ਬੰਗਲਾਦੇਸ਼ ਵਿੱਚ ਨਰੇਲ ਦੇ ਲੋਹਗਰਾ ਵਿੱਚ ਕੱਟੜਪੰਥੀਆਂ ਦੀ ਭੀੜ ਨੇ ਹਿੰਦੂ ਘਰਾਂ ਅਤੇ ਇੱਕ ਮੰਦਰ ਉੱਤੇ ਹਮਲਾ ਕੀਤਾ। ਇਹ ਲੋਕ ਇਕ ਹਿੰਦੂ ਲੜਕੇ ਵੱਲੋਂ ਪੈਗੰਬਰ ‘ਤੇ ਕੀਤੀ ਕਥਿਤ ਅਪਮਾਨਜਨਕ ਪੋਸਟ ਤੋਂ ਨਾਰਾਜ਼ ਸਨ। ਇਸ ਹਿੰਸਾ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।
ਪੁਲਸ ਇੰਸਪੈਕਟਰ ਹਰਨ ਚੰਦਰ ਪਾਲ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਨੂੰ ਦਿਘੋਲੀਆ ਪਿੰਡ ‘ਚ ਕਈ ਹਿੰਦੂ ਘਰਾਂ ‘ਚ ਭੰਨਤੋੜ ਕੀਤੀ ਗਈ। ਪੁਲਿਸ ਨੇ ਭੀੜ ਨੂੰ ਖਿੰਡਾਉਣ ਲਈ ਹਵਾਈ ਫਾਇਰਿੰਗ ਕੀਤੀ। ਹਮਲਾਵਰਾਂ ਨੇ ਸ਼ਾਮ 7.30 ਵਜੇ ਦੇ ਕਰੀਬ ਹਿੰਦੂਆਂ ਦੇ ਘਰਾਂ ‘ਤੇ ਹਮਲਾ ਕਰ ਦਿੱਤਾ।
ਸਥਾਨਕ ਲੋਕਾਂ ਨੇ ਫੇਸਬੁੱਕ ਪੋਸਟ ਅਪਲੋਡ ਕਰਨ ਵਾਲੇ ਨੌਜਵਾਨ ਦੀ ਪਛਾਣ ਸਹਾਪਾਰਾ ਦੇ ਅਸ਼ੋਕ ਸਾਹਾ ਦੇ ਪੁੱਤਰ ਆਕਾਸ਼ ਸਾਹਾ ਵਜੋਂ ਕੀਤੀ ਹੈ। ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਹਾਲਾਂਕਿ ਅਜੇ ਤੱਕ ਕਿਸੇ ਵੀ ਹਮਲਾਵਰ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।
ਨਰੇਲ ਦੇ ਐਸਪੀ ਪ੍ਰਬੀਰ ਕੁਮਾਰ ਰਾਏ ਨੇ ਕਿਹਾ ਕਿ ਅਸੀਂ ਘਟਨਾ ਦੀ ਜਾਂਚ ਕਰ ਰਹੇ ਹਾਂ। ਹਿੰਸਾ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਸਥਿਤੀ ਆਮ ਵਾਂਗ ਹੈ। ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ਇਲਾਕੇ ‘ਚ ਤਣਾਅ ਵਧ ਗਿਆ। ਇਸ ਤੋਂ ਬਾਅਦ ਕੱਟੜਪੰਥੀਆਂ ਦੀ ਭੀੜ ਨੇ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ : ਕੇਜਰੀਵਾਲ ਬੋਲੇ- ‘ਭ੍ਰਿਸ਼ਟਾਚਾਰ ਮੁੱਕ ਜਾਵੇ ਤਾਂ ਟੈਕਸ ਵਧਾਉਣ ਦੀ ਨਹੀਂ, ਘਟਾਉਣ ਦੀ ਲੋੜ ਪਊ’
ਦੱਸ ਦੇਈਏ ਕਿ ਕੁਝ ਮਹੀਨੇ ਪਹਿਲਾਂ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਇਸਕਾਨ ਦੇ ਰਾਧਾਕਾਂਤਾ ਮੰਦਰ ਵਿੱਚ 200 ਕੱਟੜਪੰਥੀਆਂ ਦੀ ਭੀੜ ਨੇ ਸ਼ਰਧਾਲੂਆਂ ‘ਤੇ ਹਮਲਾ ਕੀਤਾ ਅਤੇ ਮੰਦਰ ਵਿੱਚ ਭੰਨਤੋੜ ਕੀਤੀ। ਬੰਗਲਾਦੇਸ਼ ਮਨੁੱਖੀ ਅਧਿਕਾਰ ਸੰਗਠਨ ਆਈਨ ਓ ਸੈਲਿਸ਼ ਸੈਂਟਰ (ਏਐਸਕੇ) ਦੀ ਇੱਕ ਰਿਪੋਰਟ ਮੁਤਾਬਕ ਬੰਗਲਾਦੇਸ਼ ਵਿੱਚ 2013 ਤੋਂ 2021 ਤੱਕ ਹਿੰਦੂਆਂ ਨੂੰ ਨਿਸ਼ਾਨਾ ਬਣਾ ਕੇ 3600 ਹਮਲੇ ਹੋਏ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਇਸ ਸਟੱਡੀ ਮੁਤਾਬਕ ਇਨ੍ਹਾਂ ਅੱਠ ਸਾਲਾਂ ਦੌਰਾਨ ਹਿੰਦੂਆਂ ਵਿਰੁੱਧ ਹਮਲਿਆਂ ਵਿੱਚ 550 ਤੋਂ ਵੱਧ ਘਰਾਂ ਅਤੇ 440 ਦੁਕਾਨਾਂ ਅਤੇ ਕਾਰੋਬਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਭੰਨਤੋੜ ਕੀਤੀ ਗਈ ਅਤੇ ਅੱਗ ਲਗਾ ਦਿੱਤੀ ਗਈ। ਇਸ ਸਮੇਂ ਦੌਰਾਨ ਹਿੰਦੂ ਮੰਦਰਾਂ, ਮੂਰਤੀਆਂ ਅਤੇ ਪੂਜਾ ਸਥਾਨਾਂ ਵਿੱਚ ਭੰਨਤੋੜ ਅਤੇ ਅਗਜ਼ਨੀ ਦੇ 1,670 ਤੋਂ ਵੱਧ ਮਾਮਲੇ ਦਰਜ ਕੀਤੇ ਗਏ।