ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਜੋ ਕਿ ਐਤਵਾਰ ਨੂੰ ਆਪਣੀ ਥਾਰ ਵਿੱਚ ਸਵਾਰ ਹੋ ਕੇ ਪਿੰਡ ਮੂਸੇ ਤੋਂ ਬਰਨਾਲਾ ਜਾ ਰਿਹਾ ਸੀ, ਨੂੰ ਜਵਾਹਰਕੇ ਰੋਡ ‘ਤੇ ਮੁਲਜ਼ਮਾਂ ਦੀ ਗੱਡੀ ਨੇ ਰੋਕਿਆ ਤਾਂ ਸਿੱਧੂ ਮੂਸੇਵਾਲਾ ਅਤੇ ਸਾਥੀਆਂ ਨੇ ਸੋਚਿਆ ਕਿ ਇਹ ਕਿਸੇ ਫੈਨ ਦੀ ਗੱਡੀ ਹੈ । ਜਿਸ ਕਾਰਨ ਸਿੱਧੂ ਨੇ ਆਪਣੀ ਕਾਰ ਰੋਕ ਦਿੱਤੀ। ਉਨ੍ਹਾਂ ਨੂੰ ਕਿਸੇ ਹਮਲੇ ਦਾ ਕੋਈ ਅੰਦਾਜ਼ਾ ਨਹੀਂ ਸੀ, ਪਰ ਜਦੋਂ ਪਿੱਛਿਓਂ ਗੋਲੀ ਚੱਲੀ ਤਾਂ ਹਰ ਕੋਈ ਹੈਰਾਨ ਰਹਿ ਗਿਆ । ਇਸ ਤੋਂ ਬਾਅਦ ਤਾਬੜਤੋੜ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ । ਸਿੱਧੂ ਮੂਸੇਵਾਲਾ ਨੇ ਵੀ ਲੜਨ ਦੀ ਕੋਸ਼ਿਸ਼ ਕੀਤੀ ਪਰ ਉਹ ਉਨ੍ਹਾਂ ਅੱਗੇ ਜ਼ਿੰਦਗੀ ਦੀ ਜੰਗ ਹਾਰ ਗਿਆ ।
ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਨਾਲ ਜ਼ਖ਼ਮੀ ਹੋਏ ਉਸਦੇ ਕਰੀਬੀ ਗੁਰਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ DMC ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ । ਕੜੀ ਸੁਰੱਖਿਆ ਵਿਚਾਲੇ ਦੋਵਾਂ ਦਾ DMC ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਬੁੱਧਵਾਰ ਨੂੰ ਸਰਦੂਲਗੜ੍ਹ ਹਲਕੇ ਤੋਂ ‘ਆਪ’ ਵਿਧਾਇਕ ਗੁਰਪ੍ਰੀਤ ਸਿੰਘ ਬਨਾਵਾਲੀ ਡੀਐਮਸੀ ਹਸਪਤਾਲ ਪਹੁੰਚੇ । ਜਿੱਥੇ ਉਨ੍ਹਾਂ ਕਿਹਾ ਕਿ ਸੀਐਮ ਭਗਵੰਤ ਮਾਨ ਨੂੰ ਅਪੀਲ ਕੀਤੀ ਗਈ ਸੀ ਕਿ ਜ਼ਖਮੀਆਂ ਦੇ ਇਲਾਜ ਦਾ ਖਰਚਾ ਪੰਜਾਬ ਸਰਕਾਰ ਅਦਾ ਕਰੇ ਤਾਂ ਉਨ੍ਹਾਂ ਨੇ ਇਹ ਮੰਗ ਮੰਨ ਲਈ । ਹੁਣ ਜ਼ਖਮੀਆਂ ਦੇ ਇਲਾਜ ਦਾ ਖਰਚਾ ਪੰਜਾਬ ਸਰਕਾਰ ਚੁੱਕੇਗੀ।
ਇਹ ਵੀ ਪੜ੍ਹੋ: ਕਿਸਾਨ ਆਗੂ ਰਾਕੇਸ਼ ਟਿਕੈਤ ਪਹੁੰਚੇ ਮੂਸੇਵਾਲਾ ਦੇ ਘਰ, ਪਰਿਵਾਰ ਨਾਲ ਦੁੱਖ ਕੀਤਾ ਸਾਂਝਾ
ਇਸ ਦੌਰਾਨ ਗੁਰਪ੍ਰੀਤ ਨੇ ਦੱਸਿਆ ਕਿ ਹੁਣ ਜਦੋਂ ਦੋਨੋਂ ਜ਼ਖਮੀਆਂ ਨਾਲ ਗੱਲ ਹੋਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਦੋਵੇਂ ਸਿੱਧੂ ਬਾਲ ਗੱਲਾਂ ਕਰਦੇ ਹੋਏ ਜਾ ਰਹੇ ਸੀ। ਇਸ ਦੌਰਾਨ ਇੱਕ ਕਾਰ ਨੇ ਅਚਾਨਕ ਇੱਕ ਕਾਰ ਨੇ ਓਵਰਟੇਕ ਕਰਕੇ ਉਸ ਨੂੰ ਅੱਗੇ ਲਿਆ ਕੇ ਖੜ੍ਹੀ ਕਰ ਦਿੱਤੀ । ਸਾਰਿਆਂ ਨੇ ਸੋਚਿਆ ਕਿ ਗੱਡੀ ਕਿਸੇ ਫੈਨ ਦੀ ਹੈ ਤੇ ਉਹ ਫੋਟੋ ਕਰਵਾਉਣ ਲਈ ਰੁਕੇ ਹਨ। ਜਦੋਂ ਇੱਕ ਦਮ ਤੋਂ ਪਿੱਛਿਓਂ ਗੋਲੀਆਂ ਚੱਲੀਆਂ ਤਾਂ ਲੱਗਿਆ ਕਿ ਹਮਲਾ ਹੋ ਗਿਆ ਹੈ। ਤਾਬੜਤੋੜ ਗੋਲੀਆਂ ਚਲਣੀਆਂ ਸ਼ੁਰੂ ਹੋ ਗਈਆਂ ਅਤੇ ਸਿੱਧੂ ਮੂਸੀ ਵਾਲਾ ਨੇ ਵੀ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੁਲਜ਼ਮਾਂ ਕੋਲ ਹਥਿਆਰ ਵੀ ਜ਼ਿਆਦਾ ਸੀ ਤੇ ਲੋਕ ਵੀ ਜ਼ਿਆਦਾ ਸੀ। ਜਿਸ ਕਾਰਨ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: