ਪੰਜਾਬ ਦੇ ਜਲੰਧਰ ਸ਼ਹਿਰ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ, ਜਿੱਥੇ ਜਲੰਧਰ ਦੇ ਚਿੱਕਚਿੱਕ ਚੌਕ ਨੇੜੇ ਇੱਕ ਵੱਡਾ ਹਾਦਸਾ ਵਾਪਰਿਆ ਹੈ । ਜਿੱਥੇ ਤੇਜ਼ ਰਫ਼ਤਾਰ ਟਰੱਕ ਨੇ ਮੋਟਰਸਾਈਕਲ ਸਵਾਰ ਪਰਿਵਾਰ ਨੂੰ ਟੱਕਰ ਮਾਰ ਦਿੱਤੀ। ਜਿਸ ਤੋਂ ਬਾਅਦ ਟਰੱਕ ਚਾਲਕ ਨੇ ਬ੍ਰੇਕ ਲਗਾਉਣ ਦੀ ਬਜਾਏ ਸੜਕ ‘ਤੇ ਡਿੱਗੀ ਬਾਈਕ ਸਵਾਰ ਮਹਿਲਾ ਨੂੰ ਦਰੜ ਦਿੱਤਾ । ਜਿਸ ਦੌਰਾਨ ਔਰਤ ਦੀ ਮੌਤ ਹੋ ਗਈ । ਇਸ ਹਾਦਸੇ ਤੋਂ ਗੁੱਸੇ ਵਿੱਚ ਆਏ ਲੋਕਾਂ ਨੇ ਫੁੱਟਬਾਲ ਚੌਕ ਨੇੜੇ ਆਵਾਜਾਈ ਠੱਪ ਕਰ ਦਿੱਤੀ।ਇਸ ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।
ਮਿਲੀ ਜਾਣਕਾਰੀ ਅਨੁਸਾਰ ਔਰਤ ਆਪਣੇ ਬੱਚੇ ਤੇ ਸੱਸ-ਸਹੁਰੇ ਨਾਲ ਬਾਈਕ ‘ਤੇ ਆਦਰਸ਼ ਨਗਰ ਸਥਿਤ ਪਾਰਕ ਵਿੱਚ ਸੈਰ ਕਰਨ ਲਈ ਆਈ ਸੀ । ਸੈਰ ਕਰਨ ਤੋਂ ਬਾਅਦ ਜਦੋਂ ਉਹ ਮੋਟਰਸਾਈਕਲ ‘ਤੇ ਵਾਪਸ ਘਰ ਆ ਰਹੇ ਸਨ ਤਾਂ ਇਹ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਉਸ ਦਾ ਤਿੰਨ ਸਾਲਾਂ ਬੱਚਾ ਅਤੇ ਸੱਸ-ਸਹੁਰਾ ਵਾਲ-ਵਾਲ ਬਚ ਗਏ। ਮ੍ਰਿਤਕ ਬਸਤੀ ਸ਼ੇਖ ਦੇ ਸੰਤ ਨਗਰ ਦੀ ਰਹਿਣ ਵਾਲੀ ਸੀ।
ਇਹ ਵੀ ਪੜ੍ਹੋ: ‘ਪੰਜਾਬ ਦੀ ਕੋਲੇ ਦੀ ਖਾਣ ਝਾਰਖੰਡ ‘ਚ 2015 ਤੋਂ ਬੰਦ ਪਈ ਸੀ, ਅਸੀਂ ਚਾਲੂ ਕਰਵਾ ਦਿੱਤੀ ਹੈ’ : CM ਮਾਨ
ਦੱਸ ਦੇਈਏ ਕਿ ਟਿੱਪਰ ਨਾਲ ਟੱਕਰ ਤੋਂ ਬਾਅਦ ਔਰਤ ਸੜਕ ‘ਤੇ ਡਿੱਗ ਗਈ। ਟੱਕਰ ਤੋਂ ਬਾਅਦ ਟਿੱਪਰ ਚਾਲਕ ਨੇ ਐਮੇਰਜੇਂਸੀ ਬ੍ਰੇਕ ਲਗਾਉਣ ਦੀ ਬਜਾਏ ਔਰਤ ਦੇ ਉਪਰੋਂ ਟਰੱਕ ਕੱਢ ਦਿੱਤਾ। ਮਹਿਲਾ ਟਰੱਕ ਦੇ ਟਾਇਰਾਂ ਵਿੱਚ ਫਸ ਗਈ, ਪਰ ਚਾਲਕ ਨੇ ਬ੍ਰੇਕ ਨਹੀਂ ਲਗਾਈ। ਮਹਿਲਾ ਨੂੰ ਉਹ ਕਰੀਬ 200 ਮੀਟਰ ਤੱਕ ਘਸੀਟਦਾ ਲੈ ਗਿਆ। ਮਹਿਲਾ ਦੇ ਟੁਕੜੇ-ਟੁਕੜੇ ਹੋ ਗਏ ਤੇ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।
ਇਸ ਘਟਨਾ ਤੋਂ ਬਾਅਦ ਮ੍ਰਿਤਕ ਮਹਿਲਾ ਦੇ ਰਿਸ਼ਤੇਦਾਰਾਂ ਤੇ ਨਜ਼ਦੀਕੀਆਂ ਨੇ ਚੌਂਕ ‘ਤੇ ਧਰਨਾ ਲਗਾ ਦਿੱਤਾ ਹੈ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਇਹ ਹਾਦਸਾ ਵਾਪਰਿਆ ਉਸ ਸਮੇਂ ਮੌਕੇ ‘ਤੇ ਪਹੁੰਚੀ ਪੁਲਿਸ ਵੀ ਚੌਂਕ ‘ਤੇ ਮੌਜੂਦ ਸੀ, ਪਰ ਉਨ੍ਹਾਂ ਨੇ ਚਾਲਕ ਨੂੰ ਨਹੀਂ ਦਬੋਚਿਆ। ਉਨ੍ਹਾਂ ਕਿਹਾ ਕਿ ਪੁਲਿਸ ਟਰੱਕ ਚਾਲਕ ਨੂੰ ਆਸਾਨੀ ਨਾਲ ਫੜ੍ਹ ਸਕਦੀ ਸੀ।, ਪਰ ਅਜਿਹਾ ਨਹੀਂ ਹੋਇਆ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਟਰੱਕ ਚਾਲਕ ਗ੍ਰਿਫ਼ਤਾਰ ਨਹੀਂ ਹੁੰਦਾ, ਉਦੋਂ ਤੱਕ ਉਹ ਧਰਨੇ ਤੋਂ ਨਹੀਂ ਉੱਠਣਗੇ।
ਵੀਡੀਓ ਲਈ ਕਲਿੱਕ ਕਰੋ -: