ਅੱਜ ਦੇ ਦਿਨ ਪੂਰੇ ਪੰਜਾਬ ਲਈ ਖਾਸ ਹੈ। ਪੰਜਾਬੀਆਂ ਨੂੰ ਇੱਕ ਨਵਾਂ ਮੁੱਖ ਮੰਤਰੀ ਮਿਲਣ ਜਾ ਰਿਹਾ ਹੈ। ਭਗਵੰਤ ਮਾਨ ਅੱਜ ਖਟਕੜ ਕਲਾਂ ਵਿੱਚ ਸੀ.ਐੱਮ. ਅਹੁਦੇ ਦੀ ਸਹੁੰ ਚੁੱਕਣਗੇ। ਉਥੇ ਹੀ ਆਮ ਆਦਮੀ ਪਾਰਟੀ ਦਾ ਉਤਸ਼ਾਹ ਵੀ ਵੇਖਣ ਵਾਲਾ ਹੈ। ਪਹਿਲੀ ਵਾਰ ਦਿੱਲੀ ਤੋਂ ਇਲਾਵਾ ਕਿਸੇ ਹੋਰ ਸੂਬੇ ਵਿੱਚ ‘ਆਪ’ ਜੀ ਸਰਕਾਰ ਬਣਨ ਜਾ ਰਹੀ ਹੈ। ਪਹਿਲੀ ਵਾਰ ਰਾਜ ਭਵਨ ਦੀ ਬਜਾਏ ਕਿਸੇ ਦੂਜੀ ਥਾਂ ‘ਤੇ ਮੁੱਖ ਮੰਤਰੀ ਦੀ ਅਹੁਦੇ ਦੀ ਸਹੁੰ ਚੁੱਕੀ ਜਾਵੇਗੀ। ਅੱਜ ਦੇ ਖਾਸ ਦਿਨ ਲਈ ਭਗਵੰਤ ਮਾਨ ਦੇ ਦੋਵੇਂ ਬੱਚੇ ਅਮਰੀਕਾ ਤੋਂ ਪੰਜਾਬ ਪਹੁੰਚ ਗਏ ਹਨ। ਦੱਸ ਦੇਈਏ ਕਿ ਸਾਲ 2015 ਵਿੱਚ ਭਗਵੰਤ ਮਾਨ ਆਪਣੀ ਪਤਨੀ ਤੋਂ ਵੱਖ ਹੋ ਗਏ ਸਨ। ਜਿਸ ਤੋਂ ਬਾਅਦ ਅੱਜ ਉਨ੍ਹਾਂ ਦਾ ਪਰਿਵਾਰ ਇੱਕਜੁੱਟ ਹੋ ਗਿਆ ਹੈ।
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮਾਨ ਅਤੇ ‘ਆਪ’ ਦੀ ਵੱਡੀ ਜਿੱਤ ਤੋਂ ਬਾਅਦ ਮਾਨ ਦੀ ਪਤਨੀ ਇੰਦਰਪ੍ਰੀਤ ਕੌਰ ਦਾ ਬਿਆਨ ਸਾਹਮਣੇ ਆਇਆ। ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਸਾਡੇ ਦੋਵੇਂ ਬੱਚੇ ਭਾਰਤ ਪਹੁੰਚ ਚੁੱਕੇ ਹਨ ਅਤੇ ਉਹ ਖਟਕੜ ਕਲਾਂ ਵਿਖੇ ਭਗਵੰਤ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਿਲ ਹੋਣਗੇ। ਇੰਦਰਪ੍ਰੀਤ ਨੇ ਕਿਹਾ ਕਿ ਭਗਵੰਤ ਮਾਨ ਦੇ ਪੰਜਾਬ ਦੇ ਮੁੱਖ ਮੰਤਰੀ ਬਣਨ ‘ਤੇ ਉਨ੍ਹਾਂ ਦੀ ਪ੍ਰਤੀਕਿਰਿਆ ‘ਬਹੁਤ ਸਕਾਰਾਤਮਕ’ ਸੀ। ਉਨ੍ਹਾਂ ਅੱਗੇ ਕਿਹਾ ਕਿ ਮਾਨ ਹਮੇਸ਼ਾ ਉਨ੍ਹਾਂ ਦੀਆਂ ਅਰਦਾਸਾਂ ਵਿੱਚ ਸੀ ਅਤੇ ਅੱਗੇ ਵੀ ਰਹੇਗਾ।
ਭਗਵੰਤ ਮਾਨ ਦੀ ਪਤਨੀ ਨੇ ਅੱਗੇ ਕਿਹਾ, “ਮੈਂ ਹਮੇਸ਼ਾ ਉਸਦੀ ਸਫਲਤਾ ਲਈ ਸਖਤ ਮਿਹਨਤ ਕੀਤੀ ਪਰ ਉਸਦੀ ਪਿੱਠ ਪਿੱਛੇ। ਮੈਂ ਆਪਣੇ ਵੱਲੋਂ ਉਸ ਲਈ ਕਦੇ ਕੋਈ ਬੁਰਾ ਨਹੀਂ ਕਿਹਾ। ਉਹ ਇੰਨੇ ਸਾਲਾਂ ਤੋਂ ਹਮੇਸ਼ਾ ਮੇਰੀਆਂ ਅਰਦਾਸਾਂ ਵਿੱਚ ਸਨ ਅਤੇ ਹਮੇਸ਼ਾ ਰਹਿਣਗੇ। ਸਾਡੇ ਵਿੱਚ ਸਰੀਰਕ ਦੂਰੀਆਂ ਸਨ ਪਰ ਇਸਦਾ ਮਤਲਬ ਇਹ ਨਹੀਂ ਕਿ ਅਸੀਂ ਮਾਨ ਦੀ ਸਫਲਤਾ ਲਈ ਅਰਦਾਸਾਂ ਨਹੀਂ ਕਰ ਰਹੇ ਸੀ।
ਦੱਸ ਦੇਈਏ ਕਿ ਭਗਵੰਤ ਮਾਨ ਅਤੇ ਇੰਦਰਪ੍ਰੀਤ ਕੌਰ 2015 ਵਿੱਚ ਵੱਖ ਹੋ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਦੇ ਬੱਚੇ ਸੀਰਤ ਕੌਰ ਮਾਨ (21) ਅਤੇ ਦਿਲਸ਼ਾਨ ਮਾਨ (17) ਆਪਣੀ ਮਾਂ ਨਾਲ ਅਮਰੀਕਾ ਚਲੇ ਗਏ ਸਨ, ਜਦੋਂ ਕਿ ਮਾਨ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਲਈ ਸਖ਼ਤ ਮਿਹਨਤ ਜਾਰੀ ਰੱਖੀ। ਸਾਲ 2014 ਵਿੱਚ, ਇੰਦਰਪ੍ਰੀਤ ਲੋਕ ਸਭਾ ਚੋਣਾਂ ਲਈ ਮਾਨ ਦੀ ਮੁਹਿੰਮ ਦੀ ਰੀੜ੍ਹ ਦੀ ਹੱਡੀ ਸੀ। ਉਨ੍ਹਾਂ ਨੇ ਭਗਵੰਤ ਲਈ ਸੰਗਰੂਰ ਵਿੱਚ ਚੋਣ ਪ੍ਰਚਾਰ ਕੀਤਾ ਸੀ। ਹਾਲਾਂਕਿ, 2015 ਵਿੱਚ ਇਹ ਦੋਵੇਂ ਇੱਕ ਦੂਜੇ ਤੋਂ ਵੱਖ ਹੋ ਗਏ।
ਵੀਡੀਓ ਲਈ ਕਲਿੱਕ ਕਰੋ -: