ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਗੰਭੀਰ ਰੂਪ ਨਾਲ ਬੀਮਾਰ ਹਨ। ਰੂਸੀ ਰਾਸ਼ਟਰਪਤੀ ਦੇ ਕਰੀਬੀ ਇੱਕ ਅਮੀਰ ਕਾਰੋਬਾਰੀ ਮੁਤਾਬਕ ਪੁਤਿਨ ਨੂੰ ਬਲੱਡ ਕੈਂਸਰ ਹੈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਉਨ੍ਹਾਂ ਦਾ ਕੈਂਸਰ ਕਿਸ ਸਟੇਜ ਅਤੇ ਕਿਸਮ ਦਾ ਹੈ। ਇਹ ਦਾਅਵਾ ਇੱਕ ਆਡੀਓ ਟੇਪ ਦੇ ਹਵਾਲੇ ਨਾਲ ਕੀਤਾ ਗਿਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਪੁਤਿਨ ਕੋਲ ਜ਼ਿਆਦਾ ਸਮਾਂ ਨਹੀਂ ਹੈ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪੁਤਿਨ ਦੇ ਗੰਭੀਰ ਬੀਮਾਰ ਹੋਣ ਦੀਆਂ ਖਬਰਾਂ ਆਈਆਂ ਹਨ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਨੂੰ ਪਾਰਕਿੰਸਨ ਵਰਗੀ ਬੀਮਾਰੀ ਹੈ। ਰੂਸੀ ਸਰਕਾਰ ਨੇ ਹੁਣ ਤੱਕ ਇਨ੍ਹਾਂ ਸਾਰੇ ਦਾਅਵਿਆਂ ਨੂੰ ਅਫਵਾਹਾਂ ਕਰਾਰ ਦਿੱਤਾ ਹੈ।
ਇੱਕ ਬਿਜ਼ਨੈੱਸ ਮੈਗਜ਼ੀਨ ਨੇ ਆਪਣੀ ਰਿਪੋਰਟ ‘ਚ ਪੁਤਿਨ ਦੀ ਬੀਮਾਰੀ ਬਾਰੇ ਜਾਣਕਾਰੀ ਦਿੱਤੀ ਹੈ। ਮੈਗਜ਼ੀਨ ਦਾ ਦਾਅਵਾ ਹੈ ਕਿ ਰੂਸੀ ਅਰਬਪਤੀ ਅਤੇ ਪੱਛਮੀ ਕਾਰੋਬਾਰੀ ਵਿਚਾਲੇ ਗੱਲਬਾਤ ਰਿਕਾਰਡ ਕੀਤੀ ਗਈ ਹੈ। ਰੂਸੀ ਕਾਰੋਬਾਰੀ ਦਾ ਕਹਿਣਾ ਹੈ ਕਿ ਪੁਤਿਨ ਗੰਭੀਰ ਰੂਪ ਨਾਲ ਬੀਮਾਰ ਹਨ। ਆਪਣੀ ਜ਼ਿੱਦ ਕਾਰਨ ਉਨ੍ਹਾਂ ਨੇ ਰੂਸ, ਯੂਕਰੇਨ ਅਤੇ ਹੋਰ ਕਈ ਦੇਸ਼ਾਂ ਦੀ ਆਰਥਿਕਤਾ ਨੂੰ ਤਬਾਹ ਕਰ ਦਿੱਤਾ ਹੈ। ਸੱਚਾਈ ਇਹ ਹੈ ਕਿ ਪੁਤਿਨ ਕਰਕੇ ਦੁਨੀਆ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਹੈ।
ਇਸ ਟੇਪ ਵਿੱਚ ਰੂਸੀ ਅਰਬਪਤੀ ਨੇ ਦਾਅਵਾ ਕੀਤਾ ਹੈ ਕਿ ਜੰਗ ਵਿੱਚ 15,000 ਰੂਸੀ ਸੈਨਿਕ ਮਾਰੇ ਗਏ ਹਨ। ਉਨ੍ਹਾਂ ਮੁਤਾਬਕ ਪੁਤਿਨ ਬੀਮਾਰੀ ਤੋਂ ਜੰਗ ਨਹੀਂ ਜਿੱਤ ਸਕਣਗੇ ਅਤੇ ਜੇ ਉਹ ਜਿੱਤ ਵੀ ਜਾਂਦੇ ਹਨ ਤਾਂ ਉਨ੍ਹਾਂ ਨੂੰ ਤਖਤਾਪਲਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਟੇਪ ਵਿਚ ਰੂਸੀ ਕਾਰੋਬਾਰੀ ਦੀ ਆਵਾਜ਼ ਪਛਾਣਨ ਦਾ ਦਾਅਵਾ ਕੀਤਾ ਗਿਆ ਹੈ, ਪਰ ਉਸ ਦਾ ਨਾਂ ਲੈਣ ਤੋਂ ਗੁਰੇਜ਼ ਕੀਤਾ ਗਿਆ ਹੈ। ਟੇਪ ਵਿੱਚ 11 ਮਿੰਟ ਦੀ ਗੱਲਬਾਤ ਹੈ। ਕੁਝ ਸਮਾਂ ਪਹਿਲਾਂ ਯੂਕਰੇਨ ਦੀ ਮਿਲਟਰੀ ਇੰਟੈਲੀਜੈਂਸ ਨੇ ਵੀ ਪੁਤਿਨ ਦੀ ਬੀਮਾਰੀ ਬਾਰੇ ਜਾਣਕਾਰੀ ਦਿੱਤੀ ਸੀ। ਉਦੋਂ ਵੀ ਕਿਹਾ ਜਾਂਦਾ ਸੀ ਕਿ ਉਨ੍ਹਾਂ ਨੂੰ ਕੈਂਸਰ ਹੈ।
ਹਾਲ ਹੀ ‘ਚ ਪੁਤਿਨ ਦੇ ਦੋ ਵੀਡੀਓ ਵਾਇਰਲ ਹੋਏ ਸਨ। ਪਹਿਲਾ ਵੀਡੀਓ ਬੇਲਾਰੂਸ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਲੂਕਾਸ਼ੈਂਕੋ ਨਾਲ ਹੱਥ ਮਿਲਾਉਂਦੇ ਹੋਏ ਦਾ ਹੈ। ਵੀਡੀਓ ‘ਚ ਲੁਕਾਸੈਂਕੋ ਦੀ ਉਡੀਕ ਕਰ ਰਹੇ ਪੁਤਿਨ ਦਾ ਹੱਥ ਤੇਜ਼ੀ ਨਾਲ ਕੰਬ ਰਿਹਾ ਹੈ। ਕੰਬਣੀ ਨੂੰ ਰੋਕਣ ਲਈ ਉਹ ਆਪਣਾ ਹੱਥ ਆਪਣੀ ਛਾਤੀ ‘ਤੇ ਰੱਖਦੇ ਹਨ ਅਤੇ ਲੂਕਾਸ਼ੈਂਕੋ ਵੱਲ ਜਾਂਦੇ ਹੋਏ ਲੜਖੜਾ ਜਾਂਦੇ ਹਨ.
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਇਸ ਤੋਂ ਪਹਿਲਾਂ 12 ਮਿੰਟ ਦੀ ਵੀਡੀਓ ‘ਚ ਪੁਤਿਨ ਨੂੰ ਰੂਸੀ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਨਾਲ ਮੁਲਾਕਾਤ ਦੌਰਾਨ ਲਗਾਤਾਰ ਮੇਜ਼ ਦਾ ਇਕ ਕੋਨਾ ਫੜੀ ਬੈਠੇ ਦੇਖਿਆ ਗਿਆ ਸੀ। ਇਸ ਦੌਰਾਨ ਉਨ੍ਹਾਂ ਦੇ ਸੱਜੇ ਹੱਥ ਦਾ ਅੰਗੂਠਾ ਅਤੇ ਪੈਰ ਹਿੱਲ ਰਿਹਾ ਸੀ। ਉਹ ਬਹੁਤ ਢਿੱਲੇ ਜਿਹੇ ਪੋਸਚਰ ਵਿੱਚ ਬੈਠੇ ਸਨ। ਪੁਤਿਨ ਦਾ ਚਿਹਰਾ ਸੁੱਜਿਆ ਨਜ਼ਰ ਆ ਰਿਹਾ ਸੀ। ਬੋਲਦਿਆਂ ਉਨ੍ਹਾਂ ਦੀ ਆਵਾਜ਼ ਕੰਬ ਰਹੀ ਸੀ।
ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮਾਸਕੋ ਦੇ ਸੈਂਟਰਲ ਕਲੀਨਿਕਲ ਹਸਪਤਾਲ ਦੇ ਇੱਕ ਸਰਜਨ ਯੇਵਗੇਨੀ ਸੇਲੀਵਾਨੋਵ 35 ਵਾਰ ਕਾਲੇ ਸਾਗਰ ਤੱਟ ‘ਤੇ ਪੁਤਿਨ ਦੇ ਮਹਿਲ ਵਿੱਚ ਮਿਲਣ ਲਈ ਗਏ ਹਨ। ਸੇਲੀਵਾਨੋਵ ਥਾਇਰਾਇਡ ਕੈਂਸਰ ਦੇ ਮਾਹਿਰ ਹਨ।