ਭਾਰਤ ਨੇ ਕੋਰੋਨਾ ਵਾਇਰਸ ਸੰਕ੍ਰਮਣ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ (WHO) ‘ਤੇ ਸਵਾਲ ਖੜ੍ਹੇ ਕੀਤੇ ਹਨ। ਭਾਰਤ ਨੇ ਕਿਹਾ ਹੈ ਕਿ WHO ਨੇ ਮੌਤਾਂ ਦੀ ਗਿਣਤੀ ਦਾ ਹਿਸਾਬ ਲਗਾਉਣ ਲਈ ਜੋ ਤਰੀਕਾ ਅਪਣਾਇਆ ਹੈ, ਉਹ ਸਹੀ ਨਹੀਂ ਹੈ। ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਭਾਰਤ ਵਰਗੇ ਵੱਡੇ ਦੇਸ਼ ਵਿੱਚ ਜਿੱਥੇ ਇੰਨੀ ਵੱਡੀ ਆਬਾਦੀ ਹੈ, ਅਜਿਹੇ ਫਾਰਮੂਲੇ ਨਹੀਂ ਅਪਣਾਏ ਜਾ ਸਕਦੇ ਹਨ। ਦੱਸ ਦੇਈਏ ਕਿ ਭਾਰਤ ਨੂੰ ਇਸ ਮਾਮਲੇ ਵਿੱਚ ਸਪੱਸ਼ਟੀਕਰਨ ਦੇਣਾ ਪਿਆ ਕਿਉਂਕਿ ਦੋ ਦਿਨ ਪਹਿਲਾਂ ਇੱਕ ਅਖਬਾਰ ਨੇ ਇੱਕ ਲੇਖ ਪ੍ਰਕਾਸ਼ਿਤ ਕੀਤਾ ਸੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਭਾਰਤ ਕੋਰੋਨਾ ਕਾਰਨ ਹੋਈਆਂ ਮੌਤਾਂ ਦੀ ਸਹੀ ਗਿਣਤੀ ਨੂੰ ਲੈ ਕੇ WHO ਦਾ ਸਹਿਯੋਗ ਨਹੀਂ ਕਰ ਰਿਹਾ ਹੈ।
ਸਿਹਤ ਮੰਤਰਾਲੇ ਨੇ ਦੇਸ਼ ਵਿੱਚ ਕੋਵਿਡ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਕਰਨ ਲਈ WHO ਦੀ ਕਾਰਜ ਪ੍ਰਣਾਲੀ ‘ਤੇ ਚਿੰਤਾ ਜ਼ਾਹਰ ਕੀਤੀ ਹੈ। ਇਸ ਮਾਮਲੇ ਵਿੱਚ ਭਾਰਤ ਵੱਲੋਂ WHO ਨੂੰ 6 ਰਸਮੀ ਪੱਤਰਾਂ ਦੀ ਇੱਕ ਲੜੀ ਭੇਜੀ ਗਈ । ਇਹ ਪੱਤਰ ਨਵੰਬਰ 2021 ਤੋਂ ਫਰਵਰੀ 2022 ਵਿਚਾਲੇ ਲਿਖੇ ਗਏ ਸਨ । ਦੱਸ ਦਈਏ ਕਿ ਇਸ ਸਿਲਸਿਲੇ ਵਿੱਚ ਸਿਰਫ਼ ਭਾਰਤ ਹੀ ਨਹੀਂ ਸਗੋਂ ਚੀਨ ਅਤੇ ਬੰਗਲਾਦੇਸ਼ ਨੇ ਵੀ ਇਸ ਸਬੰਧੀ ਚਿੰਤਾ ਜ਼ਾਹਰ ਕੀਤੀ ਹੈ।
ਕੇਂਦਰੀ ਸਿਹਤ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਭਾਰਤ ਇਸ ਮੁੱਦੇ ‘ਤੇ WHO ਨਾਲ ਨਿਯਮਤ ਅਤੇ ਤੀਬਰ ਤਕਨੀਕੀ ਅਦਾਨ-ਪ੍ਰਦਾਨ ਕਰ ਰਿਹਾ ਹੈ। ਇਹ ਵਿਸ਼ਲੇਸ਼ਣ ਟੀਅਰ-1 ਦੇਸ਼ਾਂ ਤੋਂ ਸਿੱਧੇ ਪ੍ਰਾਪਤ ਕੀਤੇ ਮੌਤ ਦਰ ਦੇ ਅੰਕੜਿਆਂ ਦੀ ਵਰਤੋਂ ਕਰਦੇ ਹੋਏ ਇੱਕ ਗਣਿਤਿਕ ਮਾਡਲਿੰਗ ਪ੍ਰਕਿਰਿਆ ਦੀ ਵਰਤੋਂ ਕੀਤੀ ਜਾਂਦੀ ਹੈ। ਟੀਅਰ-2 ਦੇਸ਼ਾਂ (ਜਿਸ ਵਿੱਚ ਭਾਰਤ ਵੀ ਸ਼ਾਮਲ ਹੈ) ਦੇ ਅੰਕੜਿਆਂ ‘ਤੇ ਭਾਰਤ ਦਾ ਮੂਲ ਇਤਰਾਜ਼ ਨਤੀਜੇ ‘ਤੇ ਨਹੀਂ ਹੈ, ਸਗੋਂ ਇਸ ਲਈ ਅਪਣਾਈ ਗਈ ਵਿਧੀ ‘ਤੇ ਹੈ।
ਮੰਤਰਾਲੇ ਨੇ ਕਿਹਾ ਕਿ ਇਹ ਮਾਡਲ ਦੋ ਅਲੱਗ-ਅਲੱਗ ਮੌਤ ਦੇ ਅੰਕੜੇ ਦਿੰਦਾ ਹੈ। ਭਾਰਤ ਦਾ ਕਹਿਣਾ ਹੈ ਕਿ ਟੀਅਰ 1 ਦੇਸ਼ ਅਤੇ ਭਾਰਤ ਦੇ 18 ਰਾਜਾਂ ਦਾ ਡੇਟਾ ਮੇਲ ਨਹੀਂ ਖਾਂਦਾ ਹੈ। ਭਾਰਤ ਨੇ ਕਿਹਾ ਕਿ ਅਨੁਮਾਨਾਂ ਵਿੱਚ ਇੰਨਾ ਵੱਡਾ ਅੰਤਰ ਅਜਿਹੇ ਮਾਡਲਿੰਗ ਦੀ ਵੈਧਤਾ ਅਤੇ ਸਟੀਕਤਾ ਬਾਰੇ ਚਿੰਤਾਵਾਂ ਪੈਦਾ ਕਰਦਾ ਹੈ। ਜੇਕਰ ਦੇਸ਼ ਵਿੱਚ ਕੋਵਿਡ-19 ਮੌਤਾਂ ਲਈ ਅਪਣਾਇਆ ਗਿਆ ਮਾਡਲ ਸਹੀ ਹੈ, ਤਾਂ ਇਸਨੂੰ ਸਾਰੇ ਟੀਅਰ I ਦੇਸ਼ਾਂ ਲਈ ਵੀ ਅਪਣਾਇਆ ਜਾਣਾ ਚਾਹੀਦਾ ਹੈ।
p>ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”