ਮਾਵਾਂ ਆਪਣੇ ਬੱਚਿਆਂ ਦੀ ਖ਼ੁਸ਼ੀ ਲਈ ਕੁਝ ਵੀ ਕਰ ਜਾਣ ਲਈ ਤਿਆਰ ਹੁੰਦੀਆਂ ਹਨ। ਇਸੇ ਤਰ੍ਹਾਂ ਦਾ ਮਾਮਲਾ ਆਸਟ੍ਰੇਲੀਆ ਵਿੱਚ ਸਾਹਮਣੇ ਆਇਆ, ਜਿਥੇ ਆਪਣੀ ਧੀ ਦੀ ਬੱਚੇ ਦੀ ਚਾਹ ਪੂਰੀ ਕਰਨ ਵਾਸਤੇ ਉਸ ਦੀ ਮਾਂ ਨੇ ਸਰੋਗੇਸੀ ਰਾਹੀਂ ਬੱਚੇ ਨੂੰ ਜਨਮ ਦਿੱਤਾ।
ਆਸਟ੍ਰੇਲੀਆ ‘ਚ ਮੈਰੀ ਅਰਨੋਲਡ ਆਪਣੀ ਧੀ ਮੇਗਨ ਵ੍ਹਾਈਟ ਦੀ ਸਰੋਗੇਟ ਮਦਰ ਬਣ ਗਈ। ਅਸਲ ਵਿੱਚ 17 ਸਾਲ ਦੀ ਉਮਰ ਵਿੱਚ ਮੇਗਨ ਨੂੰ ਮੇਅਰ-ਰੋਕਿਟਨਸਕੀ-ਮਿਸਟਰ-ਹੌਸਰ ਸਿੰਡਰੋਮ (MRKH) ਦਾ ਪਤਾ ਲੱਗਿਆ ਸੀ। ਇਹ ਇੱਕ ਤਰ੍ਹਾਂ ਦਾ ਡਿਸਆਰਡਰ ਹੈ ਜਿਸ ਵਿੱਚ ਬੱਚੀ ਬਿਨਾਂ ਯੂਟ੍ਰਸ ਦੇ ਹੀ ਜਨਮ ਲੈਂਦੀ ਹੈ। ਇਸ ਕਾਰਨ ਉਹ ਕਦੇ ਮਾਂ ਨਹੀਂ ਬਣ ਸਕਦੀ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
54 ਸਾਲਾ ਮੈਰੀ ਨੂੰ ਪਤਾ ਸੀ ਕਿ ਉਸ ਦੀ ਧੀ ਕਦੇ ਮਾਂ ਨਹੀਂ ਬਣ ਸਕਦੀ। ਇਸ ਤੋਂ ਬਾਅਦ ਉਸਨੇ ਆਪਣੀ ਧੀ ਲਈ ਮਾਂ ਬਣਨ ਦਾ ਫੈਸਲਾ ਕੀਤਾ। ਹਾਲਾਂਕਿ ਮੈਰੀ ਤੋਂ ਪਹਿਲਾਂ ਵੀ ਇਕ ਕੈਨੇਡੀਅਨ ਔਰਤ ਮੇਗਨ ਲਈ ਸਰੋਗੇਟ ਮਾਂ ਬਣ ਚੁੱਕੀ ਸੀ ਪਰ ਗਰਭ ਅਵਸਥਾ ਦੇ 21ਵੇਂ ਹਫਤੇ ਪੇਟ ‘ਚ ਬੱਚੇ ਦੀ ਮੌਤ ਹੋ ਗਈ। ਇਸ ਤੋਂ ਬਾਅਦ ਮੇਗਨ ਦਾ ਮਾਂ ਬਣਨ ਦਾ ਸੁਪਨਾ ਟੁੱਟ ਗਿਆ ਪਰ ਉਸ ਦੀ ਮਾਂ ਨੇ ਹਿੰਮਤ ਨਹੀਂ ਹਾਰੀ। ਕਾਫੀ ਖੋਜ ਤੋਂ ਬਾਅਦ ਮੇਗਨ ਦੀ ਮਾਂ ਨੂੰ ਪਤਾ ਲੱਗਾ ਕਿ ਉਹ ਖੁਦ ਆਪਣੀ ਬੇਟੀ ਲਈ ਸਰੋਗੇਟ ਮਾਂ ਬਣ ਸਕਦੀ ਹੈ।
ਪਿਛਲੇ ਹਫ਼ਤੇ ਮੈਰੀ ਨੇ ਆਪਣੇ ਪੋਤੇ ਵਿੰਸਟਨ ਨੂੰ ਆਪਰੇਸ਼ਨ ਰਾਹੀਂ ਜਨਮ ਦਿੱਤਾ ਸੀ। ਇਹ ਆਪਣੇ ਆਪ ਵਿੱਚ ਇੱਕ ਵਿਲੱਖਣ ਮਾਮਲਾ ਹੈ। ਸਥਾਨਕ ਮੀਡੀਆ ਨੂੰ ਦਿੱਤੇ ਇੰਟਰਵਿਊ ‘ਚ ਮੇਗਨ ਨੇ ਕਿਹਾ ਕਿ ਵਿੰਸਟਨ ਨੂੰ ਆਪਣੀਆਂ ਬਾਹਾਂ ‘ਚ ਲੈਣਾ ਇਕ ਸੁਪਨਾ ਸੱਚ ਹੋਣ ਵਰਗਾ ਸੀ। ਜਿਵੇਂ ਹੀ ਅਸੀਂ ਉਸਨੂੰ ਪਹਿਲੀ ਨਜ਼ਰ ਵਿੱਚ ਦੇਖਿਆ, ਸਾਨੂੰ ਉਸਦੇ ਨਾਲ ਪਿਆਰ ਹੋ ਗਿਆ। ਉਸ ਨੇ ਸਾਡੇ ਦਿਲਾਂ ਨੂੰ ਪਿਆਰ ਨਾਲ ਭਰ ਦਿੱਤਾ ਹੈ। ਜਦੋਂ ਬੱਚੇ ਦਾ ਜਨਮ ਹੋਇਆ ਤਾਂ ਅਸੀਂ ਹਸਪਤਾਲ ਵਿੱਚ ਸੀ। ਅਸੀਂ ਘਬਰਾਏ ਹੋਏ ਸੀ ਪਰ ਉਤਸ਼ਾਹਿਤ ਵੀ।