ਕੋਰੋਨਾ ਸੰਕ੍ਰਮਣ ਦੇ ਮੱਦੇਨਜ਼ਰ ਚੋਣ ਰੈਲੀਆਂ ‘ਤੇ ਲੱਗੀ ਪਾਬੰਦੀ ਦੇ ਚੱਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੱਛਮੀ ਉੱਤਰ ਪ੍ਰਦੇਸ਼ ਵਿੱਚ ਵਰਚੁਅਲ ਰੈਲੀ ਕਰਨਗੇ । ਪਿਛਲੇ ਦਿਨੀਂ ਯੂਪੀ ਵਿੱਚ ਇੱਕ ਤੋਂ ਬਾਅਦ ਇੱਕ ਰੈਲੀਆਂ ਅਤੇ ਪ੍ਰੋਗਰਾਮਾਂ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦੀ ਇਹ ਪਹਿਲੀ ਚੋਣ ਵਰਚੁਅਲ ਰੈਲੀ ਹੋਵੇਗੀ । ਇਸ ਰੈਲੀ ਵਿੱਚ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਹਿੱਸਾ ਲੈਣਗੇ ।
ਇਸ ਰੈਲੀ ਵਿੱਚ ਪ੍ਰਧਾਨ ਮੰਤਰੀ ਉੱਤਰ ਪ੍ਰਦੇਸ਼ ਦੇ ਪੰਜ ਜ਼ਿਲ੍ਹਿਆਂ ਦੇ ਲੋਕਾਂ ਨੂੰ ਸੰਬੋਧਿਤ ਕਰਨਗੇ। ਪ੍ਰਧਾਨ ਮੰਤਰੀ ਦੇ ਵਰਚੁਅਲ ਸੰਬੋਧਨ ਲਈ ਸੂਬੇ ਵਿੱਚ ਕੁੱਲ 98 ਥਾਵਾਂ ‘ਤੇ ਸਕਰੀਨਾਂ ਲਗਾਈਆਂ ਗਈਆਂ ਹਨ। ਇਸ ਸੂਚੀ ਵਿੱਚ ਜਿਨ੍ਹਾਂ 21 ਸਥਾਨਾਂ ਦਾ ਜ਼ਿਕਰ ਕੀਤਾ ਗਿਆ ਹੈ, ਇੱਥੇ ਉਮੀਦਵਾਰ ਖੁਦ ਬੈਠ ਕੇ ਸੰਬੋਧਨ ਪ੍ਰੋਗਰਾਮ ਦਾ ਹਿੱਸਾ ਬਣਨਗੇ। ਜਿੱਥੇ ਵੀ ਸਕਰੀਨ ਲਗਾਈ ਗਈ ਹੈ, ਉੱਥੇ 500 ਲੋਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਜਿਸ ਦੀ ਜਾਣਕਾਰੀ ਪ੍ਰਧਾਨ ਮੰਤਰੀ ਮੋਦੀ ਨੇ ਖੁਦ ਟਵੀਟ ਕਰਕੇ ਦਿੱਤੀ ਹੈ।
ਇਹ ਵੀ ਪੜ੍ਹੋ: ਕੈਨੇਡਾ : ਪ੍ਰਦਰਸ਼ਨਕਾਰੀਆਂ ਨੇ ਘੇਰਿਆ PM ਟਰੂਡੋ ਦਾ ਘਰ, ਪਰਿਵਾਰ ਸਣੇ ਹੋਏ ਅੰਡਰਗਰਾਊਂਡ
ਦੱਸ ਦੇਈਏ ਕਿ ਸੱਤਵੇਂ ਯਾਨੀ ਚੋਣਾਂ ਦੇ ਆਖਰੀ ਪੜਾਅ ਤੱਕ ਅਜਿਹੀਆਂ 100 ਤੋਂ ਵੱਧ ਰੈਲੀਆਂ ਕਰਨ ਦੀ ਯੋਜਨਾ ਬਣਾਈ ਗਈ ਹੈ। ਇਸ ਵਿੱਚ 3ਡੀ ਸਟੂਡੀਓ ਦਾ ਵੀ ਸਹਾਰਾ ਲਿਆ ਜਾਵੇਗਾ । ਯਾਨੀ ਵੱਖ-ਵੱਖ ਥਾਵਾਂ ‘ਤੇ ਬੈਠੇ ਨੇਤਾ ਰੈਲੀ ਵਿੱਚ ਇੱਕ ਹੀ ਵਰਚੁਅਲ ਸਟੇਜ ‘ਤੇ ਬੈਠੇ ਨਜ਼ਰ ਆਉਣਗੇ।
ਪੀਐੱਮ ਮੋਦੀ ਨੇ ਜਨਤਾ ਨੂੰ ਨਮੋ ਐਪ ਰਾਹੀਂ ਰੈਲੀ ਲਈ ਸੁਝਾਅ ਸਾਂਝੇ ਕਰਨ ਦੀ ਵੀ ਅਪੀਲ ਕੀਤੀ । ਉਨ੍ਹਾਂ ਕਿਹਾ ਕਿ ਜਨਤਕ ਭਾਗੀਦਾਰੀ ਅਤੇ ਜਨਤਾ ਦੇ ਭਰੋਸੇ ਵਿੱਚ ਹੀ ਲੋਕਤੰਤਰ ਦੀ ਤਾਕਤ ਹੈ। 31 ਜਨਵਰੀ ਨੂੰ ਯੂਪੀ ਦੇ 5 ਜ਼ਿਲ੍ਹਿਆਂ ਲਈ ਹੋਣ ਵਾਲੀ ਵਰਚੁਅਲ ਰੈਲੀ ਵਿੱਚ ਤੁਹਾਡੀ ਸ਼ਮੂਲੀਅਤ ਮਹੱਤਵਪੂਰਨ ਹੈ। ਮੇਰੀ ਬੇਨਤੀ ਹੈ ਕਿ ਤੁਸੀਂ ਨਮੋ ਐਪ ‘ਤੇ ਜਾ ਕੇ ਇਸ ਰੈਲੀ ਲਈ ਆਪਣੇ ਸੁਝਾਅ ਜ਼ਰੂਰ ਸਾਂਝੇ ਕਰੋ।
ਵੀਡੀਓ ਲਈ ਕਲਿੱਕ ਕਰੋ -: