ਭਾਜਪਾ ਨੇਤਾ ਤੇਜਿੰਦਰ ਪਾਲ ਸਿੰਘ ਬੱਗਾ ਨੂੰ ਪੰਜਾਬ ਪੁਲਿਸ ਨੇ ਦਿੱਲੀ ਤੋਂ ਗ੍ਰਿਫਤਾਰ ਕਰ ਲਿਆ ਹੈ । ਬੱਗਾ ਦੇ ਖਿਲਾਫ਼ ਇੱਕ ਅਪ੍ਰੈਲ ਨੂੰ ਐੱਫਆਈਆਰ ਦਰਜ ਹੋਈ ਹੈ। ਉਨ੍ਹਾਂ ‘ਤੇ ਭੜਕਾਊ ਬਿਆਨ ਦੇਣ, ਦੁਸ਼ਮਣੀ ਨੂੰ ਵਧਾਵਾ ਦੇਣ ਤੇ ਅਪਰਾਧਿਕ ਧਮਕੀ ਦੇ ਦੋਸ਼ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ ਸੀ। ਦਰਅਸਲ ਬੱਗਾ ਫਿਲਮ ਕਸ਼ਮੀਰ ਫਾਈਲਜ਼ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਬਿਆਨ ਨੂੰ ਲੈ ਕੇ ਉਨ੍ਹਾਂ ‘ਤੇ ਹਮਲਾਵਰ ਰਹੇ ਹਨ।
ਐਫਆਈਆਰ ਵਿੱਚ ਬੱਗਾ ਦੀਆਂ ਟਿੱਪਣੀਆਂ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਵਿੱਚ 30 ਮਾਰਚ ਨੂੰ ਦਿੱਲੀ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਭਾਜਪਾ ਯੁਵਾ ਮੋਰਚਾ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਕੇਜਰੀਵਾਲ ਵਿਰੁੱਧ ਕੀਤੀ ਗਈ ਟਿੱਪਣੀ ਵੀ ਸ਼ਾਮਿਲ ਹੈ। ਭਾਜਪਾ ਯੁਵਾ ਮੋਰਚਾ ਦੇ ਆਗੂ ਨੇ ਦਾਅਵਾ ਕੀਤਾ ਸੀ ਕਿ ਪੰਜਾਬ ਪੁਲੀਸ ਦੀ ਇੱਕ ਟੀਮ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਕੌਮੀ ਰਾਜਧਾਨੀ ਵਿੱਚ ਉਸ ਦੇ ਘਰ ਪਹੁੰਚੀ ਸੀ, ਪਰ ਉਸ ਨੂੰ ਉਸ ਖ਼ਿਲਾਫ਼ ਕਿਸੇ ਐਫਆਈਆਰ ਬਾਰੇ ਪਤਾ ਨਹੀਂ ਸੀ।
ਇਸ ਦੇ ਨਾਲ ਹੀ ਜਦੋਂ ‘ਆਪ’ ਆਗੂ ਨੇ ਉਨ੍ਹਾਂ ਨੂੰ ਭੜਕਾਊ ਬਿਆਨ ਲਈ ਐਫਆਈਆਰ ਦਰਜ ਹੋਣ ਦੀ ਜਾਣਕਾਰੀ ਦਿੱਤੀ ਤਾਂ ਤੇਜਿੰਦਰ ਪਾਲ ਸਿੰਘ ਬੱਗਾ ਨੇ ਟਵੀਟ ਕਰਕੇ ਪ੍ਰਤੀਕਿਰਿਆ ਦਿੱਤੀ । ਬੱਗਾ ਨੇ ਟਵੀਟ ਕਰਕੇ ਲਿਖਿਆ- ਇੱਕ ਨਹੀਂ 100 ਐਫਆਈਆਰ ਕਰਨਾ, ਪਰ ਕੇਜਰੀਵਾਲ ਜੇਕਰ ਕਸ਼ਮੀਰੀ ਹਿੰਦੂਆਂ ਦੀ ਨਸਲਕੁਸ਼ੀ ਨੂੰ ਝੂਠਾ ਬੋਲੇਗਾ ਤਾਂ ਮੈਂ ਬੋਲੂੰਗਾ, ਜੇਕਰ ਕੇਜਰੀਵਾਲ ਕਸ਼ਮੀਰੀ ਹਿੰਦੂਆਂ ਦੀ ਨਸਲਕੁਸ਼ੀ ‘ਤੇ ਹੱਸੇਗਾ, ਤਾਂ ਮੈਂ ਬੋਲਾਂਗਾ, ਭਾਵੇਂ ਮੈਨੂੰ ਇਸਦੇ ਲਈ ਕੋਈ ਵੀ ਅੰਜ਼ਾਮ ਭੁਗਤਨਾ ਪਵੇ, ਮੈਂ ਤਿਆਰ ਹਾਂ।
ਵੀਡੀਓ ਲਈ ਕਲਿੱਕ ਕਰੋ -: