ਭਗਵੰਤ ਮਾਨ ਨੇ ਬੁੱਧਵਾਰ ਨੂੰ ਪੰਜਾਬ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਖਟਕੜ ਕਲਾਂ ਵਿੱਚ ਭਗਵੰਤ ਮਾਨ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਾਈ। ਭਗਵੰਤ ਮਾਨ ਨੇ ਸ਼ਾਲ ਭੇਂਟ ਕਰਕੇ ਗਵਰਨਰ ਦਾ ਸਨਮਾਨ ਕੀਤਾ। ਇਸ ਮੌਕੇ ਪੂਰਾ ਖਟਕੜ ਕਲਾਂ ਬਸੰਤੀ ਰੰਗ ਵਿੱਚ ਰੰਗਿਆ ਹੋਇਆ ਨਜ਼ਰ ਆਇਆ । ਇਸ ਸਮਾਗਮ ਵਿੱਚ ਦਿੱਲੀ ਦੇ CM ਅਰਵਿੰਦ ਕੇਜਰੀਵਾਲ ਸਣੇ ਦਿੱਲੀ ਆਪ ਦੇ ਤਮਾਮ ਨੇਤਾ ਸ਼ਾਮਿਲ ਹੋਏ।
CM ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਕੋਨੇ-ਕੋਨੇ ਤੋਂ ਭਗਤ ਸਿੰਘ ਦੇ ਪਿੰਡ ਪਹੁੰਚੇ ਲੋਕਾਂ ਦਾ ਮੈਂ ਤਹਿ ਦਿਲ ਤੋਂ ਸਵਾਗਤ ਕਰਦਾ ਹਾਂ। ਉਨ੍ਹਾਂ ਕਿਹਾ ਕਿ ਇਹ ਭਗਤ ਸਿੰਘ ਦਾ ਪਿੰਡ ਹੈ। ਭਗਤ ਸਿੰਘ ਨੇ ਜਿਹੜੀ ਅਜ਼ਾਦੀ ਦੇ ਸੁਪਨੇ ਲਏ ਸਨ ਅਸੀਂ ਉਹ ਸਾਰੇ ਸੁਪਨੇ ਪੂਰੇ ਕਰਾਂਗੇ। ਆਮ ਆਦਮੀ ਪਾਰਟੀ ਉਨ੍ਹਾਂ ਦੇ ਹਰ ਸੁਪਨੇ ਨੂੰ ਪੂਰਾ ਕਰਨ ਲਈ ਕੰਮ ਕਰ ਰਹੀ ਹੈ। ਇਹ ਪਿੰਡ ਮੇਰੇ ਲਈ ਨਵਾਂ ਨਹੀਂ ਹੈ। ਆਪ ਦੀ ਹੂੰਝਾਫੇਰ ਜਿੱਤ ‘ਤੇ ਭਗਵੰਤ ਮਾਨ ਨੇ ਕਿਹਾ ਕਿ ਚੋਣਾਂ ਵਿੱਚ ਆਪ ਦਾ ਜਨਤਾ ਨੇ ਬਹੁਤ ਸਾਥ ਦਿੱਤਾ ਹੈ। ਸਾਨੂ ਜਨਤਾ ਦਾ ਕਰਜ਼ ਉਤਾਰਨ ਲਈ ਕਈ ਜਨਮ ਲੈਣੇ ਪੈਣਗੇ।
ਇਹ ਵੀ ਪੜ੍ਹੋ: ਪੰਜਾਬ ਦੇ ਅੱਜ ਤੋਂ ਨਵੇਂ CM ਬਣੇ ਭਗਵੰਤ ਮਾਨ, ਗਵਰਨਰ ਨੇ ਬੀ. ਐੱਲ. ਪੁਰੋਹਿਤ ਨੇ ਚੁਕਾਈ ਸਹੁੰ
ਇਸ ਤੋਂ ਅੱਗੇ ਭਗਵੰਤ ਮਾਨ ਨੇ ਕਿਹਾ ਕਿ ਚੋਣਾਂ ਵਿੱਚ ਜਿਨ੍ਹਾਂ ਲੋਕਾਂ ਨੇ ਸਾਨੂੰ ਵੋਟ ਨਹੀਂ ਦਿੱਤੀ, ਮੈਂ ਉਨ੍ਹਾਂ ਦਾ ਵੀ CM ਹਾਂ। ਇਹ ਉਨ੍ਹਾਂ ਦੀ ਵੀ ਸਰਕਾਰ ਹੈ। ਸਾਨੂੰ ਹੰਕਾਰ ਨਹੀਂ ਕਰਨਾ ਹੈ। ਉਨ੍ਹਾਂ ਕਿਹਾ ਕਿ ਸਭ ਕੁਝ ਜਨਤਾ ਦੇ ਹੱਥ ਵਿੱਚ ਹੁੰਦਾ ਹੈ। ਜੇਕਰ ਜਨਤਾ ਚਾਹੁੰਦੀ ਹੈ ਤਾਂ ਅਰਸ਼ ‘ਤੇ ਪਹੁੰਚਾ ਦਿੰਦੀ ਹੈ ਤੇ ਅਰਸ਼ਾਂ ਤੋਂ ਫਰਸ਼ ‘ਤੇ ਵੀ ਪਹੁੰਚਾ ਦਿੰਦੀ ਹੈ।
ਵੀਡੀਓ ਲਈ ਕਲਿੱਕ ਕਰੋ -: