ਭਾਰਤ ਵਿੱਚ ਕੋਰੋਨਾ ਸੰਕਰਮਣ ਦੀ ਤੀਜੀ ਲਹਿਰ ਲਗਾਤਾਰ ਤਬਾਹੀ ਮਚਾ ਰਹੀ ਹੈ । ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 3 ਲੱਖ 6 ਹਜ਼ਾਰ 64 ਨਵੇਂ ਕੋਰੋਨਾ ਮਾਮਲੇ ਦਰਜ ਕੀਤੇ ਗਏ ਹਨ ਤੇ 435 ਲੋਕਾਂ ਦੀ ਮੌਤ ਹੋ ਗਈ ਹੈ । ਹਾਲਾਂਕਿ, ਦੇਸ਼ ਵਿੱਚ ਪਿਛਲੇ ਦਿਨ ਦੇ ਮੁਕਾਬਲੇ 27,469 ਘੱਟ ਮਾਮਲੇ ਸਾਹਮਣੇ ਆਏ ਹਨ । ਇਸ ਤੋਂ ਪਹਿਲਾਂ ਦੇਸ਼ ਵਿੱਚ ਕੋਰੋਨਾ ਵਾਇਰਸ ਦੇ 3 ਲੱਖ 33 ਹਜ਼ਾਰ 533 ਮਾਮਲੇ ਸਾਹਮਣੇ ਆਏ ਸਨ ।
ਰਾਹਤ ਦੀ ਗੱਲ ਹੈ ਕਿ ਪਿਛਲੇ 24 ਘੰਟਿਆਂ ਵਿੱਚ 2 ਲੱਖ 43 ਹਜ਼ਾਰ 495 ਲੋਕ ਠੀਕ ਹੋ ਗਏ ਹਨ । ਪਰ ਅਜੇ ਵੀ 22 ਲੱਖ 49 ਹਜ਼ਾਰ 335 ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਹਨ। ਦੇਸ਼ ਵਿੱਚ ਕੁੱਲ ਐਕਟਿਵ ਕੇਸ 5.69 ਫੀਸਦੀ ਹਨ । ਇੱਕ ਦਿਨ ਵਿੱਚ ਕੋਰੋਨਾ ਵਾਇਰਸ ਦੇ 14 ਲੱਖ 74 ਹਜ਼ਾਰ 753 ਸੈਂਪਲ ਟੈਸਟ ਕੀਤੇ ਗਏ, ਜਿਨ੍ਹਾਂ ਵਿੱਚ 20.75 ਫੀਸਦੀ ਲੋਕ ਸੰਕਰਮਿਤ ਪਾਏ ਗਏ । ਪਿਛਲੇ ਦਿਨ ਦੇ ਮੁਕਾਬਲੇ ਕੋਰੋਨਾ ਦੇ ਮਾਮਲੇ 8% ਘਟੇ ਹਨ ਅਤੇ ਸਕਾਰਾਤਮਕਤਾ ਦਰ 17.78% ਤੋਂ ਵੱਧ ਕੇ 20.75% ਹੋ ਗਈ ਹੈ।
ਦੇਸ਼ ਵਿੱਚ ਕੋਰੋਨਾ ਨਾਲ ਮੌਤ ਦਰ 1.24 ਫੀਸਦੀ ਹੈ ਜਦਕਿ ਰਿਕਵਰੀ ਰੇਟ 93.07 ਫੀਸਦੀ ਹੈ । ਐਕਟਿਵ ਕੇਸ 5.69 ਫੀਸਦੀ ਹਨ । ਭਾਰਤ ਹੁਣ ਕੋਰੋਨਾ ਐਕਟਿਵ ਕੇਸਾਂ ਦੇ ਮਾਮਲੇ ਵਿੱਚ ਦੁਨੀਆ ਵਿੱਚ 6ਵੇਂ ਸਥਾਨ ‘ਤੇ ਹੈ । ਪੀੜਤਾਂ ਦੀ ਕੁੱਲ ਸੰਖਿਆ ਦੇ ਮਾਮਲੇ ਵਿੱਚ ਭਾਰਤ ਦੂਜੇ ਨੰਬਰ ‘ਤੇ ਹੈ, ਜਦੋਂ ਕਿ ਅਮਰੀਕਾ, ਬ੍ਰਾਜ਼ੀਲ ਤੋਂ ਬਾਅਦ ਭਾਰਤ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ।
ਦੱਸ ਦੇਈਏ ਕਿ ਭਾਰਤ ਵਿੱਚ ਕੋਰੋਨਾ ਦੀ ਤੀਜੀ ਲਹਿਰ ਦੀ ਪੀਕ ਅਜੇ ਨਹੀਂ ਆਈ ਹੈ । ਜੇਕਰ ਅਸੀਂ ਅਮਰੀਕਾ ਅਤੇ ਦੱਖਣੀ ਅਫਰੀਕਾ ਦੀ ਕੋਰੋਨਾ ਵੇਵ ‘ਤੇ ਨਜ਼ਰ ਮਾਰੀਏ, ਤਾਂ ਦੋਵਾਂ ਦੇਸ਼ਾਂ ਨੇ ਓਮੀਕ੍ਰੋਨ ਵੇਰੀਐਂਟ ਵਾਲੀ ਲਹਿਰ ਵਿੱਚ ਰੋਜ਼ਾਨਾ ਸਭ ਤੋਂ ਵੱਧ ਮਾਮਲੇ ਦੇਖੇ ਹਨ । ਜਦੋਂ ਕਿ ਭਾਰਤ ਵਿੱਚ ਦੂਜੀ ਲਹਿਰ ਦੇ ਮੁਕਾਬਲੇ ਅਜੇ ਵੀ ਘੱਟ ਕੇਸ ਸਾਹਮਣੇ ਆ ਰਹੇ ਹਨ।
ਇਹ ਵੀ ਪੜ੍ਹੋ: ਪੰਜਾਬ ‘ਚ ਸੋਮਵਾਰ ਵੀ ਪਏਗਾ ਮੀਂਹ, ਸ਼ਿਮਲਾ ‘ਚ ਬਰਫ਼ਬਾਰੀ, ਹਿਮਾਚਲ ਦੀਆਂ 629 ਸੜਕਾਂ ਜਾਮ
ਕੋਰੋਨਾ ਸਬੰਧੀ IIT ਮਦਰਾਸ ਦੇ ਇੱਕ ਅਧਿਐਨ ਵਿੱਚ ਵੀ ਕਿਹਾ ਗਿਆ ਹੈ ਕਿ ਭਾਰਤ ਵਿੱਚ ਕੋਰੋਨਾ ਦੀ ਤੀਜੀ ਲਹਿਰ ਦੀ ਪੀਕ 14 ਦਿਨਾਂ ਵਿੱਚ ਆਵੇਗੀ । ਇਸ ਵਿੱਚ ਕਿਹਾ ਗਿਆ ਹੈ ਕਿ ਕੋਰੋਨਾ ਦੇ ਮਾਮਲੇ 6 ਫਰਵਰੀ ਤੱਕ ਯਾਨੀ 2 ਹਫਤਿਆਂ ਵਿੱਚ ਕੋਰੋਨਾ ਦੇ ਮਾਮਲੇ ਸਿਖਰ ‘ਤੇ ਪਹੁੰਚ ਜਾਣਗੇ । ਅਧਿਐਨ ਦੇ ਅਨੁਸਾਰ, ਸੰਕ੍ਰਮਣ ਦਰ R ਵੈਲਯੂ 14 ਅਤੇ 21 ਜਨਵਰੀ ਦੇ ਵਿਚਕਾਰ 2.2 ਤੋਂ ਘੱਟ ਕੇ 1.57 ‘ਤੇ ਆ ਗਈ ਹੈ ।
ਵੀਡੀਓ ਲਈ ਕਲਿੱਕ ਕਰੋ -: