ਕਰਨਾਟਕ ਦੇ ਉਡੁਪੀ ਜੂਨੀਅਰ ਕਾਲਜ ਵਿੱਚ ਹਿਜਾਬ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਵਧਦਾ ਹੀ ਜਾ ਰਿਹਾ ਹੈ। ਇਸ ਵਿਵਾਦ ਨੇ ਹੁਣ ਸਿਆਸੀ ਰੂਪ ਲੈ ਲਿਆ ਹੈ । ਸਾਰੇ ਰਾਜਨੇਤਾ ਇਸ ਮਾਮਲੇ ‘ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ ਪਰ ਬਾਲੀਵੁੱਡ ਸਿਤਾਰੇ ਵੀ ਹੁਣ ਪਿੱਛੇ ਨਹੀਂ ਹਨ। ਹੁਣ ਤੱਕ ਇਸ ਵਿਵਾਦ ‘ਤੇ ਰਿਚਾ ਚੱਡਾ, ਜਾਵੇਦ ਅਖਤਰ ਵਰਗੇ ਕਈ ਸਿਤਾਰੇ ਆਪਣੀ ਪ੍ਰਤੀਕਿਰਿਆ ਦੇ ਚੁੱਕੇ ਹਨ। ਇਸ ਕੜੀ ਵਿੱਚ ਹੁਣ ਬਾਲੀਵੁੱਡ ਦੀ ‘ਪੰਗਾ ਗਰਲ’ ਕੰਗਨਾ ਰਣੌਤ ਵੀ ਸ਼ਾਮਿਲ ਹੋ ਗਈ ਹੈ। ਕੰਗਨਾ ਰਣੌਤ ਨੇ ਹੁਣ ਹਿਜਾਬ ਨੂੰ ਲੈ ਕੇ ਚੱਲ ਰਹੇ ਵਿਵਾਦ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਦਰਅਸਲ, ਕੰਗਨਾ ਰਣੌਤ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਸਟੋਰੀ ਸਾਂਝੀ ਕੀਤੀ ਹੈ, ਜੋ ਲੇਖਕ ਆਨੰਦ ਰੰਗਨਾਥਨ ਦੀ ਪੋਸਟ ਦਾ ਸਕਰੀਨਸ਼ਾਟ ਹੈ। ਇਸ ਪੋਸਟ ਵਿੱਚ ਬਦਲਦੇ ਹੋਏ ਈਰਾਨ ਦੀ ਇੱਕ ਝਲਕ ਦੋ ਤਸਵੀਰਾਂ ਰਾਹੀਂ ਦਿਖਾਈ ਗਈ ਹੈ । ਪਹਿਲੀ ਤਸਵੀਰ ਵਿੱਚ ਸਾਲ 1997 ਵਿੱਚ ਈਰਾਨੀ ਔਰਤਾਂ ਬਿਕਨੀ ਵਿੱਚ ਨਜ਼ਰ ਆ ਰਹੀਆਂ ਹਨ ਅਤੇ ਹੁਣ ਔਰਤਾਂ ਬੁਰਕਾ ਪਾਉਂਦੀਆਂ ਨਜ਼ਰ ਆ ਰਹੀਆਂ ਹਨ । ਇਸ ਤਸਵੀਰ ਦੇ ਨਾਲ ਲਿਖਿਆ ਹੈ ਕਿ 1973 ਦਾ ਈਰਾਨ ਅਤੇ ਹੁਣ ਦਾ ਈਰਾਨ।
ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਆਨੰਦ ਰੰਗਨਾਥਨ ਦੀ ਪੋਸਟ ਦਾ ਸਕਰੀਨ ਸ਼ਾਟ ਸ਼ੇਅਰ ਕਰਦੇ ਹੋਏ ਕੰਗਨਾ ਰਣੌਤ ਨੇ ਵੀ ਇਸ ਮਾਮਲੇ ‘ਤੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਕੰਗਨਾ ਰਣੌਤ ਨੇ ਲਿਖਿਆ, ‘ਜੇ ਹਿੰਮਤ ਦਿਖਾਉਣੀ ਹੈ ਤਾਂ ਅਫਗਾਨਿਸਤਾਨ ‘ਚ ਬੁਰਕਾ ਨਾ ਪਾ ਕੇ ਦਿਖਾਓ… ਆਪਣੇ ਆਪ ਨੂੰ ਪਿੰਜਰੇ ਤੋਂ ਆਜ਼ਾਦ ਕਰਨਾ ਸਿੱਖੋ।’
ਦੱਸ ਦੇਈਏ ਕਿ ਕਰਨਾਟਕ ਦੇ ਕਈ ਸਕੂਲਾਂ ਅਤੇ ਕਾਲਜਾਂ ਵਿੱਚ ਹਿਜਾਬ ਨੂੰ ਲੈ ਕੇ ਹੰਗਾਮਾ ਹੋ ਰਿਹਾ ਹੈ। ਇਸ ਦੌਰਾਨ ਹਾਲ ਹੀ ਵਿੱਚ ਕਰਨਾਟਕ ਦੇ ਇੱਕ ਕਾਲਜ ਦੀ ਇੱਕ ਵੀਡੀਓ ਸਾਹਮਣੇ ਆਈ ਸੀ, ਜਿਸ ਵਿੱਚ ਇੱਕ ਕੁੜੀ ਹਿਜਾਬ ਪਾ ਕੇ ਕਾਲਜ ਆਉਂਦੀ ਹੈ। ਫਿਰ ਵਿਦਿਆਰਥੀਆਂ ਦੀ ਭੀੜ ਲੜਕੀ ਵੱਲ ਵਧਦੀ ਹੈ। ਲੜਕੀ ਦੇ ਸਾਹਮਣੇ ‘ਜੈ ਸ਼੍ਰੀ ਰਾਮ’ ਦੇ ਨਾਅਰੇ ਲਗਾਏ ਜਾਂਦੇ ਹਨ, ਤਾਂ ਲੜਕੀ ਵੀ ‘ਅੱਲ੍ਹਾ ਹੂ ਅਕਬਰ’ ਦੇ ਨਾਅਰੇ ਨਾਲ ਜਵਾਬ ਦਿੰਦੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: