IPS ਅਧਿਕਾਰੀ ਤਪਨ ਕੁਮਾਰ ਡੇਕਾ ਸਪੈਸ਼ਲ ਡਾਇਰੈਕਟਰ, ਇੰਟੈਲੀਜੈਂਸ ਬਿਊਰੋ ਨੂੰ 2 ਸਾਲਾਂ ਲਈ ਇੰਟੈਲੀਜੈਂਸ ਬਿਊਰੋ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਦੂਜੇ ਪਾਸੇ ਰਾਅ (RAW) ਦੇ ਨਿਰਦੇਸ਼ਕ ਸਾਮੰਤ ਕੁਮਾਰ ਗੋਇਲ ਨੂੰ ਇੱਕ ਸਾਲ ਲਈ ਐਕਸਟੈਂਸ਼ਨ ਮਿਲ ਗਿਆ ਹੈ
ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਹਿਮਾਚਲ ਪ੍ਰਦੇਸ਼ ਦੇ 1988 ਬੈਚ ਦੇ ਆਈ.ਪੀ.ਐੱਸ. ਅਧਿਕਾਰੀ ਤਪਨ ਕੁਮਾਰ ਡੇਕਾ ਦੀ ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ ਵਜੋਂ ਨਿਯੁਕਤੀ ਦੇ ਦਿੱਤੀ ਹੈ। ਇਸ ਅਹੁਦੇ ‘ਤੇ ਆਈ.ਪੀ.ਐੱਸ. ਅਰਵਿੰਦ ਕੁਮਾਰ ਦਾ ਕਾਰਜਕਾਲ 30 ਜੂਨ ਨੂੰ ਪੂਰਾ ਹੋ ਰਿਹਾ ਹੈ। ਹੁਣ ਅਗਲੇ ਦੋ ਸਾਲਾਂ ਲਈ ਇਹ ਜ਼ਿੰਮੇਵਾਰੀ ਤਪਨ ਕੁਮਾਰ ਡੇਕਾ ਸੰਭਾਲਣਗੇ।
ਦੂਜੇ ਪਾਸੇ ਕਮੇਟੀ ਵੱਲੋਂ ਪੰਜਾਬ ਦੇ 1984 ਬੈਚ ਦੇ ਆਈ.ਪੀ.ਐੱਸ. ਅਧਿਕਾਰੀ ਸਾਮੰਤ ਕੁਮਾਰ ਗੋਇਲ ਦੇ ਸੈਕਟਰੀ, ਰਿਸਰਚ ਐਂਡ ਵਿਸ਼ਲੇਸ਼ਣ ਵਿੰਗ ਵਿੱਚ ਸੇਵਾਵਾਂ ਵਿੱਚ ਵੀ ਇੱਕ ਸਾਲ ਦਾ ਵਾਧਾ ਕਰਦੇ ਹੋਏ ਇਸ ਨੂੰ 30 ਜੂਨ 2023 ਤੱਕ ਵਧਾ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: