ਭਗਵੰਤ ਮਾਨ ਨੇ ਬੁੱਧਵਾਰ ਨੂੰ ਪੰਜਾਬ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਖਟਕੜ ਕਲਾਂ ਵਿੱਚ ਭਗਵੰਤ ਮਾਨ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਾਈ। ਇਸ ਸਮਾਗਮ ਵਿੱਚ ਦਿੱਲੀ ਦੇ CM ਅਰਵਿੰਦ ਕੇਜਰੀਵਾਲ ਸਣੇ ਦਿੱਲੀ ਆਪ ਦੇ ਤਮਾਮ ਨੇਤਾ ਸ਼ਾਮਿਲ ਹੋਏ। CM ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਭਗਵੰਤ ਮਾਨ ਵੱਲੋਂ ਇੱਕ ਟਵੀਟ ਕੀਤਾ ਗਿਆ ਹੈ।
ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ,”ਪੰਜਾਬ ਦੀ ਖ਼ੁਸ਼ਹਾਲੀ ਅਤੇ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਚੁੱਕੀ ਗਈ ਬਦਲਾਅ ਦੀ ਇਹ ਸਹੁੰ ਪੰਜਾਬ ਨੂੰ ਹੱਸਦਾ-ਖੇਡਦਾ ਰੰਗਲਾ ਪੰਜਾਬ ਬਣਾਏਗੀ । ਸਿੱਖਿਆ, ਵਪਾਰ ਤੇ ਕਿਸਾਨੀ ਨੂੰ ਸਿਖ਼ਰਾਂ ‘ਤੇ ਪਹੁੰਚਾਏਗੀ। ਰੁਜ਼ਗਾਰ ਦੇ ਨਵੇਂ ਰਸਤੇ ਖੋਲ੍ਹ ਨੌਜਵਾਨਾਂ ‘ਚ ਨਵੀਂ ਉਮੀਦ ਜਗਾਏਗੀ। ‘ਆਪ’ ਦੀ ਸਰਕਾਰ, ਸਿਰਜੇਗੀ ਸੁਨਿਹਰਾ ਤੇ ਰੰਗਲਾ ਪੰਜਾਬ।”
ਇਹ ਵੀ ਪੜ੍ਹੋ: ਪੰਜਾਬ ਦੇ ਅੱਜ ਤੋਂ ਨਵੇਂ CM ਬਣੇ ਭਗਵੰਤ ਮਾਨ, ਗਵਰਨਰ ਨੇ ਬੀ. ਐੱਲ. ਪੁਰੋਹਿਤ ਨੇ ਚੁਕਾਈ ਸਹੁੰ
ਭਗਵੰਤ ਮਾਨ ਨੇ ਕਿਹਾ ਕਿ ਭਗਤ ਸਿੰਘ ਨੇ ਜਿਹੜੀ ਅਜ਼ਾਦੀ ਦੇ ਸੁਪਨੇ ਲਏ ਸਨ ਅਸੀਂ ਉਹ ਸਾਰੇ ਸੁਪਨੇ ਪੂਰੇ ਕਰਾਂਗੇ। ਆਮ ਆਦਮੀ ਪਾਰਟੀ ਉਨ੍ਹਾਂ ਦੇ ਹਰ ਸੁਪਨੇ ਨੂੰ ਪੂਰਾ ਕਰਨ ਲਈ ਕੰਮ ਕਰ ਰਹੀ ਹੈ। ਇਹ ਪਿੰਡ ਮੇਰੇ ਲਈ ਨਵਾਂ ਨਹੀਂ ਹੈ। ਆਪ ਦੀ ਹੂੰਝਾਫੇਰ ਜਿੱਤ ‘ਤੇ ਭਗਵੰਤ ਮਾਨ ਨੇ ਕਿਹਾ ਕਿ ਚੋਣਾਂ ਵਿੱਚ ਆਪ ਦਾ ਜਨਤਾ ਨੇ ਬਹੁਤ ਸਾਥ ਦਿੱਤਾ ਹੈ। ਸਾਨੂ ਜਨਤਾ ਦਾ ਕਰਜ਼ ਉਤਾਰਨ ਲਈ ਕਈ ਜਨਮ ਲੈਣੇ ਪੈਣਗੇ।
ਵੀਡੀਓ ਲਈ ਕਲਿੱਕ ਕਰੋ -: