ਦਿੱਲੀ ਸਰਕਾਰ ਦੇ ਮੰਤਰੀ ਸਤੇਂਦਰ ਜੈਨ ਦੀਆਂ ਮੁਸੀਬਤਾਂ ਵਧਦੀਆਂ ਦਿਖਾਈ ਦੇ ਰਹੀਆਂ ਹਨ। ਮਨੀ ਲਾਂਡਰਿੰਗ ਮਾਮਲੇ ਵਿੱਚ ਵੀਰਵਾਰ ਨੂੰ ਗ੍ਰਿਫਤਾਰ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਮੰਤਰੀ ਸਤੇਂਦਰ ਜੈਨ ਰਾਉਸ ਐਵੇਨਿਊ ਕੋਰਟ ਤੋਂ ਰਾਹਤ ਨਹੀਂ ਮਿਲੀ ਹੈ । ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਪੰਜ ਦਿਨ ਰਿਮਾਂਡ ਵਿੱਚ ਹੋਏ ਵਾਧਾ ਕਰਦਿਆਂ ਸਤੇਂਦਰ ਜੈਨ ਨੂੰ 13 ਜੂਨ ਤੱਕ ਈਡੀ (ED) ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ ।
ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਅਦਾਲਤ ਤੋਂ ਨਿਕਲਦੇ ਸਮੇਂ ਸਤੇਂਦਰ ਜੈਨ ਦੀ ਤਬੀਅਤ ਅਚਾਨਕ ਵਿਗੜ ਗਈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਦੇ RML ਹਸਪਤਾਲ ਲਿਜਾਇਆ ਗਿਆ ਹੈ। ED ਨੇ ਸਤੇਂਦਰ ਜੈਨ ਨੂੰ ਲੈ ਕੇ ਦਲੀਲ ਦਿੱਤੀ ਕਿ ਰਿਮਾਂਡ ਦੇ ਬਾਅਦ ਲਾਲਾ ਸ਼ੇਰ ਸਿੰਘ ਮੈਮੋਰੀਅਲ ਟਰੱਸਟ ਦੀ ਤਲਾਸ਼ੀ ਲਈ ਗਈ। ਤਲਾਸ਼ੀ ਵਿੱਚ ਪਤਾ ਲੱਗਿਆ ਹੈ ਕਿ ਸਤੇਂਦਰ ਜੈਨ ਵੀ ਉਸਦੇ ਮੈਂਬਰ ਸਨ।
ਇਹ ਵੀ ਪੜ੍ਹੋ: ਮੂਸੇਵਾਲਾ ਕਤਲਕਾਂਡ ‘ਚ 2 ਹੋਰ ਗ੍ਰਿਫ਼ਤਾਰੀਆਂ, ਹਮਲੇ ਲਈ ਹਥਿਆਰ ਸਪਲਾਈ ਕਰਨ ਵਾਲੇ ਬਠਿੰਡਾ ਤੋਂ ਕਾਬੂ
ED ਨੇ ਦੱਸਿਆ ਕਿ ਦਸਤਾਵੇਜ਼ਾਂ ਦੇ ਮੁਤਾਬਕ ਜੈਨ ਤੇ ਉਸਦੀ ਪਤਨੀ ਦੋਵੇਂ ਟਰੱਸਟ ਦੇ ਮੈਂਬਰ ਹਨ. ਇਸਦੇ ਨਾਲ ਹੀ ਵੈਭਵ ਤੇ ਅੰਕੁਰ ਜੈਨ ਉਨ੍ਹਾਂ ਦੇ ਬੇਨਾਮੀਦਾਰ ਸਨ। ਬੇਨਾਮੀਦਾਰਾਂ ਤੋਂ ਵੱਡੀ ਮਾਤਰਾ ਵਿੱਚ ਨਕਦੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਨਕਦੀ ਲਗਭਗ 2.85 ਕਰੋੜ ਦੀ ਹੈ ਤੇ ਨਾਲ ਹੀ 1.8 ਕਿਲੋਗ੍ਰਾਮ ਸੋਨਾ ਵੀ ਬਰਾਮਦ ਹੋਇਆ ਹੈ।
ਦੱਸ ਦੇਈਏ ਕਿ ਦਿੱਲੀ ਸਰਕਾਰ ਵਿੱਚ ਕੈਬਨਿਟ ਮੰਤਰੀ ਸਤੇਂਦਰ ਜੈਨ ਦੇ ਠਿਕਾਣਿਆਂ ‘ਤੇ ਪਿਛਲੇ ਕਈ ਦਿਨਾਂ ਤੋਂ ਛਾਪੇਮਾਰੀ ਚੱਲ ਰਹੀ ਹੈ। ਸਤੇਂਦਰ ਜੈਨ ਮਨਿ ਲਾਂਡਰਿੰਗ ਨੂੰ ਲੈ ਕੇ ਗ੍ਰਿਫ਼ਤਾਰ ਚੱਲ ਰਹੇ ਹਨ। ਈਡੀ ਨੇ 30 ਮਈ ਨੂੰ ਸਤੇਂਦਰ ਜੈਨ ਨੂੰ ਗ੍ਰਿਫ਼ਤਾਰ ਕੀਤਾ ਸੀ। 9 ਜੂਨ ਤੱਕ ਸਤੇਂਦਰ ਜੈਨ ਈਡੀ ਦੀ ਰਿਮਾਂਡ ‘ਤੇ ਭੇਜੇ ਗਏ ਸਨ। ਜਿਸ ਤੋਂ ਬਾਅਦ ਅੱਜ ਇਸ ਮਾਮਲੇ ਵਿੱਚ ਉਨ੍ਹਾਂ ਦੀ ਰਿਮਾਂਡ ਵਿੱਚ 5 ਦਿਨਾਂ ਦਾ ਵਾਧਾ ਕਰ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: