ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰਨ ਤੋਂ ਬਾਅਦ ਵੀਰਵਾਰ ਨੂੰ ਆਮ ਆਦਮੀ ਪਾਰਟੀ ਭਗਵੰਤ ਮਾਨ ਦੀ ਸੀਟ ਬਾਰੇ ਐਲਾਨ ਕਰੇਗੀ। ਜਿਸ ਤੋਂ ਬਾਅਦ ਸਾਫ ਹੋ ਜਾਵੇਗਾ ਕਿ ਭਗਵੰਤ ਮਾਨ ਕਿਹੜੀ ਸੀਟ ਤੋਂ ਚੋਣ ਲੜਨਗੇ। ਦੱਸ ਦੇਈਏ ਕਿ ‘ਆਪ’ ਵੱਲੋਂ ਵੀਰਵਾਰ ਨੂੰ ਧੁਰੀ, ਲਹਿਰਗਾਗਾ, ਖਡੂਰ ਸਾਹਿਬ, ਸੁਜਾਨਪੁਰ ਤੇ ਦਾਖਾ ਵਿਧਾਨ ਸਭਾ ਹਲਕਾ ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ । ਜਿਸਦੇ ਲਈ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਚੰਡੀਗੜ੍ਹ ਪਹੁੰਚ ਚੁੱਕੇ ਹਨ ।
ਦੱਸ ਦੇਈਏ ਕਿ ਆਮ ਆਦਮੀ ਪਾਰਟੀ (ਆਪ) ਨੇ ਮੰਗਲਵਾਰ ਨੂੰ ਵਿਧਾਨ ਸਭਾ ਚੋਣਾਂ ਵਿੱਚ ਭਗਵੰਤ ਮਾਨ ਨੂੰ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਐਲਾਨਿਆ ਸੀ । ਭਗਵੰਤ ਮਾਨ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਜੇਕਰ ਆਮ ਆਦਮੀ ਪਾਰਟੀ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਲੋਕਾਂ ਦੀ ਭਲਾਈ ਲਈ ਕੰਮ ਕਰਨਗੇ ਅਤੇ ਸੂਬੇ ਨੂੰ ਮੁੜ ਪੈਰਾਂ ‘ਤੇ ਖੜ੍ਹਾ ਕਰਨਗੇ ।
ਇਹ ਵੀ ਪੜ੍ਹੋ: “ਜੇ ਉਹ ਅੱਗੇ ਵਧੇ ਤਾਂ ਅਸੀਂ ਬਾਰਡਰ ‘ਤੇ ਨਹੀਂ ਬੈਠਾਂਗੇ, ਸਿੱਧਾ ਸੰਸਦ ਦਾ ਕਰਾਂਗੇ ਘਿਰਾਓ” : ਚੜੂਨੀ
ਗੌਰਤਲਬ ਹੈ ਕਿ ਭਗਵੰਤ ਮਾਨ ਸੰਗਰੂਰ ਤੋਂ ਦੋ ਵਾਰ ਲੋਕ ਸਭਾ ਮੈਂਬਰ ਅਤੇ ਪਾਰਟੀ ਦੀ ਸੂਬਾ ਇਕਾਈ ਦੇ ਪ੍ਰਧਾਨ ਹਨ। ਅਕਤੂਬਰ 1973 ਵਿੱਚ ਸਤੋਜ ਵਿੱਚ ਜਨਮੇ ਵਿਅੰਗਕਾਰ ਅਤੇ ਕਾਮੇਡੀਅਨ ਭਗਵੰਤ ਮਾਨ ਨੇ 2011 ਵਿੱਚ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਾਲੀ ਪੀਪਲਜ਼ ਪਾਰਟੀ ਆਫ਼ ਪੰਜਾਬ ਨਾਲ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ ਸੀ ।
ਵੀਡੀਓ ਲਈ ਕਲਿੱਕ ਕਰੋ -: