ਪਿਛਲੇ ਕੁਝ ਦਿਨਾਂ ਵਿੱਚ ਕੋਰੋਨਾ ਦਾ ਗਰਾਫ਼ ਲਗਭਗ ਡਿੱਗ ਜਾਣ ਨਾਲ ਦੇਸ਼ ਭਰ ਵਿੱਚ ਦਫ਼ਤਰ, ਸਕੂਲ ਤੇ ਕਾਲਜ ਖੁੱਲ੍ਹਣ ਲੱਗ ਗਏ ਸਨ, ਪਰ ਹੁਣ ਇੱਕ ਵਾਰ ਫਿਰ ਲੋਕਾਂ ਦੀ ਟੈਂਸ਼ਨ ਵਧਣ ਲੱਗ ਗਈ ਹੈ। ਦਰਅਸਲ, ਚੀਨ ਤੇ ਦੂਜੇ ਦੇਸ਼ਾਂ ਵਿੱਚ ਕੋਰੋਨਾ ਦੇ XE ਵੇਰੀਐਂਟ ਨੇ ਮਚਾ ਦਿੱਤੀ ਹੈ। ਇਨ੍ਹਾਂ ਸਭ ਵਿਚਾਲੇ ਭਾਰਤ ਵਿੱਚ ਇਸ ਵੇਰੀਐਂਟ ਦਾ ਦੂਜਾ ਮਰੀਜ਼ ਗੁਜਰਾਤ ਵਿੱਚ ਮਿਲਿਆ ਹੈ। ਇਸ ਤੋਂ ਪਹਿਲਾਂ ਮੁੰਬਈ ਵਿੱਚ ਵੀਰਵਾਰ ਨੂੰ XE ਵੇਰੀਐਂਟ ਦਾ ਮਰੀਜ਼ ਮਿਲਿਆ ਸੀ। ਜਿਸ ਤੋਂ ਬਾਅਦ ਹਰ ਰਾਜ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਗੁਜਰਾਤ ਵਿੱਚ ਇੱਕ ਵਿਅਕਤੀ ਦੇ ਕੋਰੋਨਾ ਵਾਇਰਸ ਦੇ ਘਾਤਕ ਨਵੇਂ ਸਟ੍ਰੇਨ XE ਨਾਲ ਸੰਕਰਮਿਤ ਹੋਣ ਦਾ ਦਾਅਵਾ ਕੀਤਾ ਗਿਆ ਹੈ। ਸੂਤਰਾਂ ਦੇ ਹਵਾਲੇ ਨਾਲ ਮੀਡੀਆ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ। ਹਾਲਾਂਕਿ, ਮੁੰਬਈ ਦੇ ਕੇਸ ਨੂੰ ਕੇਂਦਰੀ ਸਿਹਤ ਮੰਤਰਾਲੇ ਨੇ XE ਨਾਲ ਪੀੜਤ ਮੰਨਣ ਤੋਂ ਇਨਕਾਰ ਕਰਦੇ ਹੋਏ ਦੇਸ਼ ਵਿੱਚ ਕੋਈ ਵੀ XE ਵੇਰੀਐਂਟ ਨਾਲ ਪੀੜਤ ਨਾ ਹੋਣ ਦੀ ਗੱਲ ਕਹੀ ।
ਇਸ ਸਬੰਧੀ ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਓਮਿਕਰੋਨ ਵੇਰੀਐਂਟ ਦਾ ਨਵਾਂ ਸਟ੍ਰੇਨ Xe ba.2 ਸਟ੍ਰੇਨ ਨਾਲੋਂ 10 ਫੀਸਦੀ ਜ਼ਿਆਦਾ ਸੰਕਰਮਿਤ ਹੈ। ਇਹ BA.1 ਅਤੇ BA.2 ਦੇ ਮਿਸ਼ਰਤ ਰੂਪ ਹੋਣ ਨਾਲੋਂ ਜ਼ਿਆਦਾ ਸੰਕਰਮਿਤ ਹੈ। ਦੱਸ ਦੇਈਏ ਕਿ ਇਸ ਹਫਤੇ ਦੇ ਸ਼ੁਰੂ ਵਿੱਚ ਇਹ ਖਬਰ ਆਈ ਸੀ ਕਿ ਦੱਖਣੀ ਅਫਰੀਕਾ ਤੋਂ ਮੁੰਬਈ ਪਹੁੰਚੀ ਇੱਕ ਮਹਿਲਾ ਫੈਸ਼ਨ ਡਿਜ਼ਾਈਨਰ ਵਿੱਚ XE ਸਟ੍ਰੇਨ ਮਿਲਿਆ ਹੈ। ਹਾਲਾਂਕਿ ਬੀਐਮਸੀ ਦੀ ਇਸ ਰਿਪੋਰਟ ਨੂੰ ਕੇਂਦਰੀ ਸਿਹਤ ਮੰਤਰਾਲੇ ਨੇ ਤੁਰੰਤ ਰੱਦ ਕਰ ਦਿੱਤਾ ਸੀ।
p>ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”