ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਰਕਾਰੀ ਹੈਲੀਕਾਪਟਰ ਦੀ ਉਡਾਣ ਭਰਨਾ ਬਿਲਕੁਲ ਵੀ ਪਸੰਦ ਨਹੀਂ ਹੈ। ਉਨ੍ਹਾਂ ਨੇ ਆਪਣੇ 11 ਦਿਨਾਂ ਦੇ ਕਾਰਜਕਾਲ ਦੌਰਾਨ ਸਿਰਫ਼ ਇੱਕ ਵਾਰ ਹੀ ਸਰਕਾਰੀ ਹੈਲੀਕਾਪਟਰ ਵਿੱਚ ਯਾਤਰਾ ਕੀਤੀ। ਭਗਵੰਤ ਮਾਨ ਨੇ ਇਨ੍ਹਾਂ 11 ਦਿਨਾਂ ਵਿੱਚ ਇੱਕ ਦਰਜਨ ਤੋਂ ਜ਼ਿਆਦਾ ਵਾਰ ਪੰਜਾਬ ਦੇ ਦੌਰੇ ਕੀਤੇ, ਪਰ ਉਨ੍ਹਾਂ ਨੇ ਹਰ ਵਾਰ ਸੜਕ ਰਾਹੀਂ ਹੀ ਸਫ਼ਰ ਕਰਨ ਨੂੰ ਪਹਿਲ ਦਿੱਤੀ। ਦੱਸ ਦੇਈਏ ਕਿ ਭਗਵੰਤ ਮਾਨ ਨੇ 23 ਮਾਰਚ ਨੂੰ ਹੁਸੈਨੀਵਾਲਾ ਵਿੱਚ ਸ਼ਹੀਦ ਭਗਤ ਸਿੰਘ ਦੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਲੈਣ ਇੱਕ ਵਾਰ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਕੀਤੀ। ਸਿਰਫ਼ ਹੀ ਨਹੀਂ ਮੁੱਖ ਮੰਤਰੀ ਮਾਨ ਨੇ ਦਿੱਲੀ ਵਿੱਚ ਪੀਐੱਮ ਮੋਦੀ ਨਾਲ ਮੁਲਾਕਾਤ ਕਰਨ ਲਈ ਵੀ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਨਹੀਂ ਕੀਤੀ, ਬਲਕਿ ਉਨ੍ਹਾਂ ਨੇ ਆਮ ਵਿਅਕਤੀ ਦੀ ਤਰ੍ਹਾਂ ਹਵਾਈ ਜਹਾਜ਼ ਦੀ ਟਿਕਟ ਲੈ ਕੇ ਸਫ਼ਰ ਕੀਤਾ।
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਤੇ ਰਾਜਪਾਲ ਸਣੇ VVIP ਦੀ ਯਾਤਰਾ ਨੂੰ ਲੈ ਕੇ ਆਪਣਾ ਹੈਲੀਕਾਪਟਰ ਖਰੀਦਿਆ ਹੋਇਆ ਹੈ। ਬਕਾਇਦਾ ਸਰਕਾਰ ਨੇ ਪਾਇਲਟ ਵੀ ਰੱਖੇ ਹੋਏ ਹਨ।
ਇਹ ਵੀ ਪੜ੍ਹੋ: ‘MLA ਬਣਨਾ ਸੇਵਾ ਆ, ਪੈਨਸ਼ਨ ਲੈਣਾ ਸਿਰਫ਼ ਨੌਕਰੀ ਵਾਲਿਆਂ ਦਾ ਹੱਕ’- ਪ੍ਰਕਾਸ਼ ਸਿੰਘ ਬਾਦਲ
ਦੱਸ ਦੇਈਏ ਕਿ ਹੁਣ ਪੰਜਾਬ ਦੀ ਸੱਤਾ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਭਗਵੰਤ ਮਾਨ ਨੇ 16 ਮਾਰਚ ਨੂੰ ਸਹੁੰ ਚੁੱਕੀ ਸੀ। ਸਹੁੰ ਚੁੱਕ ਸਮਾਗਮ ਤੋਂ ਬਾਅਦ ਖਟਕੜ ਕਲਾਂ ਤੋਂ ਵਾਪਸੀ ਚੰਡੀਗੜ੍ਹ ਲਈ ਉਨ੍ਹਾਂ ਨੇ ਸੜਕ ਰਸਤੇ ਨੂੰ ਹੀ ਪਹਿਲ ਦਿੱਤੀ। 16 ਮਾਰਚ ਤੋਂ ਲੈ ਕੇ ਹੁਣ ਤੱਕ 11 ਦਿਨਾਂ ਦੇ ਦੌਰਾਨ ਭਗਵੰਤ ਮਾਨ ਨੇ ਸਿਰਫ਼ ਇੱਕ ਵਾਰ ਹੀ ਹੈਲੀਕਾਪਟਰ ਦੀ ਵਰਤੋਂ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: