – 100 ਗ੍ਰਾਮ
- ਮੂੰਗਫਲੀ – 100 ਗ੍ਰਾਮ
- ਕਾਜੂ – 100 ਗ੍ਰਾਮ
- ਸੋਇਆਬੀਨ (ਆਪਸ਼ਨਲ) – 100 ਗ੍ਰਾਮ
- ਮਖਾਣਾ (ਆਪਸ਼ਨਲ) – 100 ਗ੍ਰਾਮ
- ਚਿੱਟੇ ਤਿਲ (ਆਪਸ਼ਨਲ) – 100 ਗ੍ਰਾਮ
ਬਣਾਉਣ ਦਾ ਤਰੀਕਾ ?
- ਸਭ ਤੋਂ ਪਹਿਲਾਂ ਸਾਰੀਆਂ ਚੀਜ਼ਾਂ ਨੂੰ ਬਰਾਬਰ ਮਾਤਰਾ ‘ਚ ਲੈ ਕੇ ਚੰਗੀ ਤਰ੍ਹਾਂ ਸਾਫ਼ ਕਰ ਲਓ।
- ਹੁਣ ਇਸ ਨੂੰ ਪੈਨ ‘ਚ ਪਾ ਕੇ ਘੱਟ ਸੇਕ ‘ਤੇ ਭੁੰਨ ਲਓ। ਘੱਟੋ-ਘੱਟ 3-4 ਮਿੰਟ ਲਈ ਭੁੰਨ ਲਓ।
- ਇਸ ਨੂੰ ਘੱਟੋ-ਘੱਟ 30 ਮਿੰਟਾਂ ਤੱਕ ਠੰਡਾ ਹੋਣ ਲਈ ਇਕ ਪਾਸੇ ਰੱਖ ਦਿਓ।
- ਹੁਣ ਸਾਰੀ ਸਮੱਗਰੀ ਨੂੰ ਬਲੈਂਡਰ ‘ਚ ਪਾ ਕੇ ਬਾਰੀਕ ਪੀਸ ਲਓ। ਇਸਨੂੰ ਏਅਰਟਾਈਟ ਕੰਟੇਨਰ ‘ਚ ਸਟੋਰ ਕਰੋ।
- ਮਿਠਾਸ ਲਈ ਤੁਸੀਂ ਸੁਆਦ ਦੇ ਅਨੁਸਾਰ ਸ਼ੂਗਰ ਪਾਊਡਰ, ਪੀਸੀ ਹੋਈ ਮਿਸ਼ਰੀ ਪਾ ਸਕਦੇ ਹੋ।
ਇਸ ਤਰ੍ਹਾਂ ਕਰੋ ਸੇਵਨ: 1 ਗਲਾਸ ਦੁੱਧ ਗਰਮ ਕਰੋ। ਇਸ ‘ਚ 1 ਚਮਚ ਤਿਆਰ ਪ੍ਰੋਟੀਨ ਪਾਊਡਰ ਮਿਲਾ ਕੇ ਚੰਗੀ ਤਰ੍ਹਾਂ ਮਿਲਾ ਕੇ ਪੀਓ। ਤੁਸੀਂ ਇਸ ਨੂੰ ਸਵੇਰੇ ਜਾਂ ਸ਼ਾਮ ਨੂੰ ਪੀ ਸਕਦੇ ਹੋ। ਤੁਸੀਂ ਚਾਹੋ ਤਾਂ ਇਹ ਪਾਊਡਰ ਬੱਚੇ ਨੂੰ ਵੀ ਦੇ ਸਕਦੇ ਹੋ।
ਕਿੰਨੇ ਸਮੇਂ ਤੱਕ ਕਰੋ ਸਟੋਰ: ਤੁਸੀਂ ਇਸ ਪ੍ਰੋਟੀਨ ਪਾਊਡਰ ਨੂੰ ਘੱਟੋ-ਘੱਟ 2 ਮਹੀਨਿਆਂ ਤੱਕ ਸਟੋਰ ਕਰ ਸਕਦੇ ਹੋ। ਇਹ ਬਿਲਕੁਲ ਵੀ ਖ਼ਰਾਬ ਨਹੀਂ ਹੋਵੇਗਾ। ਹਾਲਾਂਕਿ ਧਿਆਨ ਰੱਖੋ ਕਿ ਇਸਨੂੰ ਏਅਰ ਟਾਈਟ ਕੰਟੇਨਰ ‘ਚ ਹੀ ਸਟੋਰ ਕਰੋ। ਇਸ ਨੂੰ ਗਰਮਾ-ਗਰਮ ਨਾ ਪੀਸੋ ਨਹੀਂ ਤਾਂ ਪਾਊਡਰ ‘ਚ moisturizer ਆ ਜਾਵੇਗਾ ਅਤੇ ਉਹ ਲੰਬੇ ਸਮੇਂ ਤੱਕ ਸੁਰੱਖਿਅਤ ਨਹੀਂ ਰਹਿਣਗੇ।
ਕਿਉਂ ਫਾਇਦੇਮੰਦ ਹੈ ਇਹ ਪਾਊਡਰ ?
- ਬਦਾਮ ਨਾ ਸਿਰਫ਼ ਇਮਿਊਨਿਟੀ ਬੂਸਟ ਕਰਦੇ ਹਨ ਬਲਕਿ ਪੌਸ਼ਟਿਕ ਤੱਤਾਂ ਦਾ ਭੰਡਾਰ ਵੀ ਹੈ। ਮਾਹਿਰ ਰੋਜ਼ਾਨਾ 5-7 ਭਿੱਜੇ ਹੋਏ ਬਦਾਮ ਖਾਣ ਦੀ ਸਲਾਹ ਦਿੰਦੇ ਹਨ।
- ਅਖਰੋਟ ਨੂੰ ਬ੍ਰੇਨ ਫ਼ੂਡ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਯਾਦਦਾਸ਼ਤ ਵਧਾਉਣ ‘ਚ ਮਦਦਗਾਰ ਹੁੰਦਾ ਹੈ। ਨਾਲ ਹੀ ਇਸ ਨਾਲ ਅਲਜ਼ਾਈਮਰ, ਤਣਾਅ, ਡਿਪ੍ਰੈਸ਼ਨ ਦਾ ਖ਼ਤਰਾ ਵੀ ਘੱਟ ਹੁੰਦਾ ਹੈ।
- ਕੱਦੂ ਦੇ ਬੀਜ, ਕਾਜੂ ਨੂੰ ਪ੍ਰੋਟੀਨ ਦਾ ਪਾਵਰਹਾਊਸ ਕਿਹਾ ਜਾਂਦਾ ਹੈ। ਇਨ੍ਹਾਂ ‘ਚ ਪ੍ਰੋਟੀਨ ਭਰਪੂਰ ਮਾਤਰਾ ‘ਚ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਕਈ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ।
- ਗਰੀਬਾਂ ਦਾ ਬਦਾਮ ਮੂੰਗਫਲੀ ਦਾ ਸੇਵਨ ਵੀ ਸਿਹਤ ਲਈ ਕਿਸੀ ਵਰਦਾਨ ਤੋਂ ਘੱਟ ਨਹੀਂ ਹੈ।
- ਇਸ ਤੋਂ ਇਲਾਵਾ ਪ੍ਰੋਟੀਨ ਪਾਊਡਰ ਬਣਾਉਣ ‘ਚ ਵਰਤਿਆ ਜਾਣ ਵਾਲਾ ਸੋਇਆਬੀਨ, ਮਖਾਣੇ ਅਤੇ ਚਿੱਟੇ ਤਿਲ ਵੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ।