Dadasaheb Phalke Awards 2022: ਦਾਦਾ ਸਾਹਿਬ ਫਾਲਕੇ ਇੰਟਰਨੈਸ਼ਨਲ ਫਿਲਮ ਫੈਸਟੀਵਲ 2022 ਐਤਵਾਰ ਨੂੰ ਆਯੋਜਿਤ ਕੀਤਾ ਗਿਆ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਿਨੇਮਾ ਜਗਤ ਦੇ ਸਰਵੋਤਮ ਸਿਤਾਰਿਆਂ ਅਤੇ ਫਿਲਮਾਂ ਨੂੰ ਦਾਦਾ ਸਾਹਿਬ ਫਾਲਕੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਸਿਨੇਮਾ ਤੋਂ ਲੈ ਕੇ ਟੀਵੀ ਤੱਕ, ਮਨੋਰੰਜਨ ਜਗਤ ਦੇ ਸ਼ਾਨਦਾਰ ਕੰਮ ਦੀ ਸ਼ਲਾਘਾ ਕਰਦੇ ਹੋਏ ਵੱਖ-ਵੱਖ ਸ਼੍ਰੇਣੀਆਂ ਵਿੱਚ ਪੁਰਸਕਾਰ ਦਿੱਤੇ ਗਏ। ਬਾਲੀਵੁੱਡ ਦੇ ਸਭ ਤੋਂ ਪ੍ਰਤਿਭਾਸ਼ਾਲੀ ਅਦਾਕਾਰ ਰਣਵੀਰ ਸਿੰਘ ਅਤੇ ਅਦਾਕਾਰਾ ਕ੍ਰਿਤੀ ਸੈਨਨ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਫਿਲਮ ’83’ ਲਈ ਰਣਵੀਰ ਸਿੰਘ ਨੂੰ ਸਰਵੋਤਮ ਅਦਾਕਾਰ ਚੁਣਿਆ ਗਿਆ। ਇਸ ਫਿਲਮ ‘ਚ ਰਣਵੀਰ ਦੇ ਲੁੱਕ ਅਤੇ ਉਨ੍ਹਾਂ ਦੀ ਐਕਟਿੰਗ ਦੀ ਅੱਜ ਵੀ ਤਾਰੀਫ ਹੋ ਰਹੀ ਹੈ। ਇਸ ਦੇ ਨਾਲ ਹੀ ਕ੍ਰਿਤੀ ਸੈਨਨ ਨੂੰ ਉਨ੍ਹਾਂ ਦੀ ਫਿਲਮ ‘ਮਿਮੀ’ ਲਈ ਸਰਵੋਤਮ ਅਦਾਕਾਰਾ ਦਾ ਅਵਾਰਡ ਦਿੱਤਾ ਗਿਆ। ਇਸ ਫਿਲਮ ‘ਚ ਉਸ ਨੇ ਸਰੋਗੇਟ ਮਾਂ ਦਾ ਕਿਰਦਾਰ ਨਿਭਾਇਆ ਸੀ।
ਵੱਖ-ਵੱਖ ਫਿਲਮਾਂ ਅਤੇ ਸਿਤਾਰਿਆਂ ਨੂੰ ਕਈ ਵੱਖ-ਵੱਖ ਸ਼੍ਰੇਣੀਆਂ ਵਿੱਚ ਸਨਮਾਨਿਤ ਕੀਤਾ ਗਿਆ ਹੈ। ਸਿਧਾਰਥ ਮਲਹੋਤਰਾ ਦੀ ਫਿਲਮ ‘ਸ਼ੇਰਸ਼ਾਹ’ ਨੂੰ ਸਰਵੋਤਮ ਫਿਲਮ ਚੁਣਿਆ ਗਿਆ ਹੈ। ਇਸ ਤੋਂ ਇਲਾਵਾ ਸਿਧਾਰਥ ਮਲਹੋਤਰਾ ਨੂੰ ਬੈਸਟ ਅਦਾਕਾਰ ਦਾ ਅਵਾਰਡ ਅਤੇ ਕਿਆਰਾ ਅਡਵਾਨੀ ਨੂੰ ਬੈਸਟ ਅਦਾਕਾਰਾ ਦੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ‘ਸਰਦਾਰ ਊਧਮ’ ਨੂੰ ਕ੍ਰਿਟਿਕਸ ਦੀ ਸਰਵੋਤਮ ਫਿਲਮ ਚੁਣਿਆ ਗਿਆ ਹੈ। ਸੀਰੀਅਲ ‘ਅਨੁਪਮਾ’ ਨੇ ਇਸ ਵਾਰ ਸਿਰਫ 2 ਪੁਰਸਕਾਰ ਜਿੱਤੇ ਹਨ। ਸੀਰੀਅਲ ‘ਅਨੁਪਮਾ’ ਨੂੰ ‘ਟੈਲੀਵਿਜ਼ਨ ਸੀਰੀਜ਼ ਆਫ ਦਿ ਈਅਰ’ ਦਾ ਅਵਾਰਡ ਦਿੱਤਾ ਗਿਆ ਹੈ। ਦੂਜੇ ਪਾਸੇ ਟੀਵੀ ਅਦਾਕਾਰਾ ਰੂਪਾਲੀ ਗਾਂਗੁਲੀ ਨੂੰ ਟੈਲੀਵਿਜ਼ਨ ਸੀਰੀਜ਼ ਵਿੱਚ ਮੋਸਟ ਪ੍ਰੋਮਿਜ਼ਿੰਗ ਅਦਾਕਾਰਾ ਦਾ ਅਵਾਰਡ ਦਿੱਤਾ ਗਿਆ ਹੈ।