ਕਪਿਲ ਸ਼ਰਮਾ ਦੀ ‘ਭੂਆ’ ਯਾਨੀ ਅਦਾਕਾਰਾ ਉਪਾਸਨਾ ਸਿੰਘ ਨੇ ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਖ਼ਿਲਾਫ਼ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਕੇਸ ਦਾਇਰ ਕੀਤਾ ਹੈ। ਉਪਾਸਨਾ ਸਿੰਘ ਨੇ ਹਰਨਾਜ਼ ਖਿਲਾਫ ਸਿਵਲ ਪਟੀਸ਼ਨ ਦਾਇਰ ਕੀਤੀ ਹੈ। ਉਪਾਸਨਾ ਸਿੰਘ ਵੀਰਵਾਰ ਨੂੰ ਆਪਣੇ ਵਕੀਲ ਨਾਲ ਅਦਾਲਤ ਪਹੁੰਚੀ।
ਉਪਾਸਨਾ ਦਾ ਇਲਜ਼ਾਮ ਹੈ ਕਿ ਉਹ ਇੱਕ ਫਿਲਮ ਪ੍ਰੋਡਿਊਸ ਕਰ ਰਹੀ ਸੀ, ਜਿਸ ਵਿੱਚ ਹਰਨਾਜ਼ ਕੰਮ ਕਰਨ ਲਈ ਰਾਜ਼ੀ ਹੋ ਗਈ ਸੀ। ਇਸ ਤੋਂ ਬਾਅਦ ਫਿਲਮ ਮਗਰੋਂ ਉਹ ਪ੍ਰਮੋਸ਼ਨ ਲਈ ਅੱਗੇ ਨਹੀਂ ਆਈ ਅਤੇ ਹੁਣ ਉਸ ਨੇ ਫੋਨ ਚੁੱਕਣੇ ਵੀ ਬੰਦ ਕਰ ਦਿੱਤੇ ਹਨ। ਉਸ ਕੋਲ ਹਰਨਾਜ਼ ਖ਼ਿਲਾਫ਼ ਸਬੂਤ ਵੀ ਹਨ। ਹੁਣ ਉਸ ਨੂੰ ਅਦਾਲਤ ਵੱਲੋਂ ਤਲਬ ਕੀਤਾ ਜਾਵੇਗਾ।
ਦਾਇਰ ਕੇਸ ਮੁਤਾਬਕ ਸਾਲ 2020 ਵਿੱਚ ਹਰਨਾਜ਼ ਨੇ ਫੈਮਿਨਾ ਮਿਸ ਇੰਡੀਆ ਪੰਜਾਬ ਦਾ ਖਿਤਾਬ ਜਿੱਤਿਆ ਸੀ। ਉਸ ਦੌਰਾਨ ਉਸਨੇ ਸੰਤੋਸ਼ ਇੰਟਰਟੇਨਮੈਂਟ ਸਟੂਡੀਓਜ਼ ਐਲਐਲਪੀ ਨਾਲ ਇੱਕ ਆਰਟਿਸਟ ਐਗਰੀਮੈਂਟ ਸਾਈਨ ਕੀਤਾ ਸੀ। ਇਸ ਸਟੂਡੀਓ ਨੂੰ ਉਪਾਸਨਾ ਸਿੰਘ ਚਲਾ ਰਹੀ ਹੈ। ਉਪਾਸਨਾ ਮੁਤਾਬਕ ਉਸ ਨੇ ‘ਬਾਈ ਜੀ ਕੁਟੰਗਾਂ’ ਨਾਂ ਦੀ ਪੰਜਾਬੀ ਫ਼ਿਲਮ ਬਣਾਉਣੀ ਸੀ। ਇਸ ਵਿੱਚ ਉਸ ਨੇ ਹਰਨਾਜ਼ ਦੀ ਮੁੱਖ ਭੂਮਿਕਾ ਨਿਭਾਈ ਸੀ। ਇਕਰਾਰਨਾਮੇ ਤਹਿਤ ਕਲਾਕਾਰਾਂ ਨੂੰ ਫ਼ਿਲਮ ਦੀਆਂ ਪ੍ਰੋਮੋਸ਼ਨਲ ਐਕਟੀਵਿਟੀਜ਼ ਲਈ ਉਪਲਬਧ ਰਹਿਣਾ ਸੀ। ਫਿਜ਼ੀਕਿਲ ਅਤੇ ਵਰਚੁਅਲੀ ਵਿੱਚ ਸ਼ਾਮਲ ਹੋਣਾ ਸੀ।
ਪਰ ਮਿਸ ਯੂਨੀਵਰਸ ਬਣਨ ਤੋਂ ਬਾਅਦ ਹਰਨਾਜ਼ ਨੇ ਪ੍ਰੋਫੈਸ਼ਨਲ ਅਤੇ ਕਾਂਟ੍ਰੈਕਚੁਅਲ ਵਾਅਦਾ ਤੋੜ ਦਿੱਤਾ। ਉਸਨੇ ਆਪਣੇ ਆਪ ਨੂੰ ਫਿਲਮ ਦੀ ਕਾਸਟ ਅਤੇ ਕਰੂ ਤੋਂ ਦੂਰ ਕਰ ਲਿਆ ਹੈ। ਮਿਸ ਯੂਨੀਵਰਸ ਬਣਨ ਤੋਂ ਬਾਅਦ ਹਰਨਾਜ਼ ਸੰਧੂ ਨੇ ਆਪਣੇ ਆਪ ਨੂੰ ਵੱਡਾ ਸਟਾਰ ਸਮਝਣਾ ਸ਼ੁਰੂ ਕਰ ਦਿੱਤਾ ਹੈ। ਉਸਨੇ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ। ਉਸ ਨੇ ਕਹਾ ਕਿ ਮੈਂ ਆਪਣੇ ਬੇਟੇ ਨੂੰ ਇਸ ਫਿਲਮ ਰਾਹੀਂ ਲਾਂਚ ਕਰਨਾ ਸੀ ਪਰ ਹਰਨਾਜ਼ ਸੰਧੂ ਨਾਲ ਸੰਪਰਕ ਨਾ ਹੋਣ ਕਰਕੇ ਉਸ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ। ਇਸ ਲਈ ਚੰਡੀਗੜ੍ਹ ਅਦਾਲਤ ਵਿੱਚ ਹਰਨਾਜ਼ ਖ਼ਿਲਾਫ਼ ਕੇਸ ਦਾਇਰ ਕੀਤਾ ਗਿਆ ਹੈ।
ਉਪਾਸਨਾ ਸਿੰਘ ਨੇ ਦੱਸਿਆ ਕਿ ਫਿਲਮ ਦੇ ਨਿਰਦੇਸ਼ਕ ਸਮੀਪ ਕੰਗ ਅਤੇ ਨਿਰਮਾਤਾਵਾਂ ਨੇ ਵੀ ਹਰਨਾਜ਼ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਸਭ ਫੇਲ੍ਹ ਰਹੇ। ਹਰਨਾਜ਼ ਕੌਰ ਸੰਧੂ ਮਿਸ ਯੂਨੀਵਰਸ 2021 ਬਣੀ। ਇਸ ਤੋਂ ਬਾਅਦ ਉਸ ਨੇ ਇਕ ਵੀ ਮੇਲ ਜਾਂ ਟੈਕਸਟ ਦਾ ਜਵਾਬ ਨਹੀਂ ਦਿੱਤਾ। ਫਿਲਮ ਅਤੇ ਇਸਦੇ ਡਿਸਟ੍ਰੀਬਿਊਟਰਾਂ ਨੂੰ ਨੁਕਸਾਨ ਹੋਇਆ ਹੈ। ਫਿਲਮ ਦੀ ਰਿਲੀਜ਼ ਡੇਟ ਵੀ ਟਾਲਣੀ ਪਈ।
ਇਹ ਵੀ ਪੜ੍ਹੋ : CWG ‘ਚ ਖਿਡਾਰੀਆਂ ਦੀ ਜਿੱਤ ਤੋਂ ਖੁਸ਼ ਮਾਨ ਸਰਕਾਰ, ਬਿਨਾਂ ਟੈਸਟ ਦੇਵੇਗੀ ਸਰਕਾਰੀ ਨੌਕਰੀ
ਉਸ ਨੇ ਕਿਹਾ ਕਿ 27 ਮਈ 2022 ਤੋਂ ਫਿਲਮ ਦੀ ਰਿਲੀਜ਼ ਨੂੰ 19 ਅਗਸਤ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ। ਫਿਲਮ ਦੀ ਦੇਰੀ ਕਰਕ ਫਿਲਮ ਦੀ ਕਾਸਟ ਅਤੇ ਕਰੂ ਨੂੰ ਮੀਡੀਆ ਦੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਗਲਤ ਇਮੇਜ ਬਣੀ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਉਪਾਸਨਾ ਨੇ ਕਿਹਾ ਹੈ ਕਿ ਉਹ ਬਤੌਰ ਨਿਰਮਾਤਾ ਆਪਣੀ ਪਹਿਲੀ ਫ਼ਿਲਮ ਪੰਜਾਬੀ ਵਿੱਚ ਬਣਾਉਣਾ ਚਾਹੁੰਦੀ ਸੀ ਪਰ ਹਰਨਾਜ਼ ਸੰਧੂ ਨੂੰ ਪੰਜਾਬੀ ਇੰਡਸਟਰੀ ਛੋਟੀ ਲੱਗਣ ਲੱਗ ਪਈ ਹੈ। ਉਸ ਨੂੰ ਲੱਗਦਾ ਹੈ ਕਿ ਉਹ ਸਿਰਫ ਬਾਲੀਵੁੱਡ ਅਤੇ ਹਾਲੀਵੁੱਡ ਪ੍ਰਾਜੈਕਟਾਂ ਲਈ ਬਣੀ ਹੈ। ਹਰਨਾਜ਼ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਹ ਕਿੱਥੋਂ ਆਈ ਹੈ। ਉਸ ਨੂੰ ਪੰਜਾਬੀ ਫ਼ਿਲਮਾਂ ਦਾ ਹਿੱਸਾ ਬਣ ਕੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ। ਹਰਨਾਜ਼ ਨੇ ਆਪਣੀ ਫਿਲਮ ਦੀ ਪੋਸਟ ਵੀ ਨਹੀਂ ਪਾਈ। ਇਸ ਦੇ ਨਾਲ ਹੀ ਉਨ੍ਹਾਂ ਨੇ ਫਿਲਮ ਬਾਰੇ ਜਨਤਕ ਤੌਰ ‘ਤੇ ਗੱਲ ਕਰਨ ਤੋਂ ਮਨ੍ਹਾ ਕਰ ਦਿੱਤਾ।